ਪਹਾੜੀ ਇਲਾਕਿਆਂ ਅੰਦਰ ਪੈ ਰਹੇ ਮੀਂਹਾਂ ਕਾਰਨ ਪੰਜਾਬ ਅੰਦਰ ਕਈ ਇਲਾਕਿਆਂ ਅੰਦਰ ਹੜ੍ਹਾਂ ਪਰਕੋਪ ਲਗਾਤਾਰ ਜਾਰੀ ਐ। ਗੱਲ ਜੇਕਰ ਮੋਗਾ ਜ਼ਿਲ੍ਹੇ ਦੀ ਕੀਤੀ ਜਾਵੇ ਤਾਂ ਇਥੇ 3 ਪਿੰਡਾਂ ਸੰਘੇੜਾ, ਕੰਬੋ ਖੁਰਦ, ਸੇਰੇਵਾਲਾ ਅੰਦਰ ਸਤਲੁਜ ਦਰਿਆ ਦੇ ਪਾਣੀ ਕਾਰਨ ਕਾਫੀ ਨੁਕਸਾਨ ਹੋਇਆ ਐ।
ਇੱਥੇ ਸੈਂਕੜੇ ਏਕੜ ਫਸਲਾਂ ਪਾਣੀ ਵਿਚ ਡੁੱਬ ਗਈਆਂ ਨੇ ਅਤੇ ਘਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਐ। ਹਾਲਤ ਇਹ ਐ ਕਿ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈ ਰਿਹ ਐ। ਲੋਕ ਘਰਾਂ ਨੂੰ ਛੱਡ ਕੇ ਜ਼ਰੂਰੀ ਸਾਮਾਨ ਤੇ ਪਸ਼ੂਆਂ ਨੂੰ ਲੈ ਕੇ ਸੁਰੱਖਿਆ ਥਾਵਾਂ ਤੇ ਜਾ ਰਹੇ ਨੇ। ਲੋਕਾਂ ਦਾ ਕਹਿਣਾ ਐ ਕਿ ਜੇਕਰ ਪਾਣੀ ਹੋਰ ਵਧਦਾ ਐ ਤਾਂ ਹਾਲਾਤ ਹੋਰ ਖਰਾਬ ਹੋ ਸਕਦੇ ਨੇ।