ਸੁਲਤਾਨਪੁਰ ਲੋਧੀ ਦੇ ਆਹਲੀ ਕਲਾਂ ਬੰਨ੍ਹ ਤੇ ਪਹੁੰਚੇ ਸੰਤ ਸੀਚੇਵਾਲ; ਬੰਨ੍ਹ ਨੂੰ ਢਾਹ ਤੋਂ ਬਚਾਉਣ ਲਈ ਚੱਲਦੇ ਕੰਮ ਦਾ ਲਿਆ ਜਾਇਜ਼ਾ; ਹੜ੍ਹਾਂ ਕਾਰਨ ਸੰਤ ਸੀਚੇਵਾਲ ਨੇ ਵਿਦੇਸ਼ ਦੌਰਾ ਕੀਤਾ ਰੱਦ

0
4

ਸੁਲਤਾਨਪੁਰ ਲੋਧੀ ਵਿਖੇ ਆਹਲੀ ਕਲਾਂ ਨੇੜੇ ਬਣੇ ਆਰਜ਼ੀ ਬੰਨ੍ਹ ਨੂੰ ਬਿਆਸ ਦਰਿਆ ਨੇ ਢਾਹ ਲਾਈ ਹੋਈ ਐ, ਜਿਸ ਨੂੰ ਬਚਾਉਣ ਲਈ ਇਲਾਕੇ ਦੇ ਕਿਸਾਨਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ। ਬੀਤੇ ਦਿਨ ਬੰਨ ਦੀ ਸਥਿਤੀ ਨਾਜੁਕ ਹੋ ਗਈ ਸੀ, ਜਿਸ ਦੇ ਚਲਦਿਆਂ ਵਾਤਾਵਰਣ ਪ੍ਰੇਮੀ ਸੰਤ ਸੀਚੇਵਾਲ ਆਪਣਾ ਵਿਦੇਸ਼ ਦੌਰਾ ਵਿਚਾਲੇ ਛੱਡ ਮੌਕੇ ਤੇ ਪਹੁੰਚੇ ਅਤੇ ਚੱਲ ਰਹੇ ਕੰਮ ਦਾ ਜਾਇਜਾ ਲਿਆ। ਇਸ ਦੌਰਾਨ ਕਿਸਾਨਾਂ ਨੇ ਹਿੰਮਤ ਕਰ ਕੇ ਬੰਨ ਨੂੰ ਰੁੜਣ ਤੋਂ ਬਚਾਅ ਲਿਆ ਐ। ਸੰਤ ਸੀਚੇਵਾਲ ਨੇ ਹੋਰ ਇਲਾਕਿਆਂ ਦੇ ਲੋਕਾਂ ਨੂੰ ਵੀ ਇਸ ਕੰਮ ਵਿਚ ਮਦਦ ਦੀ ਅਪੀਲ ਕੀਤੀ ਐ ਤਾਂ ਜੋ ਬੰਨ੍ਹ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸੰਤ ਸੀਚੇਵਾਲ ਦੇ ਸੇਵਾਦਾਰਾਂ ਨੇ ਦੱਸਿਆ ਕਿ ਉਹਨਾਂ ਨੇ 22 ਅਗਸਤ ਤੋਂ 8 ਸਤੰਬਰ ਤੱਕ ਇੰਗਲੈਂਡ ਵਿਚ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਜਾਣਾ ਸੀ। ਇੰਗਲੈਂਡ ਦੀਆਂ ਸੰਗਤਾਂ ਪਿੱਛਲੇ ਇੱਕ ਸਾਲ ਤੋਂ ਸੰਤ ਸੀਚੇਵਾਲ ਜੀ ਨੂੰ ਉਡੀਕ ਰਹੀਆਂ ਸਨ। ਪਰ ਸੰਤ ਸੀਚੇਵਾਲ ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦੱਦ ਕਰਨ ਨੂੰ ਤਰਜੀਹ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਸੰਤ ਸੀਚੇਵਾਲ ਵਲੋਂ ਵਿਦੇਸ਼ ਦੌਰਾ ਰੱਦ ਕਰਨ ਦੇ ਕੀਤੇ ਫੈਸਲੇ ਨਾਲ ਇਲਾਕੇ ਦੇ ਲੋਕਾਂ ਨੂੰ ਉਮੀਦ ਬੱਝ ਗਈ ਹੈ ਕਿ ਉਨਾਂ ਦੇ 35 ਦੇ ਕਰੀਬ ਪਿੰਡ ਸੁਰੱਖਿਅਤ ਰਹਿਣਗੇ। ਸੰਤ ਸੀਚੇਵਾਲ ਪਿੰਡ ਆਹਲੀ ਕਲਾਂ ਵਿਖੇ ਅੱਜ ਸਵੇਰ ਤੋਂ ਬਿਆਸ ਦਰਿਆ ਦੇ ਐਡਵਾਂਸ ਬੰਨ੍ਹ ਨੂੰ ਲੱਗ ਰਹੀ ਢਾਅ ਨੂੰ ਰੋਕਣ ਇਲਾਕੇ ਦੇ ਲੋਕਾਂ ਨੂੰ ਨਾਲ ਲੈਕੇ ਬੰਨ੍ਹ ਦੀ ਮਜ਼ਬੂਤੀ ਲਈ ਡਟ ਗਏ ਹਨ।
ਪੌਂਡ ਡੈਮ ਤੋਂ ਲਗਾਤਾਰ ਬਿਆਸ ਦਰਿਆ ਵਿੱਚ ਆ ਰਹੇ ਪਾਣੀ ਕਾਰਣ ਧੁੱਸੀ ਬੰਨ੍ਹ ਦੇ ਅੰਦਰ 500 ਤੋਂ 600 ਫੁੱਟ ਲੰਬੇ ਐਡਵਾਂਸ ਧੁੱਸੀ ਬੰਨ੍ਹ ਨੂੰ ਢਾਅ ਲੱਗ ਰਹੀ ਹੈ। ਜਿਸਨੂੰ ਸੁਰੱਖਿਅਤ ਰੱਖਣ ਲਈ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਨਾਲ ਮਿਲਕੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸਾਲ 2023 ਵਿੱਚ ਇਹ ਬੰਨ੍ਹ ਟੁੱਟਣ ਕਾਰਣ ਇਸ ਇਲਾਕੇ ਵਿੱਚ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਰਬਾਦ ਹੋ ਗਈ ਸੀ ਤੇ ਕਿਸਾਨਾਂ ਨੂੰ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਝੱਲਣਾ ਪਿਆ ਸੀ। ਇਸ ਵਾਰ ਵੀ ਸਥਿਤੀ ਬਹੁਤ ਗੰਭੀਰ ਬਣੀ ਹੈ।
ਸੰਤ ਸੀਚੇਵਾਲ ਨੇ ਇਲਾਕੇ ਤੇ ਸੰਗਤਾਂ ਨੂੰ ਆਹਲੀ ਕਲਾਂ ਦੇ ਐਡਵਾਂਸ ਬੰਨ੍ਹ ਤੇ ਪਹੁੰਚਣ ਦੀ ਅਪੀਲ ਕੀਤੀ। ਇਸ ਬੰਨ੍ਹ ਦੀ ਮਜ਼ਬੂਤੀ ਨੇ 35 ਪਿੰਡਾਂ ਨੂੰ ਹੜ੍ਹ ਦੀ ਕਰੋਪੀ ਤੋਂ ਬਚਾਇਆ ਹੈ। ਆਹਲੀ ਕਲ਼ਾਂ ਦੇ ਸਰਪੰਚ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਬਿਆਸ ਦਰਿਆ ਦਾ ਪਾਣੀ ਨੇ ਬੰਨ੍ਹ ਨੂੰ ਇੱਕ ਪਾਸੋ ਖੋਰਨਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦੱਸਿਆ ਕਿ ਜਦੋਂ ਬੰਨ੍ਹ ਅੱਧੇ ਨਾਲੋਂ ਜ਼ਿਆਦਾ ਖੁਰ ਗਿਆ ਤਾਂ ਉਹਨਾਂ ਸਾਰੀਆਂ ਉਮੀਦਾਂ ਛੱਡ ਦਿੱਤੀਆਂ ਸਨ ਪਰ ਉਹਨਾਂ ਸੰਤਾਂ ਦਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਸਦਕਾ ਇਸ ਬੰਨ੍ਹ ਨੂੰ ਹਾਲ ਦੀ ਘੜੀ ਢਾਅ ਲੱਗਣ ਤੋਂ ਬਚਾ ਲਿਆ ਗਿਆ ਹੈ।
ਪਿੰਡ ਸਰੂਪਵਾਲ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਿਉ ਹੀ ਸੰਤ ਸੀਚੇਵਾਲ ਨੂੰ ਦੇਰ ਰਾਤ ਜਾਣਕਾਰੀ ਮਿਲੀ ਕਿ ਬੰਨ੍ਹ ਟੁੱਟਣ ਦੀ ਕਗਾਰ ਤੇ ਆ ਗਿਆ ਹੈ ਤਾਂ ਉਹਨਾਂ ਆਪਣਾ ਇੰਗਲੈਂਡ ਜਾਣ ਦਾ ਦੌਰਾ ਰੱਦ ਕਰਕੇ ਸਿੱਧਾ ਆਹਲੀ ਕਲਾਂ ਦੇ ਐਡਵਾਂਸ ਬੰਨ੍ਹ ਨੂੰ ਬਚਾਉਣ ਲਈ ਪਹੁੰਚ ਗਏ ਸਨ। ਉਹਨਾਂ ਦੱਸਿਆ ਕਿ ਸੰਤ ਸੀਚੇਵਾਲ ਦੇ ਇੱਥੇ ਪਹੁੰਚਣ ਨਾਲ ਹੀ ਇਲਾਕੇ ਦੇ ਲੋਕਾਂ ਤੇ ਨੌਜਵਾਨਾਂ ਨੂੰ ਵੱਡੀ ਹੱਲਾਸ਼ੇਰੀ ਮਿਲੀ ਤੇ ਬੰਨ੍ਹ ਨੂੰ ਲੱਗ ਰਹੀ ਢਾਅ ਨੂੰ ਹਾਲ ਦੀ ਘੜੀ ਰੋਕ ਲਿਆ ਗਿਆ ਹੈ। ਜਿਸ ਨਾਲ ਇਸ ਇਲਾਕੇ ਦੀ 30 ਤੋਂ 35 ਹਜ਼ਾਰ ਏਕੜ ਦੀ ਫਸਲ ਦਾ ਬਚਾਅ ਹੋ ਗਿਆ ਹੈ। ਉਹਨਾਂ ਦੱਸਿਆ ਕਿ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਵੱਲੋਂ ਲਗਾਤਾਰ ਬੰਨ੍ਹਾਂ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।

 

LEAVE A REPLY

Please enter your comment!
Please enter your name here