ਪੰਜਾਬ ਖਰੜ ’ਚ ਪਤੀ ਹੱਥੋਂ ਪਤਨੀ ਦਾ ਕਤਲ; ਦੋਸਤ ਦੀ ਮਦਦ ਨਾਲ ਨਹਿਰ ’ਚ ਸੁੱਟੀ ਲਾਸ਼ By admin - August 23, 2025 0 3 Facebook Twitter Pinterest WhatsApp ਖਰੜ ਦਸਮੇਸ਼ ਨਗਰ ਇਲਾਕੇ ਅੰਦਰ ਇਕ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰ ਕੇ ਲਾਸ਼ ਖੁਰਦ-ਬੁਰਦ ਕਰਨ ਦੀ ਖਬਰ ਸਾਹਮਣੇ ਆਈ ਐ। ਮ੍ਰਿਤਕਾ ਦੀ ਪਛਾਣ ਰਾਜ ਕੌਰ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਮ੍ਰਿਤਕਾ ਦੇ ਪਤੀ ਕਮਲਜੀਤ ਸਿੰਘ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰਨ ਤੋਂ ਬਾਦ ਲਾਸ਼ ਨੂੰ ਬਰੀਫਕੇਸ ਵਿਚ ਪਾ ਕੇ ਦੋਸਤ ਦੀ ਮਦਦ ਨਾਲ ਨਹਿਰ ਵਿਚ ਸੁੱਟ ਦਿੱਤਾ ਸੀ। ਜਾਣਕਾਰੀ ਅਨੁਸਾਰ ਕਮਲਜੀਤ ਸਿੰਘ ਨਸ਼ੇ ਦਾ ਆਦੀ ਸੀ, ਜਿਸ ਦੇ ਚਲਦਿਆਂ ਦੋਵਾਂ ਵਿਚਾਲੇ ਲੜਾਈ ਝਗੜਾ ਰਹਿੰਦਾ ਸੀ, ਇਸੇ ਦੇ ਚਲਦਿਆਂ ਉਸ ਨੇ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਪਤੀ ਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਜਾਣਕਾਰੀ ਅਨੁਸਾਰ 13 ਅਗਸਤ ਨੂੰ ਕਮਲਜੀਤ ਸਿੰਘ ਦਾ ਆਪਣੀ ਪਤਨੀ ਰਾਜ ਕੌਰ ਨਾਲ ਝਗੜਾ ਹੋਇਆ। ਗੁੱਸੇ ਵਿੱਚ ਆ ਕੇ ਉਸਨੇ ਟੀ-ਸ਼ਰਟ ਨਾਲ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਉਸਨੇ ਲਾਸ਼ ਨੂੰ ਇੱਕ ਵੱਡੇ ਬੈਗ (ਬ੍ਰੀਫਕੇਸ) ਵਿੱਚ ਪਾ ਦਿੱਤਾ ਅਤੇ ਆਪਣੇ ਦੋਸਤ ਸੁਖਦੀਪ ਸਿੰਘ ਡਿੰਪੀ (ਪਿੰਡ ਬਡਾਲਾ) ਦੀ ਮਦਦ ਨਾਲ ਕਾਰ ਰਾਹੀਂ ਰੋਪੜ ਲੈ ਗਿਆ। ਉੱਥੇ ਪਿੰਡ ਦੁੱਗਰੀ ਕੋਟਲੀ ਦੇ ਨੇੜੇ ਸੀਮੈਂਟ ਵਾਲੀ ਨਹਿਰ ਵਿੱਚ ਬੈਗ ਸਮੇਤ ਲਾਸ਼ ਸੁੱਟ ਦਿੱਤੀ। ਇਹ ਸਾਰੀ ਸੱਚਾਈ ਤਦ ਸਾਹਮਣੇ ਆਈ ਜਦੋਂ ਮ੍ਰਿਤਕਾ ਦੀ ਮਾਂ ਗੁਰਦੀਪ ਕੌਰ ਅਤੇ ਭਰਾ ਕੁਲਦੀਪ ਸਿੰਘ ਨੇ 20 ਅਗਸਤ ਨੂੰ ਖਰੜ ਪਹੁੰਚ ਕੇ ਉਸਦਾ ਹਾਲ-ਚਾਲ ਲੈਣ ਦੀ ਕੋਸ਼ਿਸ਼ ਕੀਤੀ। ਘਰ ‘ਚ ਰਾਜ ਕੌਰ ਨਾ ਮਿਲਣ ‘ਤੇ, ਮੁਲਜਮ ਨੇ ਦੱਸਿਆ ਕਿ ਉਹ ਘਰ ਛੱਡ ਕੇ ਚਲੀ ਗਈ ਹੈ। ਸ਼ੱਕ ਹੋਣ ‘ਤੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਕਮਲਜੀਤ ਨੇ ਆਪਣੇ ਜੁਰਮ ਦਾ ਖੁਲਾਸਾ ਕਰ ਦਿੱਤਾ। ਮ੍ਰਿਤਕਾ ਦਾ ਭਰਾ ਕੁਲਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਕਮਲਜੀਤ ਨਸ਼ੇ ਦਾ ਆਦੀ ਸੀ, ਜਿਸ ਦੇ ਚਲਦਿਆਂ ਦੋਵਾਂ ਵਿਚਾਲੇ ਲੜਾਈ ਝਗੜਾ ਰਹਿੰਦਾ ਸੀ। 10 ਅਗਸਤ ਨੂੰ ਉਸਨੇ ਡਰੀ ਹੋਈ ਹਾਲਤ ‘ਚ ਮਾਂ ਨੂੰ ਫੋਨ ਕੀਤਾ ਸੀ, ਪਰ ਗੱਲ ਕਰਦੇ ਕਰਦੇ ਅਚਾਨਕ ਫੋਨ ਕੱਟ ਗਿਆ ਸੀ ਅਤੇ ਬਾਅਦ ਵਿੱਚ ਉਹ ਨਾਲੋਂ ਸੰਪਰਕ ਨਹੀਂ ਹੋ ਸਕਿਆ। ਪੁਲਿਸ ਨੇ ਹੁਣ ਕਮਲਜੀਤ ਸਿੰਘ (ਪਤੀ) ਅਤੇ ਉਸਦੇ ਦੋਸਤ ਸੁਖਦੀਪ ਸਿੰਘ ਖ਼ਿਲਾਫ਼ ਕਤਲ, ਸਬੂਤ ਗਾਇਬ ਕਰਨ ਅਤੇ ਅਪਰਾਧ ਵਿੱਚ ਸਾਥ ਦੇਣ ਦੇ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਹੈ।