Uncategorized ਬਾਬਾ ਨਾਨਕ ਦੇ ਵਿਆਹ ਸਮਾਗਮ ਦੀ ਤਿਆਰੀ ਜਾਰੀ; ਵਿਆਹ ਸਥਾਨ ’ਤੇ ਸਜਾਵਟ ਦਾ ਕੰਮ ਸ਼ੁਰੂ; ਸੰਗਤਾਂ ’ਚ ਸੇਵਾ ਲਈ ਭਾਰੀ ਉਤਸ਼ਾਹ By admin - August 23, 2025 0 5 Facebook Twitter Pinterest WhatsApp ਬਟਾਲਾ ਵਿਖੇ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ 538 ਵਿਆਹ ਪੁਰਬ ਨੂੰ ਲੈ ਕੇ ਤਿਆਰੀਆਂ ਜੰਗੀ ਪੱਧਰ ਤੇ ਚੱਲ ਰਹੀਆਂ ਨੇ। ਇਸੇ ਤਹਿਤ ਵਿਆਹ ਸਥਾਨ ’ਤੇ ਸਜਾਵਟ ਦਾ ਕੰਮ ਵੀ ਲਗਾਤਾਰ ਜਾਰੀ ਐ, ਜਿਸ ਨੂੰ ਲੈ ਸੰਗਤਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਐ। ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ 29 ਅਤੇ 30 ਅਗਸਤ ਨੂੰ ਬਟਾਲਾ ਚ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਨਤਮਸਤਕ ਹੋਣਗੀਆਂ। ਮਾਤਾ ਸੁਲੱਖਣੀ ਜੀ ਦਾ ਪੇਕਾ ਘਰ ਜਿੱਥੇ ਗੁਰੂ ਨਾਨਕ ਸਾਹਿਬ ਵਿਹਾਉਣ ਗਏ ਸਨ ਅਤੇ ਇਸ ਅਸਥਾਨ ਤੇ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਕਾਰਜ ਸੰਪੂਰਨ ਹੋਏ ਸਨ।