ਪੰਜਾਬ ਮੋਗਾ ’ਚ ਨਸ਼ਾ ਕਰਦੇ ਸਰਪੰਚ ਦੀ ਵੀਡੀਓ ਵਾਇਰਲ; ਪਿੰਡ ਚਿਰਾਗ ਸ਼ਾਹ ਵਾਲਾ ਦੇ ਸਰਪੰਚ ਵਜੋਂ ਹੋਈ ਪਛਾਣ; ਪੁਲਿਸ ਨੇ ਨਸ਼ਾ ਛੁਡਾਉਂ ਕੇਂਦਰ ’ਚ ਕਰਵਾਇਆ ਦਾਖਲ By admin - August 22, 2025 0 3 Facebook Twitter Pinterest WhatsApp ਮੋਗਾ ਜ਼ਿਲ੍ਹੇ ਨਾਲ ਸਬੰਧਤ ਇਕ ਸਰਪੰਚ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਐ, ਜਿਸ ਵਿਚ ਸਰਪੰਚ ਨਸ਼ਾ ਕਰਦਾ ਦਿਖਾਈ ਦੇ ਰਿਹਾ ਐ। ਵੀਡੀਓ ਵਿਚ ਦਿਖਾਈ ਦਿੰਦੇ ਸਖਸ਼ ਦੀ ਪਛਾਣ ਵਿਰਸਾ ਸਿੰਘ ਵਜੋਂ ਹੋਈ ਐ ਜੋ ਕਸਬਾ ਕੋਟ ਈਸ਼ੇ ਖਾਂ ਨੇੜਲੇ ਪਿੰਡ ਚਿਰਾਗ ਸ਼ਾਹ ਵਾਲਾ ਦਾ ਸਰਪੰਚ ਐ। ਕੁੱਝ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਵੱਲੋਂ ਸਰਪੰਚ ਨੂੰ ਸੱਤਾਦਾਰੀ ਧਿਰ ਨਾਲ ਵੀ ਜੋੜਿਆ ਜਾ ਰਿਹਾ ਐ। ਇਸੇ ਦੌਰਾਨ ਥਾਣਾ ਧਰਮਕੋਟ ਦੀ ਪੁਲਿਸ ਨੇ ਵੀਡੀਓ ਦੀ ਪੁਸ਼ਟੀ ਕੀਤੀ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਮਨ ਦੀਪ ਸਿੰਘ ਨੇ ਕਿਹਾ ਕਿ ਵੀਡੀਓ ਦੋ ਮਹੀਨੇ ਪੁਰਾਣੀ ਹੈ ਅਤੇ ਸਰਪੰਚ ਨੇ ਨਸ਼ਾ ਕਰਨ ਦੀ ਗੱਲ ਕਬੂਲੀ ਸੀ, ਜਿਸ ਤੋਂ ਬਾਅਦ ਸਰਪੰਚ ਨੂੰ ਨਸ਼ਾ ਛੁਡਾਉ ਕੇਂਦਰ ਵਿਚ ਭਰਤੀ ਕਰਵਾਇਆ ਗਿਆ ਐ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਐ।