ਮੋਹਾਲੀ ਏਅਰਪੋਰਟ ਰੋਡ ’ਤੇ ਭਿਆਨਕ ਸੜਕ ਹਾਦਸਾ; ਤਿੱਖੇ ਮੋੜ ਕਾਰਨ ਡਿਵਾਈਡਰ ਨਾਲ ਟਕਰਾਈ ਕਾਰ; ਹਾਦਸੇ ’ਚ ਇਕ ਜਣੇ ਦੀ ਮੌਤ ਦੋ ਜਣੇ ਗੰਭੀਰ ਜ਼ਖਮੀ

0
3

ਮੋਹਾਲੀ ਦੇ ਸੈਕਟਰ-70 ਦੇ ਏਅਰਪੋਰਟ ਰੋਡ ਤੇ ਅੱਜ ਸਵੇਰੇ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਥੇ ਪੈਂਦੇ ਤਿੱਖੇ ਮੋੜ ਤੇ ਇਕ ਐਨਆਰਆਈ ਪਰਿਵਾਰ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਇਕ ਜਣੇ ਦੀ ਮੌਤ ਹੋ ਗਈ ਜਦਕਿ ਦੋ ਹੋਰ ਗੰਭੀਰ ਜ਼ਖਮੀ ਹੋ ਗਏ।
ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਇਸ ਥਾਂ ਤੇ ਤਿੱਖਾ ਮੋੜ ਪੈਂਦਾ ਐ, ਜਿਸ ਦੇ ਚਲਦਿਆਂ ਇੱਥੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਨੇ। ਜਾਣਕਾਰੀ ਅਨੁਸਾਰ ਇਹ ਪਰਿਵਾਰ ਜਗਰਾਓ ਨਾਲ ਸਬੰਧਤ ਸੀ ਜੋ ਚੰਡੀਗੜ੍ਹ ਘੁੰਮਣ ਆਇਆ ਸੀ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here