ਫਿਰੋਜ਼ਪੁਰ ਦੇ ਸਰਹੱਦੀ ਪਿੰਡਾਂ ਦੇ ਲੋਕ ਆਪਣੇ ਘਰਾਂ ਅਤੇ ਫ਼ਸਲਾਂ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਜੱਦੋ ਜਹਿਦ ਕਰ ਰਹੇ ਹਨ। ਅਜਿਹੇ ਹੀ ਹਾਲਾਤ ਪਿੰਡ ਟੈਂਡੀ ਵਾਲਾ ਵਿਖੇ ਬਣੇ ਹੋਏ ਨੇ ਜਿੱਥੇ ਆਰਜ਼ੀ ਬੰਨ ਵਿਚ ਪਾੜ ਪੈਣ ਕਾਰਨ ਕਾਫੀ ਸਾਰੀਆਂ ਜ਼ਮੀਨਾਂ ਫਸਲਾਂ ਸਮੇਤ ਦਰਿਆ ਦੀ ਭੇਂਟ ਚੜ ਚੁੱਕੀਆਂ ਨੇ ਬਾਕੀ ਫਸਲਾਂ ਤੇ ਪਿੰਡ ਨੂੰ ਬਚਾਉਣ ਲਈ ਲੋਕ ਬੰਨ੍ਹ ਨੂੰ ਮਜਬੂਤ ਕਰਨ ਲਈ ਜੱਦੋ ਜਹਿਦ ਕਰ ਰਹੇ ਨੇ। ਲੋਕਾਂ ਨੇ ਕਿਹਾ ਕਿ ਜੇਕਰ ਇਹ ਬੰਨ੍ਹ ਟੁੱਟ ਗਿਆ ਤਾਂ ਕਈ ਪਿੰਡਾਂ ਦਾ ਭਾਰੀ ਨੁਕਸਾਨ ਹੋ ਸਕਦਾ ਐ। ਲੋਕਾਂ ਨੇ ਕਿਹਾ ਕਿ ਇਸ ਪਾਸੇ ਪਹਿਲਾਂ ਧਿਆਨ ਦਿੱਤਾ ਹੁੰਦਾ ਤਾਂ ਨੁਕਸਾਨ ਘੱਟ ਸਕਦਾ ਸੀ।
ਦੱਸ ਦਈਏ ਕਿ ਅੱਜ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਵੀ ਇਨ੍ਹਾਂ ਪਿੰਡਾਂ ਦਾ ਦੌਰਾ ਕਰ ਕੇ ਗਏ ਹਨ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਪੀਡ ਨਾਲ ਸਤਲੁਜ ਦਾ ਪਾਣੀ ਟੱਕਰ ਮਾਰ ਰਿਹਾ ਹੈ। ਅਗਰ ਇਥੇ ਜਲਦ ਬੰਨ ਨਹੀਂ ਵੱਜਦਾ ਤਾਂ ਸਤਲੁਜ ਕਈ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਵੇਗਾ।
ਲੋਕਾਂ ਵੱਲ਼ੋਂ ਸਤਲੁਜ ਦਰਿਆ ਦੇ ਪਾਣੀ ਤੋਂ ਬਚਣ ਲਈ ਬੰਨ ਮਜ਼ਬੂਤ ਕਿਤੇ ਜਾ ਰਹੇ ਹਨ। ਪਰ ਦਰਿਆ ’ਚ ਲਗਾਤਾਰ ਵਧ ਰਹੇ ਪਾਣੀ ਕਾਰਨ ਲੋਕਾਂ ਦੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ। ਲੋਕਾਂ ਕਿਹਾ ਜੇਕਰ ਸਮਾਂ ਰਹਿੰਦਿਆ ਪ੍ਰਸ਼ਾਸ਼ਨ ਵੱਲੋਂ ਇਹ ਬੰਨ ਮਜ਼ਬੂਤ ਕੀਤੇ ਜਾਂਦੇ ਤਾਂ ਉਹਨਾ ਨੂੰ ਪ੍ਰੇਸ਼ਾਨੀਆਂ ਦਾ ਸਹਮਣਾ ਨਾ ਕਰਨਾ ਪੈਂਦਾ ਅਤੇ ਉਨ੍ਹਾਂ ਦੀ ਝੋਨੇ ਦੀ ਫਸਲ ਪਾਣੀ ’ਚ ਡੁੱਬਣੋ ਬਚ ਸਕਦੀ ਸੀ।