ਪੰਜਾਬ ਸਮਰਾਲਾ ’ਚ ਰਿਹਾਇਸ਼ੀ ਖੇਤਰ ’ਚ ਕੂੜਾ ਸੁੱਟਣ ਤੋਂ ਲੋਕ ਪ੍ਰੇਸ਼ਾਨ; ਲੋਕਾਂ ਨੇ ਵਾਪਸ ਮੋੜੀਆਂ ਕੂੜ ਸੁੱਟਣ ਆਈਆਂ ਗੱਡੀਆਂ; ਰਿਹਾਇਸ਼ੀ ਥਾਂ ’ਤੇ ਕੂੜਾ ਸੁੱਟਣ ਦੇ ਲੱਗੇ ਇਲਜ਼ਾਮ By admin - August 22, 2025 0 3 Facebook Twitter Pinterest WhatsApp ਸਮਰਾਲਾ ਦੇ ਵਾਰਡ ਨੰਬਰ 7 ਦੇ ਰਿਹਾਇਸ਼ੀ ਇਲਾਕੇ ਅੰਦਰ ਕੂੜਾ ਸੁੱਟਣ ਦਾ ਮੁੱਦਾ ਗਰਮਾ ਗਿਆ ਐ। ਮੁਹੱਲਾ ਵਾਸੀਆਂ ਤੇ ਦੁਕਾਨਦਾਰਾਂ ਨੇ ਇਕੱਠਾ ਹੋ ਕੇ ਕੂੜਾ ਸੁੱਟਣ ਆਈਆਂ ਨਿਗਮ ਦੀਆਂ ਗੱਡੀਆਂ ਦਾ ਘਿਰਾਓ ਕਰਦਿਆਂ ਕੂੜਾ ਸੁੱਟਣ ਤੋਂ ਰੋਕ ਦਿੱਤਾ। ਲੋਕਾਂ ਦਾ ਇਲਜਾਮ ਸੀ ਕਿ ਨਗਰ ਨਿਗਮ ਵੱਲੋਂ ਕੂੜੇ ਦੇ ਡੰਪ ਦੀ ਥਾਂ ਰਿਹਾਇਸ਼ੀ ਇਲਾਕੇ ਅੰਦਰ ਕੂੜਾ ਸੁੱਟ ਰਿਹਾ ਐ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਗਿਆ ਐ। ਨਿਗਮ ਅਧਿਕਾਰੀਆਂ ਨੇ ਸਫਾਈ ਦਿੰਦਿਆਂ ਕਿਹਾ ਕਿ ਡੰਪ ਦਾ ਰਸਤਾ ਮੀਂਹਾਂ ਕਾਰਨ ਖਰਾਬ ਹੋ ਗਿਆ ਐ ਜਿਸ ਦੇ ਚਲਦਿਆਂ ਕੂੜਾ ਇੱਥੇ ਸੁੱਟਿਆ ਜਾ ਰਿਹਾ ਐ। ਉਨ੍ਹਾਂ ਕਿਹਾ ਕਿ ਰਸਤਾ ਛੇਤੀ ਠੀਕ ਕਰਵਾ ਕੇ ਸਾਰਾ ਕੂੜਾ ਚੁੱਕ ਦਿੱਤਾ ਜਾਵੇਗਾ। ਲੋਕਾਂ ਦਾ ਇਲਜਾਮ ਐ ਕਿ ਨਗਰ ਨਿਗਮ ਵੱਲੋਂ ਬਹਿਲੋਲਪੁਰ ਰੋਡ ਤੇ ਬੰਦ ਹੋ ਚੁੱਕੀ ਪੁਰਾਣੀ ਮਾਰਕੀਟ ਕਮੇਟੀ ਦੇ ਗੇਟ ਅੰਦਰ ਕੂੜਾ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਗੰਦੀ ਬਦਬੂ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਪੈਦਾ ਹੋ ਰਿਹਾ ਹੈ। ਉਹ ਕਈ ਵਾਰ ਨਗਰ ਕੌਂਸਲ ਨੂੰ ਸ਼ਿਕਾਇਤ ਕਰ ਚੁੱਕੇ ਨੇ ਪਰ ਨਗਰ ਕੌਂਸਲ ਨੇ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ ਗਿਆ। ਅੱਜ ਜਦੋਂ ਨਗਰ ਕੌਂਸਲ ਦੀਆਂ ਗੱਡੀਆਂ ਕੂੜਾ ਸੁੱਟਣ ਆਈਆਂ ਤਾਂ ਲੋਕਾਂ ਨੇ ਗੱਡੀਆਂ ਨੂੰ ਘੇਰਾ ਪਾ ਲਿਆ ਤੇ ਕੂੜਾ ਸੁੱਟਣ ਦਾ ਸਖਤ ਵਿਰੋਧ ਕੀਤਾ। ਮੁਹੱਲਾ ਨਿਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਇੱਥੇ ਕੂੜਾ ਸੁੱਟਣ ਤੋਂ ਕਈ ਵਾਰ ਰੋਕਿਆ ਗਿਆ। ਵਾਰਡ ਨੰਬਰ 7 ਦੀ ਕੋੰਸਲਰ ਸੰਦੀਪ ਕੌਰ ਦੇ ਪਤੀ ਬਲਜਿੰਦਰ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਨੂੰ ਬਾਰ-ਬਾਰ ਕਹਿਣ ਤੇ ਬਾਵਜੂਦ ਵੀ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚੋਂ ਕੂੜੇ ਦੀਆਂ ਗੱਡੀਆਂ ਭਰ ਕੇ ਮਾਰ ਕਮੇਟੀ ਦੇ ਅੰਦਰ ਸੁੱਟੀ ਜਾਂਦੀ ਹਨ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਮੈਂ ਨਗਰ ਕੌਂਸਲ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਸੀ ਜਿਸ ਤੇ ਉਨਾਂ ਨੇ ਵਿਸ਼ਵਾਸ ਦਵਾਇਆ ਸੀ ਕਿ 15 ਅਗਸਤ ਅਗਸਤ ਤੱਕ ਨਗਰ ਕੌਂਸਲ ਵਿੱਚ ਛੁੱਟੀਆਂ ਹਨ 15 ਅਗਸਤ ਤੋਂ ਬਾਅਦ ਇਹ ਕੂੜਾ ਚੁੱਕ ਲਿਆ ਜਾਵੇਗਾ ਪਰ ਨਗਰ ਕੌਂਸਲ ਵੱਲੋਂ ਇਹ ਕੂੜਾ ਨਹੀਂ ਚੁੱਕਿਆ ਗਿਆ। ਉਨਾਂ ਨਗਰ ਕੌਂਸਲ ਤੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਬਹੁਤ ਵਾਰ ਨਗਰ ਕੌਂਸਲ ਨੂੰ ਇਥੋਂ ਕੂੜਾ ਹਟਾਉਣ ਲਈ ਬੇਨਤੀ ਕੀਤੀ ਹੈ ਪਰ ਨਗਰ ਕੌਂਸਲ ਦੇ ਵੱਲੋਂ ਇਥੋਂ ਕੂੜਾ ਨਹੀਂ ਚੁਕਵਾਇਆ ਜਾ ਰਿਹਾ ਬੀਤੇ ਦਿਨੀ ਵੀ ਉਹਨਾਂ ਨੇ ਨਗਰ ਕੌਂਸਲ ਦੇ ਕਰਮਚਾਰੀਆਂ ਨੂੰ ਇੱਥੇ ਕੂੜਾ ਸੁੱਟਣ ਤੋਂ ਮਨਾ ਕੀਤਾ ਸੀ ਪਰ ਇਸਦੇ ਬਾਵਜੂਦ ਵੀ ਨਗਰ ਕੌਂਸਲ ਦੇ ਕਰਮਚਾਰੀ ਮਾਰਕੀਟ ਕਮੇਟੀ ਦੇ ਗੇਟ ਅੰਦਰ ਕੂੜਾ ਸੁੱਟਣ ਤੋਂ ਬਾਜ ਨਹੀਂ ਆ ਰਹੇ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇੱਥੋਂ ਕੂੜੇ ਦੇ ਢੇਰ ਨਹੀਂ ਹਟਾਏ ਗਏ ਤਾਂ ਉਹ ਮੁਹੱਲਾ ਨਿਵਾਸੀਆਂ ਤੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਨਗਰ ਕੌਂਸਲ ਦੇ ਦਫਤਰ ਅੱਗੇ ਧਰਨਾ ਲਗਾਇਆ ਜਾਵੇਗਾ। ਕੂੜਾ ਸੁੱਟਣ ਆਏ ਨਗਰ ਕੌਂਸਲ ਦੇ ਕਰਮਚਾਰੀ ਨੇ ਕਿਹਾ ਕਿ ਬਰਸਾਤ ਹੋਣ ਕਾਰਨ ਡੰਪ ਤੇ ਜਾਣ ਵਾਲਾ ਰਸਤਾ ਖਰਾਬ ਹੈ ਜਿਸ ਕਾਰਨ ਇਥੇ ਕੂੜਾ ਸੁੱਟਿਆ ਜਾ ਰਿਹਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਕੂੜੇ ਦਾ ਡੰਪ ਸ਼ਹਿਰ ਤੋਂ ਬਾਹਰ ਬਣਿਆ ਹੋਇਆ ਹੈ ਬਰਸਾਤ ਦੇ ਮੌਸਮ ਨਾਲ ਰਸਤਾ ਖਰਾਬ ਹੋਣ ਕਾਰਨ ਕੂੜੇ ਦੀਆਂ ਗੱਡੀਆਂ ਕੂੜੇ ਦੇ ਡੰਪ ਵਿੱਚ ਨਹੀਂ ਜਾ ਸਕਦੀਆਂ ਜਿਸ ਕਰਕੇ ਕੂੜਾ ਬੰਦ ਮਾਰਕੀਟ ਕਮੇਟੀ ਦੇ ਅੰਦਰ ਸੁੱਟਿਆ ਜਾ ਰਿਹਾ ਹੈ ਕੂੜੇ ਦੇ ਡੰਪ ਦਾ ਰਸਤਾ ਜਲਦ ਹੀ ਠੀਕ ਹੋ ਜਾਵੇਗਾ ਅਤੇ ਮਾਰਕੀਟ ਕਮੇਟੀ ਵਿੱਚ ਇਕੱਠਾ ਹੋਇਆ ਕੂੜਾ ਜਲਦ ਹੀ ਉਥੋਂ ਚੁਕਾ ਲਿਆ ਜਾਵੇਗਾ।