ਪੰਜਾਬ ਅੰਮ੍ਰਿਤਸਰ ਪੁਲਿਸ ਵੱਲੋਂ ਨਾਮੀ ਗੈਂਗਸਟਰ ਹਥਿਆਰਾਂ ਸਮੇਤ ਕਾਬੂ; ਜਿੰਦਾ ਗਰਨੇਡ, ਪਿਸਟਲ ਤੇ 10 ਰੌਂਦ ਬਰਾਮਦ; ਪਾਕਿਸਤਾਨ ਰਹਿੰਦੇ ਰਿੰਦਾ ਤੇ ਯੂਕੇ ਦੇ ਧਰਮਾ ਸੰਧੂ ਨਾਲ ਸੀ ਸੰਪਰਕ By admin - August 22, 2025 0 3 Facebook Twitter Pinterest WhatsApp ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਕ ਗੈਂਗਸਟਰ ਨੂੰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਫੜੇ ਗਏ ਮੁਲਜਮ ਦੀ ਪਛਾਣ ਮਲਕੀਤ ਸਿੰਘ ਕੀਤੂ ਪੁੱਤਰ ਜੰਗ ਸਿੰਘ ਵਾਸੀ ਪੰਡੋਰੀ ਵਜੋਂ ਹੋਈ ਐ। ਪੁਲਿਸ ਨੇ ਮੁਲਜਮ ਦੇ ਕਬਜੇ ਵਿਚੋਂ ਇਕ ਜਿੰਦਾ ਗਰਨੇਡ, ਇਕ ਪਿਸਟਲ ਅਤੇ 10 ਜਿੰਦਾ ਕਾਰਤੂਸ ਬਰਾਮਦ ਕੀਤੇ ਨੇ। ਫੜੇ ਗਏ ਮੁਲਜਮ ਦੇ ਸਬੰਧ ਪਾਕਿਸਤਾਨ ਆਧਾਰਤ ਹਰਿੰਦਰ ਰਿੰਦਾ ਤੇ ਯੂਕੇ ਨਾਲ ਸਬੰਧਤ ਧਰਮਾ ਸੰਧੂ ਨਾਲ ਦੱਸੇ ਜਾ ਰਹੇ ਨੇ। ਪੁਲਿਸ ਵੱਲੋਂ ਮੁਲਜਮ ਦਾ ਰਿਮਾਂਡ ਲੈ ਕੇ ਅਗਲੀ ਪੁਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦਿਹਾਤੀ ਇੰਦਰਜੀਤ ਸਿੰਘ ਰਾਜਾ ਸੰਸੀ ਦੇ ਦੱਸਣ ਮੁਤਾਬਕ ਸਪੈਸ਼ਲ ਟੀਮ ਇੰਚਾਰਜ ਸਬ ਇੰਸਪੈਕਟਰ ਸਤਿੰਦਰ ਸਿੰਘ ਦੀ ਅਗਵਾਈ ਹੇਠ ਬੱਚੀਵਿੰਡ 30 ਪੁਆਇੰਟ ‘ਤੇ ਛਾਪੇ ਦੌਰਾਨ ਮੁਲਜਮ ਮਲਕੀਤ ਸਿੰਘ ਕੀਤੂ ਨੂੰ ਹਤਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਐ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਲਕੀਤ ਸਿੰਘ ਪਾਕਿਸਤਾਨ ਵਿਚ ਬੈਠੇ ਗੈਂਗਸਟਰ ਹਰਿੰਦਰ ਸਿੰਘ ਰਿੰਦਾ ਅਤੇ ਯੂਕੇ ਅਧਾਰਿਤ ਧਰਮਾ ਸੰਧੂ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਇਸ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਸੀ, ਪਰ ਹੁਣ ਰਿਮਾਂਡ ਦੌਰਾਨ ਇਸ ਤੋਂ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਉਮੀਦ ਹੈ ਕਿ ਇਸਦੇ ਹੋਰ ਸਾਥੀਆਂ ਅਤੇ ਹਥਿਆਰਾਂ ਦੀ ਸਪਲਾਈ ਲੜੀ ਬਾਰੇ ਮਹੱਤਵਪੂਰਨ ਖੁਲਾਸੇ ਹੋਣਗੇ। ਡੀਐਸਪੀ ਇੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਅੰਮ੍ਰਿਤਸਰ ਵਿੱਚ ਕਈ ਥਾਵਾਂ ‘ਤੇ ਗ੍ਰਨੇਡ ਸੁੱਟਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਗ੍ਰਿਫ਼ਤਾਰੀ ਨਾਲ਼ ਉਸ ਕੜੀ ਤੱਕ ਵੀ ਪਹੁੰਚ ਹੋ ਸਕਦੀ ਹੈ। ਪੁਲਿਸ ਨੇ ਕਿਹਾ ਹੈ ਕਿ ਜਿਹੜੇ ਵੀ ਲੋਕ ਪਾਕਿਸਤਾਨ ਜਾਂ ਵਿਦੇਸ਼ੀ ਗੈਂਗਸਟਰਾਂ ਨਾਲ ਮਿਲਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।