ਮੋਗਾ ਪੁਲਿਸ ਦੀ ਨਾਜਾਇਜ਼ ਮਾਈਨਿੰਗ ਖਿਲਾਫ਼ ਵੱਡੀ ਕਾਰਵਾਈ; ਇੱਕ ਮੁਲਜ਼ਮ ਗ੍ਰਿਫਤਾਰ, 4 ਹਨੇਰੇ ਦਾ ਫਾਇਦਾ ਉਠਾ ਹੋਏ ਫਰਾਰ; ਇਕ ਜੇਸੀਬੀ ਮਸ਼ੀਨ ਤੇ ਤਿੰਨ ਟਰੈਕਟਰ-ਟਰਾਲੀਆਂ ਕੀਤੀਆਂ ਜ਼ਬਤ

0
1

ਮੋਗਾ ਪੁਲਿਸ ਨੇ ਨਾਜਾਇਜ਼ ਮਾਇਨਿੰਗ ਖਿਲਾਫ ਵੱਡੀ ਕਾਰਵਾਈ ਕਰਦਿਆਂ ਇਕ ਮੁਲਜਮ ਨੂੰ ਗ੍ਰਿਫਤਾਰ ਕੀਤਾ ਐ ਜਦਕਿ 3 ਤੋਂ 4 ਲੋਕ ਭੱਜਣ ਵਿਚ ਸਫਲ ਹੋ ਗਏ। ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਮੰਗੇਵਾਲਾ ਨੇੜੇ ਖੇਤਾਂ ਵਿਚ ਨਾਜਾਇਜ਼ ਮਾਇਨਿੰਗ ਹੋ ਰਹੀ ਐ, ਜਿਸ ਤੋਂ ਬਾਅਦ ਪੁਲਿਸ ਨੇ ਰਾਤ 1 ਵਜੇ ਦੇ ਕਰੀਬ ਛਾਪਾ ਮਾਰ ਕੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਜਦਕਿ 3 ਤੋਂ 4 ਵਿਅਕਤੀ ਹਨੇਰੇ ਦਾ ਫਾਇਦਾ ਚੁਕਦਿਆਂ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ ਇਕ ਜੇਸੀਬੀ ਮਸ਼ੀਨ ਤੋਂ ਇਲਾਵਾ ਤਿੰਨ ਟਰੈਕਟਰ-ਟਰਾਲੀਆਂ ਜ਼ਬਤ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਐ।

LEAVE A REPLY

Please enter your comment!
Please enter your name here