ਪੰਜਾਬ ਜਲਾਲਾਬਾਦ ’ਚ ਨਾਕਾ ਤੋੜ ਕੇ ਭੱਜਿਆ ਪਿਕਅੱਪ ਚਾਲਕ; ਪੁਲਿਸ ਨੇ ਫਿਲਮੀ ਸਟਾਇਲ ’ਚ ਪਿੱਛਾ ਕਰ ਕੇ ਕੀਤਾ ਕਾਬੂ By admin - August 21, 2025 0 3 Facebook Twitter Pinterest WhatsApp ਜਲਾਲਬਾਦ ਦੇ ਅਬੋਹਰ-ਸ੍ਰੀ ਗੰਗਾਨਗਰ ਰੋਡ ਤੇ ਅੱਜ ਹਾਲਾਤ ਉਸ ਵੇਲੇ ਅਜੀਬ ਕਿਸਮ ਦੇ ਬਣ ਗਏ ਜਦੋਂ ਇਕ ਪਿਕਅੱਪ ਚਾਲਕ ਨੇ ਪੁਲਿਸ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਨਾਕੇ ਤੇ ਮੌਜੂਦ ਪੁਲਿਸ ਮੁਲਾਜਮਾਂ ਨੇ ਫਿਲਮੀ ਸਟਾਈਲ ਵਿਚ ਪਿੱਛਾ ਕਰ ਕੇ ਕਾਬੂ ਕਰ ਲਿਆ। ਪੁਲਿਸ ਵੱਲੋਂ ਪਿਕਅੱਪ ਚਾਲਕ ਦਾ ਚੱਲਾਨ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਐ। ਉਧਰ ਪਿਕਅੱਪ ਚਾਲਕ ਨੇ ਵੀ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਸ ਨੇ ਗੱਡੀ ਵਿਚ ਲੱਦੇ ਸਾਮਾਨ ਨੂੰ ਛੇਤੀ ਰੀਲੋਡ ਕਰਵਾਉਣਾ ਸੀ, ਜਿਸ ਦੇ ਚਲਦਿਆਂ ਉਸ ਨੇ ਕਾਹਲੀ ਕਾਰਨ ਗੱਡੀ ਭਜਾਈ ਸੀ। ਮੌਕੇ ਤੇ ਮੌਜੂਦ ਇੰਸਪੈਕਟਰ ਰਵਿੰਦਰ ਸਿੰਘ ਭੀਟੀਵਾਲਾ ਨੇ ਕਿਹਾ ਕਿ ਨਸ਼ਾ ਤਸਕਰਾਂ ਤੇ ਗਲਤ ਅਨਸਰਾਂ ਨੂੰ ਕਾਨੂੰਨ ਹੱਥ ਵਿਚ ਲੈਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਤੇ ਕਾਨੂੰਨ ਤੋੜਣ ਵਾਲਿਆਂ ਖਿਲਾਫ ਇਸੇ ਤਰ੍ਹਾਂ ਕਾਰਵਾਈ ਕੀਤੀ ਜਾਵੇਗੀ।