ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ ਨੇੜਲੇ ਪਿੰਡ ਤਲਵੰਡੀ ਨਾਹਰ ਵਿਖੇ ਟਰੈਵਲ ਏਜੰਟ ਤੋਂ ਦੁਖੀ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਨਿਕਲਣ ਦੀ ਖਬਰ ਸਾਹਮਣੇ ਆਈ ਐ। ਪੀੜਤ ਦੀ ਪਛਾਣ ਬਲਜਿੰਦਰ ਸਿੰਘ ਵਜੋਂ ਹੋਈ ਐ। ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਇਕ ਏਜੰਟ ਨੂੰ ਬਾਹਰ ਜਾਣ ਲਈ ਸਾਢੇ ਸੱਤ ਲੱਖ ਦਿੱਤੇ ਸੀ ਪਰ ਏਜੰਟ ਨੇ ਜਾਅਲੀ ਟਿਕਟ ਦੇ ਵੀਜਾ ਦੇ ਕੇ ਧੋਖਾਧੜੀ ਕੀਤੀ ਐ ਜਿਸ ਤੋਂ ਪ੍ਰੇਸ਼ਾਨ ਹੋ ਕੇ ਪਿਆਰਾ ਸਿੰਘ ਨੇ ਜ਼ਹਿਰੀਲੀ ਚੀਜ਼ ਨਿਕਲ ਗਈ ਐ। ਪੀੜਤ ਪਰਿਵਾਰ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਲਵੰਡੀ ਨਾਹਰ ਦੇ ਵਸਨੀਕ ਪਿਆਰਾ ਸਿੰਘ ਅਤੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪਿੰਡ ਦੀ ਹੀ ਮਹਿਲਾ ਏਜੰਟ ਨੇ ਉਨ੍ਹਾਂ ਦੇ ਲੜਕੇ ਬਲਜਿੰਦਰ ਸਿੰਘ ਨੂੰ ਵਰਕ ਪਰਮਿਟ ਤੇ ਵਿਦੇਸ਼ ਭੇਜਣ ਲਈ ਨਵੰਬਰ 2024 ਵਿੱਚ ਫਾਈਲ ਲਗਵਾਈ ਸੀ। ਉਹਨਾਂ ਕਿਹਾ ਕਿ 14 ਜੁਲਾਈ 2025 ਨੂੰ ਉਨ੍ਹਾਂ ਦਾ ਪੁੱਤਰ ਬਲਜਿੰਦਰ ਸਿੰਘ ਜਦੋਂ ਦਿੱਲੀ ਏਅਰਪੋਰਟ ਤੇ ਪਹੁੰਚਿਆ ਤਾਂ ਪਤਾ ਚੱਲਿਆ ਕਿ ਇਹ ਵੀਜ਼ਾ ਅਤੇ ਟਿਕਟ ਦੋਵੇਂ ਜਾਅਲੀ ਹਨ, ਜਿਸ ਨਾਲ ਉਸ ਨੂੰ ਖੱਜਲ ਖੁਆਰ ਹੋ ਕੇ ਵਾਪਿਸ ਆਉਂਣਾ ਪਿਆ। ਉਸ ਤੋਂ ਬਾਅਦ ਏਜੰਟ ਵੱਲੋਂ ਦੁਬਾਰਾ 18 ਜੁਲਾਈ 25 ਨੂੰ ਟੁਰਿਸਟ ਵੀਜੇ ਦੀ ਗੱਲ ਕਰਕੇ ਫਿਰ ਟਿਕਟ ਕਰਵਾਈ ਗਈ ਜੋ ਕਿ ਗਲਤ ਕੰਮ ਸੀ ਕਿਉਂਕਿ ਅਸੀਂ ਉਸ ਨੂੰ ਵਰਕ ਪਰਮਿਟ ਲਈ ਫਾਈਲ ਲਗਵਾਈ ਸੀ। ਦਿੱਲੀ ਏਅਰਪੋਰਟ ਤੇ ਪੁਲਿਸ ਨੇ ਪੁੱਛ ਗਿੱਛ ਦੌਰਾਨ ਹੀ ਬਲਰਿੰਦਰ ਸਿੰਘ ਨੂੰ ਵਾਪਸ ਭੇਜ ਦਿੱਤਾ। ਪੀੜਤ ਪਰਿਵਾਰ ਨੇ ਇਸ ਸਬੰਧੀ ਉਹਨਾਂ ਪਿੰਡ ਦੇ ਮੋਹਤਬਰਾਂ ਨੂੰ ਲੈ ਕੇ ਏਜੰਟ ਮਹਿਲਾ ਏਜੰਟ ਨਾਲ ਗੱਲਬਾਤ ਕੀਤੀ ਤਾਂ ਉਹ ਸਾਡੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ।
ਪਰਿਵਾਰ ਦਾ ਇਲਜਾਮ ਐ ਕਿ ਏਜੰਟ ਨੇ ਇਸ ਕੰਮ ਬਦਲੇ ਸਾਢੇ 7 ਲੱਖ ਰੁਪਏ ਲਏ ਸੀ ਪਰ ਬਾਅਦ ਵਿਚ ਉਸ ਨੇ ਨਾ ਹੀ ਬਾਹਰ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਇਸ ਤੋਂ ਬਾਦ ਝੰਡੇਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਪਿਆਰਾ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਅੱਕ ਕੇ ਉਸ ਦੇ ਬੇਟੇ ਬਲਜਿੰਦਰ ਸਿੰਘ ਨੇ 14 ਅਗਸਤ ਨੂੰ ਕੋਈ ਜਹਰੀਲੀ ਚੀਜ਼ ਨਿਗਲ ਲਈ ਜਿਸ ਨੂੰ ਫਤਿਹਗੜ੍ਹ ਚੂੜੀਆਂ ਦੇ ਢੀਂਡਸਾ ਹਸਪਤਾਲ ਵਿਖੇ ਦਾਖਲ ਹੈ ਜਿੱਥੇ ਉਹ ਜੀਵਨ ਮੌਤ ਦੀ ਲੜਾਈ ਲੜ ਰਿਹਾ ਹੈ ਅਤੇ ਉਸ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।
ਉਨਾਂ ਦੱਸਿਆ ਕਿ ਬਲਜਿੰਦਰ ਸਿੰਘ ਨੇ ਜਹਰੀਲੀ ਚੀਜ਼ ਖਾਣ ਤੋਂ ਪਹਿਲਾਂ ਆਪਣਾ ਹੱਥ ਲਿਖਤ ਸੂ ਸਾਈਡ ਨੋਟ ਵੀ ਲਿਖਿਆ ਹੈ, ਜਿਸ ਵਿੱਚ ਉਸਨੇ ਪਿੰਡ ਦੇ ਏਜੰਟ ਖਿਲਾਫ ਉਸ ਦਾ ਕੰਮ ਨਾ ਕਰਨ ਅਤੇ ਲੱਖਾਂ ਰੁਪਏ ਹੜੱਪਣ ਦੇ ਕਥਿਤ ਤੋਰ ਤੇ ਦੋਸ਼ ਲਗਾਏ ਹਨ। ਪਿਆਰਾ ਸਿੰਘ ਅਤੇ ਉਸ ਦੇ ਸਮੂਹ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਏਜੰਟ ਰਜਵੰਤ ਕੌਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਉਥੇ ਹੀ ਜਾਂਚ ਅਧਿਕਾਰੀ ਅਵਤਾਰ ਸਿੰਘ ਦਾ ਕਹਿਣਾ ਸੀ ਕਿ ਬਲਜਿੰਦਰ ਸਿੰਘ ਨਾਲ ਵਿਦੇਸ਼ ਭੇਜਣ ਦੇ ਨਾਮ ਤੇ ਪਿੰਡ ਦੀ ਹੀ ਏਜੇਂਟ ਵਲੋਂ ਠੱਗੀ ਮਾਰੀ ਗਈ ਹੈ ਜਿਸ ਕਰਕੇ ਦੁਖੀ ਹੋ ਕੇ ਬਲਜਿੰਦਰ ਸਿੰਘ ਨੇ ਜ਼ਹਿਰੀਲੀ ਚੀਜ ਨਿਗਲ ਲਈ ਹੈ ਅਤੇ ਹਾਲਾਤ ਨਾਜ਼ੁਕ ਬਣੇ ਹੋਏ ਹਨ ਬਲਜਿੰਦਰ ਸਿੰਘ ਦੇ ਪਿਤਾ ਦੇ ਬਿਆਨ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।