ਪੰਜਾਬ ਸਮਰਾਲਾ ’ਚ ਪਰਿਵਾਰ ਨਾਲ 23 ਹਜ਼ਾਰ ਦੀ ਸਾਇਬਰ ਠੱਗੀ; ਨੌਸਰਬਾਜ਼ਾਂ ਨੇ ਪੁੱਤਰ ਨੂੰ ਛੁਡਾਉਣ ਬਦਲੇ ਮੰਗੇ 50 ਹਜ਼ਾਰ; ਪੀੜਤ ਪਰਿਵਾਰ ਨੇ ਸਾਈਬਰ ਕ੍ਰਾਈਮ ਨੂੰ ਦਿੱਤੀ ਸ਼ਿਕਾਇਤ By admin - August 21, 2025 0 2 Facebook Twitter Pinterest WhatsApp ਸਮਰਾਲਾ ਚ ਨੌਸਰਬਾਜ਼ਾਂ ਵੱਲੋਂ ਇਕ ਪਰਿਵਾਰ ਨਾਲ 23 ਹਜ਼ਾਰ ਦੀ ਸਾਇਬਰ ਠੱਗੀ ਮਾਰਨ ਦੀ ਖਬਰ ਸਾਹਮਣੇ ਆਈ ਐ। ਨੌਸਰਬਾਜ਼ਾਂ ਨੇ ਨਕਲੀ ਪੁਲਿਸ ਮੁਲਾਜਮ ਬਣ ਕੇ ਪਰਿਵਾਰ ਨੂੰ ਫੋਨ ਕਰ ਕੇ ਪੁੱਤਰ ਨੂੰ ਛੁਡਾਉਣ ਬਦਲੇ 50 ਹਜ਼ਾਰ ਦੀ ਮੰਗ ਕੀਤੀ ਅਤੇ ਪਰਿਵਾਰ ਤੇ ਪੁੱਤਰ ਤੇ ਪਰਚੇ ਪਾਉਣ ਦਾ ਡਰਾਵਾ ਦਿੱਤਾ। ਪੀੜਤ ਪਵਨ ਕੁਮਾਰ ਨੇ ਡਰ ਦੇ ਮਾਰੇ 23 ਹਜ਼ਾਰ ਨੌਸਰਬਾਜ਼ਾਂ ਦੇ ਖਾਤੇ ਵਿਚ ਭੇਜ ਦਿੱਤੇ। ਬਾਅਦ ਵਿਚ ਜਦੋਂ ਪੀੜਤ ਦਾ ਪੁੱਤਰ ਸਹੀ ਸਲਾਮਤ ਘਰ ਆਇਆ ਤਾਂ ਉਸ ਨੂੰ ਠੱਗੀ ਹੋਣ ਦਾ ਪਤਾ ਚੱਲਿਆ। ਪੀੜਤ ਨੇ ਪੁਲਿਸ ਦੇ ਸਾਇਬਰ ਕ੍ਰਾਈਮ ਸੈੱਲ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ। ਸਮਰਾਲਾ ਸ਼ਹਿਰ ਦੇ ਰਹਿਣ ਵਾਲੇ ਪਵਨ ਕੁਮਾਰ ਦੇ ਦੱਸਣ ਮੁਤਾਬਕ ਉਹ ਸਵੇਰੇ 11 ਵਜੇ ਆਪਣੇ ਪਸ਼ੂਆਂ ਨੂੰ ਚਾਰਾ ਪਾ ਕੇ ਘਰ ਵਾਪਸ ਆ ਰਿਹਾ ਸੀ ਕਿ ਉਸ ਕੋਲ ਇਕ ਫੋਨ ਆਇਆ, ਜਿਸ ਵਿਚ ਖੁਦ ਨੂੰ ਫਤਹਿਗੜ੍ਹ ਸਾਹਿਬ ਪੁਲਿਸ ਸਟੇਸ਼ਨ ਦੇ ਮੁਲਾਜਮ ਦੱਸਦੇ ਨੌਸਰਵਾਜਾਂ ਨੇ ਉਸ ਦੇ ਛੋਟੇ ਲੜਕੇ ਨੂੰ ਗ੍ਰਿਫਤਾਰ ਕਰਨ ਦਾ ਹਵਾਲਾ ਦਿੰਦਿਆਂ 50 ਹਜ਼ਾਰ ਭੇਜਣ ਦੀ ਗੱਲ ਕਹੀ। ਨੌਸਰਬਾਜਾਂ ਨੇ ਪੈਸੇ ਨਾ ਭੇਜਣ ਦੀ ਸੂਰਤ ਵਿਚ ਲੜਕੇ ਤੇ ਅਤੇ ਪਰਿਵਾਰ ਤੇ ਬਹੁਤ ਸਾਰੇ ਪਰਚੇ ਦਰਜ ਕਰਨ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਪਵਨ ਕੁਮਾਰ ਨੇ ਘਬਰਾ ਨੌਸਰਵਾਜਾਂ ਦੇ ਖਾਤੇ ਵਿੱਚ 23 ਹਜਾਰ ਰੁਪਏ ਭੇਜ ਦਿੱਤੇ। ਜਦੋਂ ਪਵਨ ਕੁਮਾਰ ਘਰ ਪਹੁੰਚਿਆ ਤਾਂ ਬੱਚੇ ਨੂੰ ਸਹੀ ਸਲਾਮਤ ਵੇਖ ਕੇ ਠੱਗੀ ਦੀ ਸਮਝ ਲੱਗੀ ਪਰ ਤਦ ਤਕ ਦੇਰ ਹੋ ਚੁੱਕੀ ਸੀ। ਪੀੜਤ ਨੇ ਪੁਲਿਸ ਦੇ ਸਾਈਬਰ ਸੈਲ ਵਿੱਚ ਆਨਲਾਈਨ ਕੰਪਲੇਂਟ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ।