ਫਾਜਿਲਕਾ ਪੁਲਿਸ ਨੇ ਜਨਮ ਅਸ਼ਟਮੀ ਵਾਲੇ ਦਿਨ ਭੜਕਾਊ ਵੀਡੀਓ ਪੋਸਟ ਕਰਨ ਵਾਲੀ ਔਰਤ ਖਿਲਾਫ ਮਾਮਲਾ ਦਰਜ ਕੀਤਾ ਐ। ਦਰਅਸਲ ਇਸ ਔਰਤ ਨੇ ਜਨਮ ਅਸ਼ਟਮੀ ਵਾਲੇ ਦਿਨ ਦੋ ਵੀਡੀਓ ਪੋਸਟ ਕੀਤੀਆਂ ਸਨ। ਪਹਿਲੀ ਵੀਡੀਓ ਵਿਚ ਇਹ ਔਰਤ ਧਾਰਮਿਕ ਗੀਤ ਲਾ ਕੇ ਸ਼ਰਾਬ ਤੇ ਲੱਚਰਤਾ ਪਰੋਸਦੀ ਦਿਖਾਈ ਦੇ ਰਹੀ ਐ ਜਦਕਿ ਦੂਜੀ ਵੀਡੀਓ ਵਿਚ ਉਸ ਨੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਰੂਪ ਵਿਚ ਆਪਣੇ ਕੁੱਤੇ ਨੂੰ ਭਗਵਾਨ ਦੀ ਮੂਰਤੀ ਅੱਗੇ ਬਿਠਾ ਦਿਤਾ ਗਿਆ ਸੀ। ਇਹ ਦੋਵੇਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਿੰਦੂ ਜਥੇਬੰਦੀਆਂ ਵਿਚ ਭਾਰੀ ਰੋਹ ਪਾਇਆ ਜਾ ਰਿਹਾ ਐ। ਜਥੇਬੰਦੀਆਂ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲਾ ਦਰਜ ਕਰ ਕੇ ਔਰਤ ਦੀ ਭਾਲ ਕੀਤੀ ਜਾ ਰਹੀ ਐ।
ਧਾਰਮਿਕ ਜਥੇਬੰਦੀਆਂ ਦਾ ਕਹਿਣਾ ਐ ਕਿ ਔਰਤ ਦੀ ਇਸ ਕਰਤੂਤ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਐ। ਪੁਲਿਸ ਨੇ ਜਥੇਬੰਦੀਆਂ ਦੀ ਸ਼ਿਕਾਇਤ ’ਤੇ ਬੀਐਨਐਸ ਦੀ ਧਾਰਾ 299 ਦੇ ਤਹਿਤ ਉਕਤ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹਾਲਾਂਕਿ ਇਹ ਮਹਿਲਾ ਆਪਣੇ ਘਰ ਤੋਂ ਫਰਾਰ ਚੱਲ ਰਹੀ ਹੈ। ਪੁਲਿਸ ਵੱਲੋਂ ਮਹਿਲਾ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਨੂੰ ਕਾਬੂ ਕਰ ਕਾਨੂੰਨ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਏਗੀ।