ਪੰਜਾਬ ਖੰਨਾ ਪੁਲਿਸ ਵੱਲੋਂ ਸਾਇਬਰ ਠੱਗ ਗਰੋਹ ਦਾ ਪਰਦਾਫਾਸ਼; 15 ਜਣਿਆਂ ਨੂੰ ਗ੍ਰਿਫਤਾਰ ਕਰ ਕੇ 9 ਲੱਖ ਨਕਦੀ ਬਰਾਮਦ By admin - August 20, 2025 0 3 Facebook Twitter Pinterest WhatsApp ਖੰਨਾ ਪੁਲਿਸ ਦੇ ਸਾਈਬਰ ਕਰਾਈਮ ਸੈੱਲ ਨੇ ਇਲਾਕੇ ਵਿਚ ਸਰਗਰਮ ਸਾਈਬਰ ਠੱਗ ਗਰੋਹ ਦਾ ਪਰਦਾਫਾਸ਼ ਕੀਤਾ ਐ। ਪੁਲਿਸ ਦੇ ਸਾਈਬਰ ਸੈਲ ਨੇ ਸਖਤ ਮਿਹਨਤ ਕਰਦਿਆਂ ਦੋ ਮਾਮਲੇ ਵਿਚ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਐ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 14 ਲੱਖ ਤੋਂ ਵਧੇਰੇ ਰਕਮ ਬਰਾਮਦ ਕੀਤੀ ਐ। ਇਹ ਮਾਮਲਾ ਮਾਛੀਵਾੜਾ ਵਾਸੀ ਸੰਜੀਵ ਪਾਂਧੀ ਨਾਲ ਹੋਈ 21 ਲੱਖ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਹੈ। ਪੁਲਿਸ ਦੇ ਦੱਸਣ ਮੁਤਾਬਕ ਇਹ ਗਰੋਹ ਟ੍ਰੇਡਿੰਗ ਅਕਾਊਂਟ ਜ਼ਰੀਏ ਲੱਖਾਂ ਰੁਪਏ ਵੱਖ ਵੱਖ ਖਾਤਿਆਂ ਵਿਚ ਟਰਾਂਸਫਰ ਕਰ ਕੇ ਠੱਗੀ ਨੂੰ ਅੰਜ਼ਾਮ ਦਿੰਦੇ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਫਰਵਰੀ 2025 ਨੂੰ ਸੰਜੀਵ ਪਾਂਧੀ ਵਾਸੀ ਮਾਛੀਵਾੜਾ ਨੇ ਪੁਲਿਸ ਕੋਲ ਬਿਆਨ ਲਿਖਵਾਇਆ ਸੀ ਕਿ ਉਸ ਨਾਲ ਕਿਸੇ ਅਣਪਛਾਤੇ ਵਿਅਕਤੀ ਨੇ ਟੈਲੀਗਰਾਮ ਐਪ ’ਤੇ ਮੈਸੇਜ ਕਰਕੇ ਟ੍ਰੇਡਿੰਗ ਅਕਾਊਂਟ ਖੋਲ੍ਹਿਆ ਜਿਸ ਵਿੱਚੋਂ 3, 72, 84, 999 ਦੋ ਵੱਖ-ਵੱਖ ਵੱਖ-ਵੱਖ ਖਾਤਿਆਂ ਵਿਚ ਟਰਾਂਸਫਰ ਕਰਕੇ ਠੱਗੀ ਕੀਤੀ। ਇਸ ’ਤੇ ਕਾਰਵਾਈ ਕਰਦਿਆਂ ਪਵਨਜੀਤ ਐਸਪੀ (ਡੀ) ਮੋਹਿਤ ਸਿੰਗਲਾ ਡੀਐਸਪੀ ਦੀ ਅਗਵਾਈ ਹੇਠਾਂ ਪੁਲਿਸ ਪਾਰਟੀ ਨੇ ਗੁਰਜੋਤ ਸਿੰਘ ਵਾਸੀ ਸਲਾਣਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ। ਪੁੱਛ ਪੜਤਾਲ ਤੋਂ ਪਤਾ ਲੱਗਾ ਕਿ ਸਮਕਸ਼ ਭੱਟ ਵਾਸੀ ਮੁਹਾਲੀ ਜੋ ਕਿ ਬੈਂਕ ਅਧਿਕਾਰੀ ਹੈ, ਨੇ ਉਸਨੇ ਬੌਸ ਟਰੇਡਿੰਗ ਕੰਪਨੀ ਦਾ ਕਰੰਟ ਅਕਾਊਂਟ ਬਲਦੇਵ ਕ੍ਰਿਸ਼ਨ ਵਾਸੀ ਜ਼ੀਰਕਪੁਰ ਅਤੇ ਪਰਵਿੰਦਰ ਸਿੰਘ ਉਰਫ ਟੋਨੀ ਵਾਸੀ ਚੰਡੀਗੜ੍ਹ ਦੇ ਕਹਿਣ ’ਤੇ ਖੋਲ੍ਹਿਆ ਸੀ। ਇਸ ’ਤੇ ਪੁਲਿਸ ਨੇ ਪਰਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਅਤੇ ਉਸਦੀ ਪੁੱਛ ਪੜਤਾਲ ’ਤੇ ਨੀਰਜ ਸਿੰਘਾਨੀਆ, ਸੁਰੀਤਾ ਸਿੰਘਾਨੀਆ ਉਰਫ ਰਿਤੂ ਵਾਸੀ ਲੁਧਿਆਣਾ, ਅੰਮ੍ਰਿਤਪਾਲ ਕੌਰ ਵਾਸੀ ਸੋਹਾਣਾ, ਰਾਹੁਲ ਸਾਗਵਾਨ ਵਾਸੀ ਲੁਧਿਆਣਾ ਨਾਮਜ਼ਦ ਕੀਤੇ ਗਏ, ਜਿਨ੍ਹਾਂ ਦੀ ਗ੍ਰਿਫਤਾਰ ਬਾਕੀ ਹੈ। ਇਸ ਤੋਂ ਇਲਾਵਾ ਤਫਤੀਸ਼ ਦੌਰਾਨ ਖਾਤਾਧਾਰਕ ਬੇਅੰਤ ਕੌਰ ਵਾਸੀ ਮੋਗਾ ਦੇ ਖਾਤੇ ਵਿੱਚ 4,92,500 ਟਰਾਂਸਫਰ ਕੀਤੇ ਗਏ ਸੀ ਜਿਸ ਦੀ ਪੁੱਛ ਪੜਤਾਲ ਤੇ ਪ੍ਰਭਜੋਤ ਸਿੰਘ, ਗੁਰਵਿੰਦਰ ਸਿੰਘ, ਅਮੋਲ ਸਿੰਘ ਅਤੇ ਸਵਿੰਦਰ ਸਿੰਘ ਨੂੰ 4,92,500 ਰੁਪਏ ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਸਵਿੰਦਰ ਸਿੰਘ ਦੀ ਪੁੱਛ ਪੜਤਾਲ ਤੋਂ ਸਾਹਿਲ ਵਾਸੀ ਲੁਧਿਆਣਾ ਦੀ ਬੈਂਕ ਡਿਟੇਲ ਤੋਂ ਅਨਮੋਲ ਚੌਹਾਨ ਅਤੇ ਪ੍ਰਿੰਸ ਵਾਸੀ ਲੁਧਿਆਣਾ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਜਿਨਾਂ ਪਾਸੋਂ 4,43,000 ਦੀ ਬਰਾਮਦਗੀ ਹੋਈ। ਇੱਕ ਹੋਰ ਠੱਗੀ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਮਾਛੀਵਾੜਾ ਦੇ ਵਸਨੀਕ ਮਹਿੰਦਰ ਪ੍ਰਤਾਪ ਸਿੰਘ ਨਾਲ ਵੀ ਮੁਲਜ਼ਮਾਂ ਨੇ ਕਿਸੇ ਉਸ ਦਾ ਏਟੀਐਮ ਕਾਰਡ ਫੜੇ ਜਾਣ ਦਾ ਡਰ ਦਿਖਾ ਕੇ 2.65 ਕਰੋੜ ਰੁਪਏ ਦੋ ਵੱਖ-ਵੱਖ ਖਾਤਿਆਂ ਰਾਹੀਂ ਟ੍ਰਾਂਸਫਰ ਕਰਵਾ ਲਏ। ਇਸ ’ਤੇ ਪੁਲੀਸ ਨੇ ਕੇਸ ਦਰਜ ਕਰਕੇ ਤਫਤੀਸ਼ ਦੌਰਾਨ ਮੁਦਈ ਦੇ ਬੈਂਕ ਖਾਤਿਆਂ ਨੂੰ ਚੈੱਕ ਕਰਕੇ ਕੇ.ਕੇ ਇੰਟਰਪ੍ਰਾਈਸ਼ ਜਲੰਧਰ ਜਿਸ ਦਾ ਖਾਤਾ ਧਾਰਕ ਕੁਲਜੀਤ ਸਿੰਘ ਵਾਸੀ ਸਲੀਮਪੁਰ ਥਾਣਾ ਜਲੰਧਰ ਸੀ, ਜਿਸ ਨੂੰ ਮੋਹਨ ਸਿੰਘ ਵਾਸੀ ਸਲੀਮਪੁਰ ਜਲੰਧਰ ਚਲਾ ਰਿਹਾ ਸੀ ਉਕਤ ਨੂੰ ਨਾਮਜ਼ਦ ਅਤੇ ਕੁਲਜੀਤ ਸਿੰਘ ਪਾਸੋਂ 4,99,910 ਬਰਾਮਦ ਕੀਤੇ ਹਨ। ਐਸਐਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਣਜਾਣ ਨੰਬਰਾਂ, ਸੋਸ਼ਲ ਮੀਡੀਆ ਸੁਨੇਹਿਆਂ ਅਤੇ ਧੋਖਾਧੜੀ ਵਾਲੀਆਂ ਐਪਾਂ ਤੋਂ ਚੌਕਸ ਤੇ ਖ਼ਬਰਦਾਰ ਰਿਹਾ ਜਾਵੇ।