ਸੰਗੂਰਰ ਤੋਂ ਖੇਡਾਂ ਵਤਨ ਪੰਜਾਬ ਦੀ ਮਿਸ਼ਾਲ ਰਵਾਨਾ; ਡੀਸੀ ਸਮੇਤ ਅਹਿਮ ਹਸਤੀਆਂ ਨੇ ਦਿਖਾਈ ਹਰੀ ਝੰਡੀ; ਵੱਖ ਵੱਖ ਥਾਵਾਂ ਤੋਂ ਹੁੰਦੀ ਹੋਈ ਹੁਸ਼ਿਆਰਪੁਰ ਪਹੁੰਚੇਗੀ ਮਿਸਾਲ

0
3

ਪੰਜਾਬ ਵਿੱਚ ਨਸ਼ੇ ਦੇ ਦਲਦਲ ਨੂੰ ਖਤਮ ਕਰਨ ਲਈ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਰੁਝਾਨ ਵਧਾਉਣ ਲਈ ਖੇਡ ਵਤਨ ਪੰਜਾਬ ਦਾ ਆਗਾਜ਼ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਜ਼ਿਲ੍ਹਾ ਸੰਗਰੂਰ ਤੋਂ ਹੋਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸਮੇਤ ਅਹਿਮ ਹਸਤੀਆਂ ਨੇ ਖੇਡਾਂ ਦੀ ਮਿਸ਼ਾਲ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਮਿਸ਼ਾਲ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ਤੋਂ ਹੁੰਦੀ ਹੋਈ ਹੁਸ਼ਿਆਰਪੁਰ ਪਹੁੰਚੇਗੀ ਜਿੱਥੇ 3 ਸਤੰਬਰ ਤੋਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਹੋਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਵੱਧ ਤੋਂ ਇਨ੍ਹਾਂ ਖੇਡਾਂ ਵਿਚ ਸ਼ਮੂਲੀਅਤ ਦੀ ਅਪੀਲ ਕੀਤੀ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਕਿਹਾ ਕਿ ਖੇਡ ਵਤਨ ਪੰਜਾਬ ਦੀ ਵਿੱਚ ਇਕ ਲੱਖ ਦੇ ਕਰੀਬ ਖਿਡਾਰੀ ਹਿੱਸਾ ਲੈਣਗੇ ਅਤੇ ਜੇਤੂਆਂ ਲਈ ਪੰਜਾਬ ਸਰਕਾਰ ਨੇ ਨੌ ਕਰੋੜ ਦੀ ਜੇਤੂ ਰਾਸ਼ੀ ਰੱਖੀ ਗਈ ਹੈ। ਪੰਜਾਬ ਸਰਕਾਰ ਦੇ ਇਸ ਯਤਨ ਦੀ ਉਹ ਪ੍ਰਸ਼ੰਸਾ ਕਰਦਿਆਂ ਉਹਨਾਂ ਨੇ ਕਿਹਾ ਕਿ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਖੇਡਾਂ ਦੇ ਰੁਝਾਨ ਨੂੰ ਵਧਾ ਰਹੇ ਹਨ ਅਤੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਯਤਨ ਕਰ ਰਹੇ ਹਨ ਤਾਂ ਉਹਨਾਂ ਨੂੰ ਖੁਸ਼ੀ ਹੈ ਕਿ ਖੇਡ ਵਤਨ ਪੰਜਾਬ ਦੀ ਸ਼ੁਰੂਆਤ ਵੀ ਜਿਲਾ ਸੰਗਰੂਰ ਤੋਂ ਹੋਈ ਹੈ।
ਉਹਨਾਂ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਉਤਸਾਹ ਵੀ ਮਿਲੇਗਾ ਕਿਉਂਕਿ 9 ਕਰੋੜ ਦੇ ਕਰੀਬ ਇਨਾਮ ਜੋ ਰੱਖੇ ਗਏ ਹਨ ਉਹਨਾਂ ਨਾਲ ਖਿਡਾਰੀਆਂ ਨੂੰ ਉਤਸਾਹ ਵੀ ਮਿਲੇਗਾ ਉਹਨਾਂ ਵੱਲੋਂ ਕਿਹਾ ਗਿਆ ਕਿ ਇਹ ਮਸ਼ਾਲ ਜੋ ਅੱਜ ਸੰਗਰੂਰ ਦੇ ਵਿੱਚ ਚਲਾਈ ਗਈ ਹੈ ਉਹ ਵੱਖ-ਵੱਖ ਜਿਲਿਆਂ ਵਿੱਚੋਂ ਹੁੰਦੀ ਹੋਈ ਹੁਸ਼ਿਆਰਪੁਰ ਜਾਵੇਗੀ।
ਉੱਥੇ ਹੀ ਪੁਰਾਣੇ ਖਿਡਾਰੀ ਪਰਮਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਅੱਜ ਉਹਨਾਂ ਨੇ ਇਸ ਮਸ਼ਾਲ ਨੂੰ ਆਪਣੇ ਹੱਥੀ ਫੜਿਆ ਅਤੇ ਖੇਡ ਵਤਨ ਪੰਜਾਬ ਦੀ ਦਾ ਆਗਾਜ਼ ਕੀਤਾ ਕਿਉਂਕਿ ਇੱਕ ਖਿਡਾਰੀ ਲਈ ਇਸ ਤਰ੍ਹਾਂ ਦੇ ਉਤਸਾਹ ਬਹੁਤ ਵੱਡੇ ਹੌਸਲੇ ਹੁੰਦੇ ਹਨ ਅਤੇ ਜੋ ਉਹਨਾਂ ਨੇ ਅੱਜ ਤੱਕ ਖੇਡਾਂ ਦੇ ਵਿੱਚ ਮਹਾਰਤ ਹਾਸਿਲ ਕੀਤੀ ਅਤੇ ਇਹ ਮੈਡਲ ਜਿੱਤੇ ਉਸਦਾ ਅੱਜ ਪੁਰਸਕਾਰ ਉਹਨਾਂ ਨੂੰ ਇਸ ਤਰ੍ਹਾਂ ਮਿਲਿਆ ਜਿਸਦੇ ਉਹ ਧੰਨਵਾਦੀ ਹਨ। ਉਹਨਾਂ ਕਿਹਾ ਕਿ ਹਰ ਇੱਕ ਪੰਜਾਬ ਦੇ ਨੌਜਵਾਨ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਨੌਜਵਾਨ ਗਲਤ ਕੰਮਾਂ ਵੱਲ ਵੀ ਨਹੀਂ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਵੱਧ ਚੜ ਕੇ ਖੇਡਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ।

LEAVE A REPLY

Please enter your comment!
Please enter your name here