ਪੰਜਾਬ ਗੁਰਦਾਸਪੁਰ ਦੇ ਹੜ੍ਹ ਪੀੜਤਾਂ ਨੂੰ ਮਿਲੇ ਭਾਜਪਾ ਆਗੂ ਰਾਕੇਸ਼ ਰਾਠੌਰ; ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਮਿਲ ਕੇ ਜਾਣਿਆਂ ਹਾਲ; ਡਿਪਟੀ ਕਮਿਸ਼ਨਰ ਨੂੰ ਸੇਫਟੀ ਸਮਰ ਛੇਤੀ ਮੁਰੰਮਤ ਕਰਨ ਦੀ ਮੰਗ By admin - August 20, 2025 0 2 Facebook Twitter Pinterest WhatsApp ਭਾਜਪਾ ਦੇ ਸੀਨੀਅਰ ਆਗੂ ਰਾਕੇਸ਼ ਰਾਠੌਰ ਅੱਜ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਪਹੁੰਚੇ ਜਿੱਥੇ ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਤਕਲੀਫਾ ਸੁਣੀਆਂ। ਇਸ ਮੌਕੇ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਫੋਨ ਕਰ ਕੇ ਸੇਫਟੀ ਸਪਾਰ ਨੂੰ ਛੇਤੀ ਠੀਕ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵੱਲੋਂ ਹੜਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਕੋਈ ਵੀ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਜਿਸਦੀ ਮਿਸਾਲ ਇਥੇ ਦੇ ਹਾਲਾਤਾਂ ਤੋਂ ਮਿਲ ਜਾਂਦੀ ਐ। ਦੱਸਣਯੋਗ ਐ ਕਿ ਜ਼ਿਲ੍ਹੇ ਦੇ ਪਿੰਡ ਦਲੇਰਪੁਰ ਖੇੜਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਬਿਆਸ ਦਰਿਆ ਧੂਸੀ ਦਾ ਸੇਫਟੀ ਸਪਰ ਟੁੱਟਣ ਕਰਕੇ ਲੋਕਾਂ ਦੇ ਖੇਤਾਂ ਵਿੱਚ ਬਿਆਸ ਦਰਿਆ ਦਾ ਪਾਣੀ ਵੜਨ ਕਰਕੇ ਕਿਸਾਨਾਂ ਦੀ ਫਸਲ ਖਰਾਬ ਹੋ ਰਹੀ ਹੈ ਅਤੇ ਲੋਕਾਂ ਦਾ ਪਿੰਡਾਂ ਅੰਦਰ ਦਾਖਲ ਹੋਣਾ ਵੀ ਔਖਾ ਹੋਇਆ ਪਿਆ ਹੈ। ਸਕੂਲੀ ਬੱਚੇ ਵੀ ਰਸਤਾ ਖਰਾਬ ਹੋਣ ਕਰਕੇ ਸਕੂਲਾਂ ਤੱਕ ਨਹੀਂ ਜਾ ਪਾ ਰਹੇ। ਪਿੰਡ ਵਾਸੀਆਂ ਦਾ ਇਲਜਾਮ ਐ ਕਿ ਉਹ ਇਸ ਸਬੰਧੀ ਜਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਸੂਚਿਤ ਕਰ ਚੁੱਕੇ ਨੇ ਪਰ ਅਜੇ ਤੱਕ ਕੋਈ ਵੀ ਜਿਲਾ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਪਹੁੰਚਿਆ। ਲੋਕਾਂ ਦਾ ਹਾਲ ਜਾਣਨ ਪਹੁੰਚੇ ਭਾਜਪਾ ਆਗੂ ਰਾਕੇਸ਼ ਰਾਠੋਰ ਨੇ ਲੋਕਾਂ ਨੂੰ ਔਖੀ ਘੜੀ ਸਾਥ ਦੇਣ ਦਾ ਭਰੋਸਾ ਦਿੱਤਾ ਐ।