ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਨਾਲ ਸਬੰਧਤ 27 ਸਾਲਾ ਨੌਜਵਾਨ ਗਗਨਦੀਪ ਸਿੰਘ ਦੀ ਸਾਊਦੀ ਅਰਬ ਵਿਚ ਮੌਤ ਹੋ ਗਈ ਸੀ। ਮ੍ਰਿਤਕ ਦੀ ਲਾਸ਼ ਅੱਜ ਸਮਾਜ ਸੇਵੀ ਸੰਸਥਾ ਚੈਰੀਟੇਬਲ ਟਰੱਸਟ ਦੀ ਮਦਦ ਸਦਕਾ 18 ਸਾਲਾ ਬਾਅਦ ਜੱਦੀ ਪਿੰਡ ਪਹੁੰਚੀ ਜਿੱਥੇ ਉਸ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ ਐ। ਮ੍ਰਿਤਕ ਦੇ ਵੱਡੇ ਭਰਾ ਦੀ 13 ਸਾਲਾ ਪਹਿਲਾਂ ਮੌਤ ਹੋ ਚੁੱਕੀ ਐ ਅਤੇ ਹੁਣ ਦੂਜੇ ਪੁੱਤਰ ਦੀ ਮੌਤ ਬਾਅਦ ਬਜੁਰਗ ਮਾਪੇ ਬੇਸਹਾਰਾ ਹੋ ਗਏ ਨੇ।
ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਰੋਜੀ ਰੋਟੀ ਕਮਾਉਣ ਲਈ 1 ਸਾਲ ਪਹਿਲਾਂ ਸਾਊਦੀ ਅਰਬ ਗਿਆ ਸੀ ਜਿੱਥੇ 18 ਦਿਨ ਪਹਿਲਾ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਘਟਨਾ ਦੀ ਖਬਰ ਪਿੰਡ ਪਹੁੰਚਣ ਤੋਂ ਬਾਅਦ ਪਰਿਵਾਰ ਮ੍ਰਿਤਕ ਦੀ ਲਾਸ਼ ਦੀ ਉਡੀਕ ਕਰ ਰਿਹਾ ਸੀ। ਅਖੀਰ 18 ਦਿਨ ਬਾਅਦ ਦੁਬਈ ਰਹਿੰਦੇ ਕਾਰੋਬਾਰੀ ਅਤੇ ਸਮਾਜ ਸੇਵੀ ਜੋਗਿੰਦਰ ਸਲਾਰੀਆ ਦੀ ਯਤਨਾਂ ਸਦਕਾ ਲਾਸ਼ ਪਿੰਡ ਪਹੁੰਚੀ, ਜਿੱਥੇ ਉਸ ਨੂੰ ਭਿੱਜੀਆਂ ਅੱਖਾਂ ਨਾਲ ਅੰਤਮ ਵਿਦਾਈ ਦਿੱਤੀ ਗਈ ਐ।
ਮਾਪਿਆਂ ਦੇ ਦੱਸਣ ਮੁਤਾਬਕ ਹਾਲੇ ਤਾਂ ਪੁੱਤ ਦੇ ਚਾਅ ਪੂਰੇ ਨਹੀਂ ਸੀ ਹੋਏ ਕਿ ਇਹ ਵੱਡਾ ਦੁਖਾਂਤ ਵਾਪਰ ਗਿਆ ਐ। ਆਪਣੇ ਪਿੰਡ ਵਿਚ ਗਗਨ ਭਲਵਾਨ ਵਜੋਂ ਜਾਣਿਆ ਜਾਂਦਾ ਸੀ ਆਪਣੇ ਇਲਾਕੇ ਅਤੇ ਇਲਾਕੇ ਦੇ ਬਾਹਰ ਆਪਣੀ ਭਲਵਾਨੀ ਦੇ ਜੌਹਰ ਦਿਖਾਇਆ ਕਰਦਾ ਸੀ। ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਵੱਡੇ ਭਰਾ ਦੀ 13 ਸਾਲ ਪਹਿਲਾਂ ਬਿਮਾਰੀ ਕਾਰਨ ਮੌਤ ਹੋ ਗਈ ਸੀ। ਪਰਿਵਾਰ ਨੇ ਦੁੱਖ ਦੀ ਘੜੀ ਸਾਥ ਦੇਣ ਵਾਲੇ ਸਮਾਜ ਸੇਵੀ ਜੋਗਿੰਦਰ ਸਲਾਰੀਆ ਦਾ ਧੰਨਵਾਦ ਕੀਤਾ ਐ।