ਪਠਾਨਕੋਟ ਦੇ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਵਧਣਾ ਜਾਰੀ; 522 ਮੀਟਰ ਤਕ ਪਹੁੰਚਿਆ ਪਾਣੀ ਦਾ ਪੱਧਰ; 527 ਮੀਟਰ ’ਤੇ ਐ ਖਤਰੇ ਦਾ ਨਿਸ਼ਾਨ

0
22

ਪਹਾੜਾਂ ਵਿਖੇ ਹੋ ਰਹੀ ਲਗਾਤਾਰ ਬਰਸਾਤ ਅਤੇ ਫਟ ਰਹੇ ਬਦਲਾਂ ਦਾ ਅਸਰ ਮੈਦਾਨੀ ਇਲਾਕੇ ਦੇ ਵਿੱਚ ਦਿਖਦਾ ਹੋਇਆ ਨਜ਼ਰ ਆ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਪਾਣੀ ਨੇ ਮੈਦਾਨੀ ਇਲਾਕੇ ਦੇ ਵਿੱਚ ਮਚਾਈ ਹੋਈ ਹੈ। ਉਧਰ ਗੱਲ ਜੇਕਰ ਰਾਵੀ ਦਰਿਆ ਉੱਪਰ ਬਣੇ ਰਣਜੀਤ ਸਾਗਰ ਡੈਮ ਦੀ ਕੀਤੀ ਜਾਵੇ ਤਾਂ ਇੱਥੇ ਪਾਣੀ ਦਾ ਪੱਧਰ 522 ਮੀਟਰ ਤੱਕ ਪੁੱਜ ਚੁੱਕਿਆ ਹੈ ਜੋ ਖਤਰੇ ਦੇ ਨਿਸ਼ਾਨ ਤੋਂ ਸਿਰਫ 5 ਮੀਟਰ ਦੂਰ ਐ। ਪ੍ਰਸ਼ਾਸਨ ਨੇ ਸਥਿਤੀ ਕੰਟਰੋਲ ਵਿਚ ਹੋਣ ਦੀ ਗੱਲ ਕਹੀ ਐ।

ਇਸ ਬਾਰੇ ਜਦੋਂ ਐਕਸੀਅਨ ਰਣਜੀਤ ਸਾਗਰ ਡੈਮ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਦੀ ਝੀਲ ਦੇ ਪਾਣੀ ਦੇ ਪੱਧਰ ਦੇ ਵਿੱਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਅਤੇ ਹੁਣ ਇਹ ਪਾਣੀ 522 ਮੀਟਰ ਤੱਕ ਪੁੱਜ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਅਜੇ ਖਤਰੇ ਦੇ ਨਿਸ਼ਾਨ ਤੋਂ ਕਾਫੀ ਦੂਰ ਹੈ ਜੋ ਕਿ 527 ਮੀਟਰ ਹੈ। ਪੰਜ ਮੀਟਰ ਖਤਰੇ ਦੇ ਨਿਸ਼ਾਨ ਤੋਂ ਦੂਰ ਹੋਣ ਦੇ ਚਲਦੇ ਅਜੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਦੇ ਵਿੱਚ ਹੈ।

ਪਾਣੀ ਪਾਕਿਸਤਾਨ ਵੱਲ ਜਾਣ ਦੀ ਗੱਲ ਪੁੱਛੀ ਗਈ ਤਾਂ ਉਹਨਾਂ ਨੇ ਕਿਹਾ ਕਿ ਫਿਲਹਾਲ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਰਾਵੀ ਦਰਿਆ ਵਿੱਚ ਨਹੀਂ ਛੱਡਿਆ ਜਾ ਰਿਹਾ ਪਰ ਭਾਰਤ ਪਾਕਿ ਸਰਹੱਦ ਦੇ ਨਾਲ ਲੱਗਦੇ ਊਜ ਦਰਿਆ ਵਿੱਚ ਜੋ ਪਾਣੀ ਆ ਰਿਹਾ ਹੈ ਉਹ ਪਾਕਿਸਤਾਨ ਵਾਲੇ ਪਾਸੇ ਜਾ ਰਿਹਾ ਹੈ। ਫਿਲਹਾਲ ਹਜੇ ਤੱਕ ਸਥਿਤੀ ਪੂਰੀ ਕੰਟਰੋਲ ਵਿੱਚ ਹੈ।

LEAVE A REPLY

Please enter your comment!
Please enter your name here