ਨਾਭਾ ਦੀ ਗੁਰੂ ਤੇਗ ਬਹਾਦਰ ਨਗਰ ਵਿਖੇ ਨਹਿਰੀ ਵਿਭਾਗ ਦੀ ਥਾਂ ਤੇ ਬਣੇ ਘਰਾਂ ਨੂੰ ਢਾਹੇ ਜਾਣ ਦਾ ਮੁੱਦਾ ਗਰਮਾ ਗਿਆ ਐ। ਘਰ ਢਾਹੁਣ ਆਏ ਅਧਿਕਾਰੀਆਂ ਦਾ ਕਹਿਣਾ ਐ ਕਿ ਇਹ ਘਰ ਨਹਿਰੀ ਵਿਭਾਗ ਦੀ ਥਾਂ ਤੇ ਬਣੇ ਨੇ, ਜਿਨ੍ਹਾਂ ਨੂੰ ਢਾਹੁਣ ਲਈ ਅਦਾਲਤੀ ਹੁਕਮ ਐ। ਜਦਕਿ ਲੋਕਾਂ ਦਾ ਕਹਿਣਾ ਐ ਕਿ ਉਨ੍ਹਾਂ ਨੇ ਪ੍ਰਾਪਰਟੀ ਡੀਲਰ ਤੋਂ ਜ਼ਮੀਨ ਖਰੀਦ ਕੇ ਘਰ ਬਣਾਏ ਨੇ, ਇਸ ਲਈ ਪਹਿਲਾਂ ਕਾਰਵਾਈ ਪ੍ਰਾਪਰਟੀ ਡੀਲਰ ਤੇ ਹੋਣੀ ਚਾਹੀਦੀ ਐ। ਲੋਕਾਂ ਨੇ ਇਨਸਾਫ ਮਿਲਣ ਤਕ ਕਬਜ਼ਾ ਨਾ ਛੱਡਣ ਦੀ ਗੱਲ ਕਹੀ ਐ। ਲੋਕਾਂ ਦੇ ਵਿਰੋਧ ਦੇ ਚਲਦਿਆਂ ਪ੍ਰਸ਼ਾਸਨ ਨੇ ਫਿਲਹਾਲ ਕਾਰਵਾਈ ਰੋਕ ਦਿੱਤੀ ਐ।
ਦੱਸਣਯੋਗ ਐ ਕਿ ਨਾਭਾ ਦੀ ਗੁਰੂ ਤੇਗ ਬਹਾਦੁਰ ਨਗਰ ਵਿੱਚ ਨਹਿਰੀ ਵਿਭਾਗ ਵੱਲੋਂ 7 ਬਿਘੇ 14 ਵਿਸਵੇ ਜਮੀਨ ਤੇ ਬਣੇ ਕਰੀਬ 42 ਘਰਾਂ ਦੇ ਉੱਪਰ ਪੀਲਾ ਪੰਜਾ ਚਲਾਉਣ ਦੀ ਤਿਆਰੀ ਸੀ, ਜਿਸ ਦੇ ਤਹਿਤ ਅੱਜ ਪ੍ਰਸ਼ਾਸਨ ਜੇਸੀਬੀ ਤੇ ਲਾਮ-ਲਸ਼ਕਰ ਸਮੇਤ ਮੌਕੇ ਤੇ ਪਹੁੰਚਿਆ ਸੀ, ਜਿਸ ਦਾ ਕਲੋਨੀ ਵਾਸੀਆਂ ਵੱਲੋਂ ਜੇਸੀਬੀ ਮਸ਼ੀਨ ਦੇ ਅੱਗੇ ਬੈਠ ਕੇ ਵਿਰੋਧ ਕੀਤਾ ਗਿਆ। ਨਹਿਰੀ ਵਿਭਾਗ ਦੇ ਐਸਡੀਓ ਪਰਮਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਇਹ ਘਰ ਨਹਿਰੀ ਵਿਭਾਗ ਦੀ ਜਮੀਨ ਤੇ ਬਣੇ ਹੋਏ ਹਨ। ਇਹ ਨਹਿਰੀ ਵਿਭਾਗ ਦੀ ਸਰਕਾਰੀ ਜਗ੍ਹਾ ਹੈ ਅਸੀਂ ਹਾਈਕੋਰਟ ਵਿੱਚ ਕੇਸ ਜਿੱਤ ਵੀ ਚੁੱਕੇ ਹਾਂ। ਇਹ ਜਮੀਨ ਪ੍ਰੋਪਰਟੀ ਡੀਲਰ ਵੱਲੋਂ ਵੇਚੀ ਗਈ।
ਦੂਜੇ ਪਾਸੇ ਕਲੋਨੀ ਵਾਸੀਆਂ ਨੇ ਕਿਹਾ ਕਿ ਅਸੀਂ ਤਾਂ ਇਹ ਜਮੀਨ ਖਰੀਦੀ ਹੈ ਅਤੇ ਅਸੀਂ ਘਰ ਵੀ ਪਾ ਲਏ ਹਨ ਅਤੇ 50 ਸਾਲਾਂ ਤੋਂ ਅਸੀਂ ਇੱਥੇ ਰਹਿ ਰਹੇ ਹਾਂ ਉਦੋਂ ਤਾਂ ਨਹਿਰੀ ਵਿਭਾਗ ਨੇ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ ਅਤੇ ਹੁਣ ਅਸੀਂ ਕਿੱਥੇ ਜਾਈਏ। ਧਰਨਾਕਾਰੀਆਂ ਦਾ ਕਹਿਣਾ ਐ ਕਿ ਕਲੋਨੀ ਵਿੱਚ ਬਣਿਆ ਗੁਰੂ ਘਰ ਵੀ ਨਹਿਰੀ ਵਿਭਾਗ ਦੀ ਜਗ੍ਹਾ ਵਿੱਚ ਸ਼ਾਮਿਲ ਹੈ।
ਕਲੋਨੀ ਵਾਸੀਆਂ ਨੇ ਮੰਗ ਕੀਤੀ ਕਿ ਅਸੀਂ ਤਾਂ ਇਹ ਜਗਾ ਤੇ ਪਿਛਲੇ 50 ਸਾਲ ਪਹਿਲਾਂ ਖਰੀਦੀ ਸੀ ਅਤੇ ਹੁਣ ਅਸੀਂ ਖੂਨ ਪਸੀਨੇ ਦੀ ਕਮਾਈ ਕਰਕੇ ਕੋਠੀਆ ਵੀ ਬਣਾ ਚੁੱਕੇ ਹਾਂ ਅਤੇ ਅਸੀਂ ਰਜਿਸਟਰੀ ਕਰਕੇ ਇਹ ਜਗ੍ਹਾ ਖਰੀਦੀ ਸੀ ਸਾਡੇ ਘਰਾਂ ਵਿੱਚ ਮੀਟਰ ਵੀ ਲੱਗੇ ਹੋਏ ਹਨ। ਪਰ ਜੇਕਰ ਇਹ ਨਹਿਰੀ ਵਿਭਾਗ ਦੀ ਸਰਕਾਰੀ ਜਗ੍ਹਾ ਹੈ ਤਾਂ ਜਦੋਂ ਕਲੋਨੀ ਦੇ ਉੱਪਰ ਘਰ ਬਣਨ ਲੱਗੇ ਤਾਂ ਉਦੋਂ ਨਹਿਰੀ ਵਿਭਾਗ ਕਿੱਥੇ ਸੁੱਤਾ ਪਿਆ ਸੀ। ਪਰ ਹੁਣ ਨਹਿਰੀ ਵਿਭਾਗ 7 ਵਿਘੇ 12 ਵਿਸਵੇ ਜਗਹਾ ਆਪਣੇ ਦੱਸ ਰਿਹਾ ਹੈ। ਅਸੀਂ ਤਾਂ ਇਹੀ ਮੰਗ ਕਰਦੇ ਹਾਂ ਕਿ ਜੇਕਰ ਸਾਡੇ ਘਰ ਢਾਉਣੇ ਹਨ ਤਾਂ ਪ੍ਰੋਪਰਟੀ ਡੀਲਰ ਸਾਡੇ ਉੱਥੇ ਘਰ ਬਣਾ ਕੇ ਦੇਵੇ ਪਰ ਅਸੀਂ ਤਾਂ ਹੁਣ ਘਰ ਨਹੀਂ ਬਣਾ ਨਹੀਂ ਸਕਦੇ।