ਪੰਜਾਬ ਜਲੰਧਰ ’ਚ ਬੱਚੀ ਦਾ ਕਤਲ ਮਾਮਲੇ ’ਚ ਨਵਾਂ ਮੌੜ; ਲਾਸ਼ ਲਿਜਾਂਦੇ ਨਾਨਾ-ਨਾਨੀ ਦੀ ਵੀਡੀਓ ਵਾਇਰਲ By admin - August 19, 2025 0 3 Facebook Twitter Pinterest WhatsApp ਜਲੰਧਰ ਦੇ ਪਿੰਡ ਡੱਲਾ ਵਿਖੇ ਵਾਪਰੇ ਬੱਚੀ ਦੇ ਕਤਲ ਮਾਮਲੇ ਵਿਚ ਨਵਾਂ ਮੌੜ ਆਇਆ ਐ। ਬੱਚੀ ਦੇ ਨਾਨਾ-ਨਾਨੀ ਦੀ ਵੀਡੀਓ ਸਾਹਮਣੇ ਆਈ ਐ, ਜਿਸ ਵਿਚ ਉਹ ਬੱਚੀ ਦੀ ਲਾਸ਼ ਨੂੰ ਲਿਫਾਫੇ ਵਿਚ ਪਾ ਕੇ ਮੋਟਰ ਸਾਈਕਲ ਤੇ ਲੈ ਕੇ ਜਾਂਦੇ ਦਿਖਾਈ ਦੇ ਰਹੇ ਨੇ। ਪੁਲਿਸ ਸੂਤਰਾਂ ਮੁਤਾਬਕ ਨਾਨੀ ਨੇ ਬੱਚੀ ਦਾ ਗਲਾ ਘੁੱਟ ਕੇ ਕਤਲ ਕੀਤਾ ਅਤੇ ਫਿਰ ਲਾਸ਼ ਲਿਫਾਫੇ ਵਿਚ ਪਾ ਕੇ ਫਲਾਈਓਵਰ ਤੋਂ ਹੇਠਾਂ ਸੁੱਟ ਆਏ ਸਨ। ਦੱਸਣਯੋਗ ਐ ਕਿ ਨਾਨਾ-ਨਾਨੀ ਨੂੰ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਐ। ਪਠਾਨਕੋਟ ਦੇ ਰਹਿਣ ਵਾਲੇ ਅਲੀਜਾ ਦੇ ਪਿਤਾ ਸੁਲਿੰਦਰ ਕੁਮਾਰ ਦੇ ਬਿਆਨ ਦੇ ਆਧਾਰ ‘ਤੇ ਨਾਨੀ ਦਲਜੀਤ ਕੌਰ ਅਤੇ ਨਾਨਾ ਤਰਸੇਮ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਦਲਜੀਤ ਕੌਰ ਅਤੇ ਤਰਸੇਮ ਸਿੰਘ 6 ਮਹੀਨੇ ਦੀ ਬੱਚੀ ਦੀ ਲਾਸ਼ ਨੂੰ ਮੋਟਰ ਸਾਈਕਲ ‘ਤੇ ਲਿਜਾਂਦੇ ਦਿਖਾਈ ਦੇ ਰਹੇ ਹਨ। ਸਐਚਓ ਰਾਜੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੇ ਅਲੀਜਾ ਨੂੰ ਮਾਰਨ ਦਾ ਜੁਰਮ ਕਬੂਲ ਕਰ ਲਿਆ ਹੈ। ਨਾਨੀ ਦਲਜੀਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਧੀ ਮਨਿੰਦਰ ਕੌਰ ਦੀ 7 ਸਾਲ ਦੀ ਧੀ ਵੀ ਉਨ੍ਹਾਂ ਨਾਲ ਰਹਿ ਰਹੀ ਹੈ। ਜਿਸ ਦਿਨ ਅਲੀਜ਼ਾ ਦਾ ਕਤਲ ਹੋਇਆ, ਉਸ ਦਿਨ ਉਨ੍ਹਾਂ ਦੀ 7 ਸਾਲ ਦੀ ਧੀ ਨੂੰ ਕਿਸੇ ਹੋਰ ਜਗ੍ਹਾ ਭੇਜ ਦਿੱਤਾ ਗਿਆ ਸੀ। ਇਸ ਤੋਂ ਬਾਅਦ ਦਲਜੀਤ ਕੌਰ ਨੇ ਅਲੀਜ਼ਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਪੋਲੀਥੀਨ ਬੈਗ ਵਿੱਚ ਪਾ ਕੇ ਟਾਂਡਾ ਨੇੜੇ ਫਲਾਈਓਵਰ ਦੇ ਹੇਠਾਂ ਸੁੱਟ ਦਿੱਤਾ ਸੀ।