ਮੋਗਾ ਪੁਲਿਸ ਵੱਲੋਂ ਫਿਲਮੀ ਅੰਦਾਜ਼ ’ਚ ਕਾਰ ਚਾਲਕ ਕਾਬੂ; ਗਲੀਆਂ ’ਚ ਭੱਜਣ ਦੌਰਾਨ ਕਈ ਵਾਹਨਾਂ ਨੂੰ ਮਾਰੀ ਟੱਕਰ; ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ

0
3

 

ਮੋਗਾ ਅਧੀਨ ਆਉਂਦੇ ਬਾਘਾ ਪੁਰਾਣਾ ਦੀ ਪੁਲਿਸ ਨੇ ਨਾਕਾ ਤੋੜ ਕੇ ਭੱਜੇ ਗੱਡੀ ਚਾਲਕ ਨੂੰ ਨਾਟਕੀ ਅੰਦਾਜ਼ ਵਿਚ ਪਿੱਛਾ ਕਰ ਕੇ ਕਾਬੂ ਕੀਤਾ ਐ। ਜਾਣਕਾਰੀ ਅਨੁਸਾਰ ਕਾਰ ਚਾਲਕ ਨਸ਼ੇ ਦੀ ਹਾਲਤ ਵਿਚ ਸੀ ਅਤੇ ਉਸ ਨੇ ਨਾਕਾ ਤੋੜ ਕੇ ਭੱਜਣ ਦੌਰਾਨ ਕਈ ਵਾਹਨਾਂ ਨੂੰ ਟੱਕਰ ਮਾਰੀ। ਪੁਲਿਸ ਨੇ ਮੁਲਜਮ ਦਾ ਪਿੱਛਾ ਕਰਦਿਆਂ ਅਖੀਰ ਉਸ ਨੂੰ ਕਾਰ ਸਮੇਤ ਕਾਬੂ ਕਰ ਲਿਆ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

ਜਾਣਕਾਰੀ ਅਨੁਸਾਰ ਸ਼ੱਕੀ ਆਈ-20 ਕਾਰ ਚਾਲਕ ਨੂੰ ਪੁਲਿਸ ਨੇ ਨਾਕੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਰ ਚਾਲਕ ਨੇ ਗੱਡੀ ਰੋਕਣ ਦੀ ਥਾਂ ਨਾਕਾ ਤੋੜ ਕੇ ਗੱਡੀ ਭਜਾ ਲਈ। ਇਸੇ ਦੌਰਾਨ ਪੁਲਿਸ ਨੇ ਫਿਲਮੀ ਅੰਦਾਜ ਵਿਚ ਕਾਰ ਜਾ ਪਿੱਛਾ ਜਾਰੀ ਰੱਖਿਆ। ਕਾਰ ਚਾਲਕ ਨੇ ਗੱਡੀ ਗਲੀਆਂ ਵਿਚੋਂ ਦੀ ਭਜਾ ਲਈ, ਜਿੱਥੇ ਉਸ ਨੇ ਦੋ ਤਿੰਨ ਵਾਹਨਾਂ ਨੂੰ ਟੱਕਰ ਮਾਰੀ ਤੇ ਅਖੀਰ ਪੁਲਿਸ ਨੇ ਮੁਲਜਮ ਨੂੰ ਇਕ ਥਾਂ ਘੇਰ ਕੇ ਕਾਬੂ ਕਰ ਲਿਆ। ਕਾਰ ਚਾਲਕ ਸ਼ਰਾਬੀ ਹਾਲਤ ਵਿਚ ਸੀ ਅਤੇ ਉਸਨੇ ਲੋਕਾਂ ਦੀ ਖੜੀ ਐਕਟਿਵਾ ਨੂੰ ਵੀ ਟੱਕਰ ਮਾਰੀ, ਲੋਕਾਂ ਨੇ ਕਾਰ ‘ਤੇ ਇੱਟਾਂ ਅਤੇ ਡੰਡੇ ਸੁੱਟੇ ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ ਅਤੇ ਪੁਲਿਸ ਨੇ ਕਾਰ ਨੂੰ ਇੱਕ ਨੌਜਵਾਨ ਸਮੇਤ ਕਾਬੂ ਕਰ ਲਿਆ।

ਖਬਰਾਂ ਮੁਤਾਬਕ ਬਾਘਾਪੁਰਾਣਾ ਪੁਲਿਸ ਨੇ ਪਿੰਡ ਗਿੱਲ ਨੇੜੇ ਇੱਕ ਚੈਕ ਪੋਸਟ ਬਣਾਈ ਸੀ ਅਤੇ ਇੱਕ ਕਾਰ i20 ਜਿਸਦਾ ਡਰਾਈਵਰ ਸ਼ਰਾਬੀ ਹਾਲਤ ਵਿਚ ਸੀ। ਜਦੋਂ ਉਸ ਨੂੰ  ਨਾਕੇ ਤੇ ਰੁਕਣ ਦਾ ਇਸਾਰਾ ਕੀਤਾ ਗਿਆ ਤਾਂ ਉਸ ਨੇ  ਪੁਲਿਸ ਨਾਲ ਦੁਰਵਿਵਹਾਰ ਕੀਤਾ ਅਤੇ ਸਰਕਾਰੀ ਕੰਮ ਵਿੱਚ ਵੀ ਵਿਘਨ ਪਾਇਆ। ਨੌਜਵਾਨ ਪੂਰੀ ਤਰ੍ਹਾਂ ਸ਼ਰਾਬੀ ਸੀ ਅਤੇ ਜਦੋਂ ਪੁਲਿਸ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਸਨੇ ਗਲੀਆਂ ਵਿੱਚ ਕਾਰ ਤੇਜ਼ੀ ਨਾਲ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਉਸਨੇ ਪਿੱਛੇ ਹਟਦੇ ਹੋਏ ਕਈ ਐਕਟਿਵਾ ਨੂੰ ਵੀ ਟੱਕਰ ਮਾਰ ਦਿੱਤੀ ਅਤੇ ਅੰਤ ਵਿੱਚ ਪੁਲਿਸ ਨੇ ਉਸਨੂੰ ਫੜ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਗਨੀਮਤ ਇਹ ਰਹੀ ਕਿ ਕੋਈ ਕਾਰ ਦੀ ਲਪੇਟ ਵਿਚ ਨਹੀਂ ਆਇਆ, ਨਹੀਂ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ।

LEAVE A REPLY

Please enter your comment!
Please enter your name here