ਹੁਸ਼ਿਆਰਪੁਰ ’ਚ ਨਕਾਬਪੋਸ਼ ਲੁਟੇਰਿਆਂ ਵੱਲੋਂ ਘਰ ਅੰਦਰ ਲੁੱਟ; 6 ਲੱਖ ਨਕਦੀ, 25 ਤੋਲੇ ਸੋਨਾ ਤੇ ਵਿਦੇਸ਼ੀ ਕਰੰਸੀ ਲੁੱਟ ਕੇ ਫਰਾਰ

0
2

ਹੁਸ਼ਿਆਰਪੁਰ ਦੇ ਪਿੰਡ ਟੋਡਰਪੁਰ ਵਿਚ ਤਿੰਨ ਨਕਾਬਪੋਸ਼ ਲੁਟੇਰੇ ਘਰ ਅੰਦਰੋਂ ਲੱਖਾਂ ਰੁਪਏ ਨਕਦੀ, ਵਿਦੇਸ਼ੀ ਕਰੰਸੀ ਤੇ ਸੋਨਾ ਲੁੱਟ ਕੇ ਫਰਾਰ ਹੋ ਗਏ। ਨਕਾਬਪੋਸ਼ਾਂ ਨੇ ਪਰਿਵਾਰ ਦੀ ਇਕ ਮਹਿਲਾ ਨਾਲ ਬੂਰੀ ਕੁੱਟਮਾਰ ਕੀਤੀ ਅਤੇ ਹਥਿਆਰਾਂ ਦਿਖਾ ਤੇ 6 ਲੱਖ ਨਕਦੀ, 25 ਤੋਲੇ ਸੋਨੇ ਤੇ 2 ਹਜ਼ਾਰ ਅਮਰੀਕੀ ਡਾਲਰ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਲੁਟੇਰਿਆਂ ਦੀ ਘਰ ਅੰਦਰ ਆਮਦ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਸਹੁਰਾ ਘਰ ਵਿਚ ਮੌਜੂਦ ਹੁੰਦੇ ਨੇ ਤਾਂ ਕਰੀਬ 9 ਕੁ ਵਜੇ ਤਿੰਨ ਨਕਾਬਕੋਸ ਲੁਟੇਰੇ ਘਰ ਦਾ ਅੰਦਰਲਾ ਦਰਵਾਜਾ ਤੋੜ ਕੇ ਘਰ ਦਾਖਲ ਹੋਏ ਤਾਂ ਜਿਵੇਂ ਹੀ ਉਹ ਖੜਕਾ ਸੁਣ ਕੇ ਆਪਣੇ ਕਮਰੇ ’ਚੋਂ ਬਾਹਰ ਨਿਕਲੇ ਤਾਂ ਉਕਤ ਹਮਲਾਵਰਾਂ ਵਲੋਂ ਉਨ੍ਹਾਂ ਨੂੰ ਡਰਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਇਥੋਂ ਤੱਕ ਕਿ ਪੀੜਤ ਮਹਿਲਾ ਦੀ ਮਾਰ ਕੁੱਟ ਵੀ ਕੀਤੀ ਗਈ।  ਮੌਕਾ ਦੇਖਦੇ ਹੋਏ ਬਜੁਰਗ ਵਿਅਕਤੀ ਘਰੋਂ ਬਾਹਰ ਨਿਕਲਕੇ ਗਵਾਂਢੀਆਂ ਨੂੰ ਇਕੱਠਾ ਕੀਤਾ ਗਿਆ,ਜਿਸ ਤੋਂ ਬਾਅਦ ਹਮਲਾਵਰ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਡੀਐੱਸਪੀ ਪਲਵਿੰਦਰ ਨੇ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here