ਪੰਜਾਬ ਜਲਾਲਾਬਾਦ ਦੀ ਗੱਟੀ ਬਿਸੋ ਕੇ ਢਾਣੀ ਵਿਖੇ ਹੜ੍ਹਾਂ ਦਾ ਕਹਿਰ; ਫਸਲਾਂ ਤੇ ਸਬਜ਼ੀਆਂ ਦਾ ਹੋਇਆ ਭਾਰੀ ਨੁਕਸਾਨ; ਲੋਕਾਂ ਨੇ ਸਰਕਾਰ ਤੋਂ ਬਣਦਾ ਮੁਆਵਜ਼ਾ ਦੇਣ ਦੀ ਕੀਤੀ ਮੰਗ By admin - August 19, 2025 0 2 Facebook Twitter Pinterest WhatsApp ਜਲਾਲਾਬਾਦ ਦੇ ਸਰਹੱਦੀ ਇਲਾਕਿਆਂ ਦੇ ਪਿੰਡਾਂ ਅੰਦਰ ਹੜ੍ਹਾਂ ਦੇ ਪਾਣੀ ਕਾਰਨ ਹਾਲਾਤ ਬਦ ਤੋਂ ਬਦਤਰ ਬਣੇ ਹੋਏ ਨੇ ਪਰ ਪ੍ਰਸ਼ਾਸਨ ਨੇ ਅਜੇ ਤਕ ਕੋਈ ਸਾਰ ਨਹੀਂ ਲਈ। ਇਸੇ ਦੌਰਾਨ ਗੱਟੀ ਬਿਸੋ ਕੇ ਪੱਤਣ ਤੋਂ ਭਿਆਨਕ ਤਸਵੀਰਾਂ ਸਾਹਮਣੇ ਆਈਆ ਨੇ। ਸਥਾਨਕ ਲੋਕਾਂ ਦਾ ਕਹਿਣਾ ਐ ਕਿ ਉਨ੍ਹਾਂ ਨੂੰ ਦਰਿਆ ਦੇ ਪਾਣੀ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ ਪਰ ਅਜੇ ਤਕ ਪ੍ਰਸ਼ਾਸਨ ਨੇ ਉਨ੍ਹਾਂ ਤਕ ਪਹੁੰਚ ਨਹੀਂ ਕੀਤੀ। ਲੋਕਾਂ ਨੇ ਮੁਆਵਜੇ ਦੇ ਨਾਲ ਨਾਲ ਇੱਥੇ ਪੱਕਾ ਪੁਲ ਬਣਾਉਣ ਦੀ ਮੰਗ ਕੀਤੀ ਐ। ਲੋਕਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਪਾਕਿਸਤਾਨ ਤੋਂ ਤੜਕੇ ਤੜਕੇ ਲਾਊਂਡ ਸਪੀਕਰਾਂ ਤੋਂ ਆਵਾਜ਼ਾਂ ਸੁਣਾਈ ਦਿੰਦੀਆਂ ਨੇ ਜਿਸ ਵਿਚ ਉਹ ਲੋਕਾਂ ਨੂੰ ਉੱਚੀਆਂ ਥਾਵਾਂ ’ਤੇ ਚਲੇ ਜਾਣ ਦੀਆਂ ਨਸੀਹਤਾ ਦਿੰਦੇ ਸੁਣਾਈ ਦਿੰਦੇ ਨੇ। ਉਨ੍ਹਾਂ ਕਿਹਾ ਕਿ ਸਤਲੁਜ ਕੰਢੇ ਵਸੇ 30 ਤੋਂ 40 ਪਰਿਵਾਰਾਂ ਦੀ ਕਿਸੇ ਨੇ ਸਾਰ ਨਹੀਂ ਲਈ। ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਭੇਜੀ ਅਤੇ ਇਕ ਖਸਤਾ ਹਾਲਤ ਬੇੜੀ ਤੋਂ ਇਲਾਵਾ ਕੋਈ ਮਦਦ ਨਹੀਂ ਕੀਤੀ। ਸਰਪੰਚ ਦਾ ਕਹਿਣਾ ਐ ਕਿ ਜੇਕਰ ਪਾਣੀ ਇਦਾਂ ਹੀ ਚਲਦਾ ਰਿਹਾ ਤਾਂ ਜੋ ਏਕੜ ਫਸਲ ਸਤਲੁਜ ਦੇ ਵਿੱਚ ਆਉਣ ਨਾਲ ਖਰਾਬ ਹੋਈ ਹੈ ਉਹ ਤਾਂ ਹੋਈ ਹੈ, ਇਸ ਤੋਂ ਇਲਾਵਾ ਟਾਪੂ ਦਾ ਰੂਪ ਧਾਰਨ ਕਰ ਚੁੱਕੀ ਪੰਜ ਹਜਾਰ ਏਕੜ ਏਰੀਏ ਵਿਚ ਵੀ ਫਸਲਾਂ ਖਰਾਬ ਹੋਣ ਦਾ ਖਤਰਾ ਪੈਦਾ ਹੋ ਗਿਆ ਐ।