ਪੰਜਾਬ ਗੁਰਦਾਸਪੁਰ ’ਚ ਚੋਰਾਂ ਦਾ ਸੁੰਨੇ ਘਰ ’ਤੇ ਧਾਵਾਂ; 50 ਹਜ਼ਾਰ ਨਕਦੀ ਤੇ 8 ਤੋਲੇ ਗਹਿਣੇ ਲੈ ਕੇ ਫਰਾਰ By admin - August 18, 2025 0 3 Facebook Twitter Pinterest WhatsApp ਗੁਰਦਾਸਪੁਰ ’ਚ ਚੋਰ ਇਕ ਸੁੰਨੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ 50 ਹਜ਼ਾਰ ਨਕਦੀ ਤੇ 8 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਏ। ਘਟਨਾ ਵੇਲੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ ਕਿ ਰਾਤ ਨੂੰ ਕੰਧ ਟੱਪ ਕੇ ਅੰਦਰ ਦਾਖਲ ਹੋਏ ਚੋਰ ਨਕਦੀ ਤੇ ਗਹਿਣੇ ਚੋਰੀ ਕਰ ਕੇ ਲੈ ਗਏ। ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਐ। ਘਟਨਾ ਜ਼ਿਲ੍ਹੇ ਅਧੀਨ ਆਉਂਦੇ ਕਾਦੀਆਂ ਦੇ ਰਜਾਦਾ ਰੋਡ ਦੀ ਐ। ਘਟਨਾ ਵੇਲੇ ਪਰਿਵਾਰ ਘਰ ਨੂੰ ਤਾਲੇ ਲਗਾ ਕੇ ਰਿਸ਼ਤੇਦਾਰਾਂ ਕੋਲ ਗਿਆ ਹੋਇਆ ਸੀ ਕਿ ਰਾਤ ਨੂੰ ਚੋਰ ਕੰਧ ਟੱਪ ਕੇ ਉਹਨਾਂ ਦੇ ਘਰ ਵੜ ਗਏ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪਰਿਵਾਰ ਦੇ ਮੁਖੀ ਇੰਦਰਜੀਤ ਸਿੰਘ ਅਨੁਸਾਰ ਘਰ ਵਿੱਚ ਪਈ 50,000 ਦੇ ਕਰੀਬ ਨਕਦੀ ਅਤੇ ਅੱਠ ਤੋਲੇ ਦੇ ਕਰੀਬ ਸੋਨੇ ਦੇ ਗਏ ਨੇ ਝੋਰਾ ਵੱਲੋਂ ਚੋਰੀ ਕਰ ਲਏ ਗਏ ਹਨ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮਕਾਨ ਮਾਲਿਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਹ ਮਕਾਨ ਬੰਦ ਕਰਕੇ ਆਪਣੇ ਪਰਿਵਾਰ ਨਾਲ ਆਪਣੇ ਰਿਸ਼ਤੇਦਾਰਾਂ ਦੇ ਘਰ ਗਏ ਹੋਏ ਸਨ ਰਾਤ ਨੂੰ ਚੋਰਾਂ ਵੱਲੋਂ ਘਰ ਦਾ ਤਾਲਾ ਤੋੜ ਕੇ ਵੱਡਾ ਨੁਕਸਾਨ ਕੀਤਾ ਗਿਆ ਹੈ। ਚੋਰ ਨਕਦੀ ਅਤੇ ਜੇਵਰ ਲੈ ਕੇ ਫਰਾਰ ਹੋ ਗਏ ਹਨ ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਨੇੜੇ ਦੀ ਸੀਸੀਟੀਵੀ ਫੁੱਟੇ ਚੈੱਕ ਕਰਨ ਤੇ ਪਤਾ ਲੱਗਿਆ ਕਿ ਚੋਰਾਂ ਦੀ ਗਿਣਤੀ ਦੋ ਸੀ ਅਤੇ ਸੀਸੀਟੀਵੀ ਵਿੱਚ ਉਹਨਾਂ ਵਿੱਚੋਂ ਇੱਕ ਕੰਧ ਟੱਪ ਕੇ ਅੰਦਰ ਜਾਂਦਾ ਦਿਖਾਈ ਦਿੱਤਾ ਹੈ ਜਦਕਿ ਇੱਕ ਬਾਹਰ ਖੜਾ ਹੀ ਨਿਗਰਾਨੀ ਕਰਦਾ ਹੈ।