ਅਕਾਲੀ ਅਕਾਲੀ ਅਗੂ ਸਰਬਜੀਤ ਝਿੰਜਰ ਦਾ ਰਵਨੀਤ ਬਿੱਟੂ ’ਤੇ ਹਮਲਾ; ਬੀਤੇ ਦਿਨ ਦਿੱਤੇ ਬਿਆਨ ਨੂੰ ਲੈ ਕੇ ਚੁੱਕੇ ਵੱਡੇ ਸਵਾਲ; ਕਿਹਾ, ਲੋਕਾਂ ਦੇ ਨਕਾਰੇ ਵਿਅਕਤੀ ਨੂੰ ਅਜਿਹੇ ਬਿਆਨ ਸ਼ੋਭਾ ਨਹੀਂ ਦਿੰਦੇ

0
3

 

ਸੀਨੀਅਰ ਅਕਾਲੀ ਆਗੂ ਸਰਬਜੀਤ ਸਿੰਘ ਝਿੰਜਰ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਤੇ ਵੱਡਾ ਸ਼ਬਦੀ ਹਮਲਾ ਕੀਤਾ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਪੰਜਾਬ ਦੇ ਲੋਕਾਂ ਵੱਲੋਂ ਨਕਾਰਇਆ ਹੋਇਆ ਵਿਅਕਤੀ ਐ, ਜੋ ਐਮਪੀ ਦੀਆਂ ਚੋਣਾਂ ਹਾਰ ਗਿਆ ਸੀ। ਉਨ੍ਹਾਂ ਕਿਹਾ ਕਿ ਬਿੱਟੂ ਕਿਹੜੇ ਮੂੰਹ ਨਾਲ ਖੁਦ ਨੂੰ ਪੰਜਾਬ ਦਾ ਆਗੂ ਅਖਵਾਉਂਦਾ ਐ, ਜਦਕਿ ਇਨ੍ਹਾਂ ਦੇ ਪਰਵਾਰ ਨੇ ਸਿੱਖੀ ਦਾ ਘਾਣ ਕੀਤਾ ਸੀ।
ਰਵਨੀਤ ਬਿੱਟੂ ਦੇ ਨਿੱਜੀ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਕਿਸਾਨੀ ਸੰਘਰਸ਼ ਦੌਰਾਨ ਖੁਦ ਭਾਜਪਾ ਆਗੂਆਂ ਬਾਰੇ ਭੜਕਾਊ ਸ਼ਬਦਾਵਲੀ ਵਰਤਦਾ ਰਿਹਾ ਐ ਅਤੇ ਹੁਣ ਖੁਦ ਹੀ ਭਾਜਪਾ ਆਗੂਆਂ ਦੇ ਗੁਣਗਾਣ ਕਰ ਰਿਹਾ ਐ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਨੇ ਅਕਾਲੀ ਦਲ ਤੇ ਪ੍ਰਧਾਨ ਮੰਤਰੀ ਨੂੰ ਗਲਤ ਸਲਾਹਾਂ ਦੇਣ ਦੀ ਗੱਲ ਕਹੀ ਐ ਅਤੇ ਡੇਢ ਸਾਲ ਬਾਅਦ ਸੱਚਾਈ ਪਤਾ ਚੱਲਣ ਬਾਅਦ ਕਾਨੂੰਨ ਵਾਪਸ ਲੈਣ ਦਾ ਦਾਅਵਾ ਕੀਤਾ ਐ।
ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਦਾ ਇਹ ਦਾਅਵਾ ਪ੍ਰਧਾਨ ਮੰਤਰੀ ਦੀ ਕਾਰਜਕੁਸ਼ਲਤਾ ਤੇ ਵੀ ਸਵਾਲ ਖੜ੍ਹੇ ਕਰਦਾ ਐ ਕਿ ਪ੍ਰਧਾਨ ਮੰਤਰੀ ਨੂੰ ਡੇਢ ਸਾਲ ਤਕ ਕਿਸਾਨਾਂ ਦੀ ਨਾਰਾਜਗੀ ਸਹੀ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਦੀਆਂ ਗੱਲਾਂ ਨੂੰ ਪੰਜਾਬੀ ਬਹੁਤੀ ਅਹਿਮਤੀਅਤ ਨਹੀਂ ਦਿੰਦੇ, ਇਸ ਲਈ ਉਸ ਨੂੰ  ਅਜਿਹੇ ਬਿਆਨ ਸੋਚ ਸਮਝ ਕੇ ਦੇਣੇ ਚਾਹੀਦੇ ਨੇ।

LEAVE A REPLY

Please enter your comment!
Please enter your name here