ਪੰਜਾਬ ਫਿਰੋਜ਼ਪੁਰ ’ਚ ਸਤਲੁਜ ਦਰਿਆ ਅੰਦਰ ਬੇਕਾਬੂ ਹੋਇਆ ਬੇੜਾ; 2 ਟਰੈਕਟਰਾਂ ਸਮੇਤ 20 ਸਵਾਰਾਂ ਦੀ ਮੁਸ਼ਕਲ ਨਾਲ ਬਚੀ ਜਾਨ; ਕੰਟਰੋਲ ਨਾ ਹੋਣ ਦੀ ਸੂਰਤ ’ਚ ਪਾਕਿਸਤਾਨ ਜਾਨ ਦਾ ਸੀ ਖਤਰਾ By admin - August 16, 2025 0 2 Facebook Twitter Pinterest WhatsApp ਸਰਹੱਦੀ ਜ਼ਿਲ੍ਹਾ ਫਿਰੋਜ਼ਪੁਰ ਚੋਂ ਲੰਘਦੇ ਸਤਲੁਜ ਦਰਿਆ ਵਿਚੋਂ ਲੋਕਾਂ ਨੂੰ ਜਾਨ ਜੋਖਮ ਵਿਚ ਪਾ ਕੇ ਲੰਘਣਾ ਪੈ ਰਿਹਾ ਐ। ਇਸ ਦੀ ਤਾਜ਼ਾ ਉਦਾਹਰਨ ਅੱਜ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ 20 ਸਵਾਰੀਆਂ ਤੇ ਦੋ ਟਰੈਕਟਰਾਂ ਨੂੰ ਲੈ ਕੇ ਜਾ ਰਿਹਾ ਬੇੜਾ ਪਾਣੀ ਦੀਆਂ ਤੇਜ਼ ਲਹਿਰਾਂ ਵਿਚ ਬੇਕਾਬੂ ਹੋ ਗਿਆ ਜਿਸ ਨੂੰ ਬੜੀ ਮੁਸ਼ਕਲ ਨਾਲ ਕੰਢੇ ਲਾਇਆ ਗਿਆ। ਕੰਟਰੋਲ ਨਾ ਹੋਣ ਦੀ ਸੂਰਤ ਵਿਚ ਬੇੜਾ ਪਾਕਿਸਤਾਨ ਵਾਲੇ ਪਾਸੇ ਜਾ ਸਕਦਾ ਸੀ। ਲੋਕਾਂ ਨੇ ਪੱਕੇ ਪੁਲ ਦੀ ਮੰਗ ਕੀਤੀ ਐ। ਦੱਸਣਯੋਗ ਐ ਕਿ ਸਤਲੁਜ ਦਰਿਆ ਦਾ ਪੱਧਰ ਵਧਣ ਕਾਰਨ ਸਤਲੁਜ ਦਾ ਪਾਣੀ ਪੂਰੇ ਜੋਰਾਂ ਤੇ ਚੱਲਦਾ ਨਜਰ ਆ ਰਿਹਾ। ਇਸੇ ਦੇ ਚਲਦਿਆਂ ਫਿਰੋਜ਼ਪੁਰ ਦੇ ਪਿੰਡ ਗੱਜਨੀ ਵਾਲਾ ਦੀ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਬੇੜੇ ਤੇ ਕਿਸਾਨਾਂ ਨੇ ਟਰੈਕਟਰ ਲੱਦੇ ਹੋਏ ਨੇ ਜਿਨ੍ਹਾਂ ਨੂੰ ਦਰਿਆ ਪਾਰ ਕਰ ਬਾਹਰ ਲਿਆਂਦਾ ਜਾ ਰਿਹਾ ਹੈ। ਪਰ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਬੇੜਾ ਸੰਭਲ ਨਹੀਂ ਰਿਹਾ ਅਤੇ ਪਾਣੀ ਦੇ ਤੇਜ ਵਹਾਅ ਵਿੱਚ ਪਾਕਿਸਤਾਨ ਵਾਲੀ ਸਾਇਡ ਰੁੜਦਾ ਨਜਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ। ਬੜੀ ਮੁਸ਼ੱਕਤ ਤੋਂ ਬਾਅਦ ਬੇੜੇ ਵਿੱਚ ਸਵਾਰ ਨੌਜਵਾਨਾਂ ਨੇ ਬੜੀ ਮੁਸ਼ਕਲ ਨਾਲ ਬੇੜੇ ਨੂੰ ਕਿਨਾਰੇ ਤੇ ਲਿਆਂਦਾ ਅਗਰ ਨੌਜਵਾਨ ਹਿੰਮਤ ਨਾ ਮਾਰਦੇ ਤਾਂ ਬੇੜਾ ਰੁੜ ਸਕਦਾ ਸੀ। ਇਹ ਵੀ ਦੱਸਣਯੋਗ ਐ ਕਿ ਇਲਾਕੇ ਦੇ ਲੋਕ ਕਾਫੀ ਲੰਮੇ ਅਰਸੇ ਤੋਂ ਸਰਕਾਰਾਂ ਤੋਂ ਇੱਥੇ ਪੱਕਾ ਪੁਲ ਬਣਾਉਣ ਦੀ ਮੰਗ ਕਰ ਰਹੇ ਨੇ, ਜਿਸ ਬਾਰੇ ਵੋਟਾਂ ਵੇਲੇ ਹਾਮੀ ਭਰੀ ਜਾਂਦੀ ਐ ਪਰ ਅਜੇ ਤਕ ਮੰਗ ਪੂਰੀ ਨਹੀਂ ਹੋਈ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਪੱਕਾ ਪੁਲ ਬਣਾਉਣ ਦੀ ਮੰਗ ਕੀਤੀ ਐ ਤਾਂ ਜੋ ਲੋਕਾਂ ਨੂੰ ਦਰਿਆ ਪਾਰ ਕਰਨ ਵੇਲੇ ਜਾਨ ਜੋਖਮ ਵਿਚ ਨਾ ਪਾਉਣੀ ਪਵੇ।