ਪੰਜਾਬ ਬਠਿੰਡਾ ’ਚ ਸਾਬਕਾ ਪਟਵਾਰੀ ਦੀ ਗੋਲੀ ਨਾਲ ਦੋ ਜ਼ਖਮੀ; ਬੱਚਿਆਂ ਦੀ ਆਪਸੀ ਤਕਰਾਰ ਨੂੰ ਲੈ ਕੇ ਹੋਈ ਸੀ ਲੜਾਈ; ਦੋਵੇਂ ਧਿਰਾਂ ਨੇ ਮੰਗਿਆ ਇਨਸਾਫ, ਪੁਲਿਸ ਕਰ ਰਹੀ ਜਾਂਚ By admin - August 16, 2025 0 4 Facebook Twitter Pinterest WhatsApp ਬਠਿੰਡਾ ਦੇ ਗੁਰੂ ਨਾਨਕਪੁਰਾ ਮੁਹੱਲੇ ਵਿਚ ਬੱਚਿਆਂ ਦੀ ਲੜਾਈ ਨੂੰ ਲੈ ਕੇ ਹੋਏ ਝਗੜੇ ਦੌਰਾਨ ਇਕ ਸਾਬਕਾ ਪਟਵਾਰੀ ਨੇ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਐ। ਗੋਲੀ ਲੱਗਣ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ। ਪਟਵਾਰੀ ਦੇ ਦੱਸਣ ਮੁਤਾਬਕ ਕੁੱਝ ਮੁੰਡਿਆਂ ਨੇ ਉਸ ਦੇ ਪੋਤਰੇ ਨੂੰ ਕੁੱਟਣ ਲਈ ਘਰ ਤੇ ਹਮਲਾ ਕੀਤਾ ਅਤੇ ਉਸ ਨੇ ਖੁਦ ਨੂੰ ਬਚਾਉਣ ਲਈ ਗੋਲੀ ਚਲਾਈ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਜਾਣਕਾਰੀ ਅਨੁਸਾਰ ਸੇਵਾਮੁਕਤ ਪਟਵਾਰੀ ਪਰਮਜੀਤ ਸਿੰਘ ਦਾ ਪੋਤਾ ਹੈਰੀ ਅਤੇ ਕਿੰਨੂ ਨਾਮ ਦੇ ਨੌਜਵਾਨਾਂ ਨਾਲ ਪੜ੍ਹਦਾ ਸੀ, ਜੋ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਲੜਦੇ ਰਹਿੰਦੇ ਸਨ। ਅੱਜ ਉਨ੍ਹਾਂ ਦਾ ਇਸ ਗੱਲ ਨੂੰ ਲੈ ਕੇ ਫਿਰ ਝਗੜਾ ਹੋ ਗਿਆ, ਇਸ ਲਈ ਕਿੰਨੂ ਕੁਝ ਨੌਜਵਾਨਾਂ ਨਾਲ ਸੇਵਾਮੁਕਤ ਪਟਵਾਰੀ ਦੇ ਘਰ ਪਹੁੰਚ ਗਿਆ। ਦੋਸ਼ ਹੈ ਕਿ ਉਨ੍ਹਾਂ ਨੇ ਪਰਮਜੀਤ ਦੇ ਪੋਤੇ ‘ਤੇ ਹਮਲਾ ਕਰਨ ਦੇ ਇਰਾਦੇ ਨਾਲ ਘਰ ਵਿੱਚ ਦਾਖਲ ਹੁੰਦੇ ਹੀ ਕੁਹਾੜੀਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ, ਆਪਣੇ ਪੋਤੇ ਨੂੰ ਬਚਾਉਣ ਲਈ ਪਰਮਜੀਤ ਸਿੰਘ ਨੇ ਆਪਣੀ ਪਿਸਤੌਲ ਤੋਂ ਗੋਲੀ ਚਲਾਈ, ਜਿਸ ਕਾਰਨ ਗੋਲੀ ਕਿੰਨੂ ਅਤੇ ਉਸਦੇ ਦੋਸਤ ਹੈਰੀ ਨੂੰ ਲੱਗ ਗਈ। ਘਟਨਾ ਵਿੱਚ ਜ਼ਖਮੀ ਹੋਏ ਦੋਵੇਂ ਨੌਜਵਾਨਾਂ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੋਣ ਕਾਰਨ ਬਠਿੰਡਾ ਰੈਫਰ ਕਰ ਦਿੱਤਾ ਗਿਆ। ਲੜਾਈ ਵਿੱਚ ਜ਼ਖਮੀ ਹੋਏ ਪਰਮਜੀਤ ਪਟਵਾਰੀ ਨੂੰ ਵੀ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪਟਰਾਲੀ ਦੇ ਦੱਸਣ ਮੁਤਾਬਕ ਮੇਰੇ ਪੋਤੇ ਅਤੇ ਉਕਤ ਨੌਜਵਾਨਾਂ ਵਿਚਕਾਰ ਸਕੂਲ ਦੇ ਦਿਨਾਂ ਤੋਂ ਹੀ ਲੜਾਈ ਚੱਲ ਰਹੀ ਹੈ। ਅੱਜ ਵੀ ਉਹ ਲੋਕ ਉਸਨੂੰ ਕੁੱਟਣ ਲਈ ਆਏ ਸਨ। ਪਹਿਲਾਂ ਤਾਂ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਘਰ ਆ ਗਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬੇਵੱਸੀ ਵਿੱਚ, ਮੈਂ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਲਾਇਸੈਂਸੀ ਹਥਿਆਰ ਤੋਂ ਗੋਲੀ ਚਲਾਈ।” ਦੂਜੇ ਪਾਸੇ, ਕੰਨੂ ਦੇ ਪੱਖ, ਜਿਸ ਨੂੰ ਗੋਲੀ ਲੱਗੀ ਹੈ, ਦਾ ਦੋਸ਼ ਹੈ ਕਿ ਉਹ ਗਲੀ ਵਿੱਚੋਂ ਲੰਘ ਰਹੇ ਸਨ, ਜਦੋਂ ਉਨ੍ਹਾਂ ਨੂੰ ਲੜਾਈ ਲਈ ਉਕਸਾਇਆ ਗਿਆ। ਇਸ ਤੋਂ ਬਾਅਦ, ਜਦੋਂ ਉਹ ਪਟਵਾਰੀ ਦੇ ਘਰ ਗਏ, ਤਾਂ ਉਸਨੇ ਗੋਲੀ ਚਲਾ ਦਿੱਤੀ। ਥਾਣਾ ਇੰਚਾਰਜ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ। ਦੋਵਾਂ ਧਿਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮੌਕੇ ਤੋਂ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਆਉਣ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਸਬੰਧਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ।