ਪੰਜਾਬ ਮਾਛੀਵਾੜਾ ਪੁਲਿਸ ਹੈਰੋਇਨ ਤੇ ਡਰੱਗ ਮਨੀ ਸਮੇਤ ਮੁਲਜ਼ਮ ਕਾਬੂ; 21 ਗ੍ਰਾਮ 90 ਮਿਲੀਗ੍ਰਾਮ ਹੈਰੋਇਨ ਤੇ 4100 ਡਰੱਗ ਮਨੀ ਬਰਾਮਦ; ਮੁਲਜ਼ਮ ਖਿਲਾਫ ਪਹਿਲਾਂ ਵੀ 8 ਮੁਕੱਦਮੇ ਦਰਜ By admin - August 16, 2025 0 3 Facebook Twitter Pinterest WhatsApp ਮਾਛੀਵਾੜਾ ਪੁਲਿਸ ਨੇ ਇਕ ਨਾਮੀ ਨਸ਼ਾ ਤਸਕਰ ਨੂੰ ਨਸ਼ੀਲੇ ਪਦਾਰਥ ਤੇ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਐ। ਮੁਲਜਮ ਦੀ ਪਛਾਣ ਜਸਦੇਵ ਸਿੰਘ ਜੱਸਾ ਵਜੋਂ ਹੋਈ ਐ, ਜਿਸ ਤੇ ਪਹਿਲਾਂ ਵੀ 8 ਦੇ ਕਰੀਬ ਮਾਮਲੇ ਦਰਜ ਨੇ। ਪੁਲਿਸ ਨੇ ਮੁਲਜਮ ਦੇ ਕਬਜੇ ਵਿਚੋਂ 21 ਗਰਾਮ ਹੈਰੋਇਨ ਅਤੇ 4100 ਡਰੱਗ ਮਨੀ ਬਰਾਮਦ ਕੀਤੀ ਐ। ਪੁਲਿਸ ਨੂੰ ਮੁਲਜਮ ਦੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ। ਇਸ ਸੰਬੰਧ ਵਿੱਚ ਡੀਐਸ ਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਇਲਾਕੇ ਦੇ ਵੱਡੇ ਨਸ਼ੇ ਤਸਕਰ ਨੂੰ ਕਾਬੂ ਕਰਨ ਵਿੱਚ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ। ਉਹਨਾਂ ਦੱਸਿਆ ਕਿ ਮੁਲਜ਼ਮ ਦੇ ਮਾਛੀਵਾੜੇ ਇਲਾਕੇ ਵਿੱਚ ਨਸ਼ਾ ਤਸਕਰੀ ਵਿੱਚ ਵੱਡਾ ਨਾਮ ਸੀ ਤੇ ਪੁਲਿਸ ਜਿਲਾ ਖੰਨਾ ਦੀਆਂ ਟੀਮਾਂ ਬਹੁਤ ਸਮੇਂ ਤੋਂ ਮੁਲਜ਼ਮ ਨੂੰ ਫੜਨ ਲਈ ਕੋਸ਼ਿਸ਼ ਕਰ ਰਹੀਆਂ ਸਨ। ਉਹਨਾਂ ਦੱਸਿਆ ਕਿ ਮੁਲਜ਼ਮ ਨੂੰ ਕਰੀਬ 21 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਉਹਨਾਂ ਕਿਹਾ ਕਿ ਮੁਲਜ਼ਮ 20 ਤੋਂ 30 ਗ੍ਰਾਮ ਹੈਰੋਇਨ ਲਿਆ ਕੇ ਆਪਣੇ ਗਾਹਕਾਂ ਨੂੰ ਵੇਚ ਦਿੰਦਾ ਸੀ। ਉਹਨਾਂ ਇਹ ਵੀ ਦੱਸਿਆ ਕਿ ਮੁਲਜ਼ਮ ਦੇ ਨਾਲ ਹੋਰ ਵੀ ਵਿਅਕਤੀ ਇਸ ਸਬੰਧ ਵਿੱਚ ਜੁੜੇ ਹੋਣਗੇ ਉਹਨਾਂ ਨੂੰ ਵੀ ਪੁਲਿਸ ਜਲਦੀ ਗ੍ਰਿਫਤਾਰ ਕਰ ਲਵੇਗੀ।