ਤਰਨ ਤਾਰਨ ਨਾਲ ਸਬੰਧਤ ਵਿਦਿਆਰਥੀਆਂ ਨੇ ਖੇਡਾਂ ’ਚ ਖੱਟਿਆ ਨਾਮ; ਸੇਂਟ ਸੋਲਜਰ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ 11 ਮੈਡਲ

0
8

ਤਰਨ ਤਾਰਨ ਵਿਖੇ ਸਥਿਤ ਸੇਂਟ ਸੋਲਜ਼ਰ ਕਾਨਵੈਟ ਸਕੂਲ ਦੇ ਵਿਦਿਆਰਥੀਆਂ ਨੇ ਵਿਦੇਸ਼ ਵਿਚ ਹੋਈਆਂ ਖੇਡਾਂ ਵਿਚ 11 ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਮ ਚਮਕਾਇਆ ਐ। ਇਸ ਸਕੂਲ ਦੇ 11 ਵਿਦਿਆਰਥੀਆਂ ਨੇ ਥਾਈਲੈਂਡ ਵਿਖੇ ਹੋਏ ਤਾਇਕਵਾਂਡੋ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਐ। ਜੇਤੂ ਵਿਦਿਆਰਥੀਆਂ  ਨੇ ਗੁਰਦੁਆਰਾ ਬਾਬਾ ਦੀਪ ਸਿੰਘ ਪਹੁਵਿੰਡ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਐ।
ਦੱਸ ਦਈਏ ਕਿ ਤਾਇਕਵਾਂਡੋ ਐਸੋਸੀਏਸ਼ਨ ਆਫ ਥਾਈਲੈਂਡ  ਵਲੋਂ 8ਵੀਂ ਹੀਰੋਜ ਤਾਇਕਵਾਂਡੋ ਇੰਟਰਨੈਸ਼ਨਲ ਚੈਪੀਅਨਸ਼ਿਪ 2025 ਕਰਵਾਈ ਗਈ ਸੀ ਜਿਸ ਵਿਚ 30 ਦੇਸ਼ਾਂ ਨੇ ਭਾਗ ਲਿਆ। ਇੰਡੀਆਂ ਦੀ ਟੀਮ ਵਿੱਚ ਸੇਂਟ ਸੋਲਜਰ ਕੌਨਵੈਂਟ ਸਕੂਲ ਪੂਨੀਆਂ ਰੋਡ ਘਰਿਆਲਾ ਦੇ ਕੁੱਲ 11 ਵਿਦਿਆਰਥੀਆਂ ਵਲੋਂ ਆਪਣੀ ਕਲਾ ਦੀ ਐਸੀ ਪ੍ਰਦਰਸ਼ਨੀ ਦਿਖਾਈ, ਜਿਸ ਨਾਲ,ਸਾਰਾ ਸਟੇਡੀਅਮ ਸਰੋਤਿਆਂ ਦੀਆਂ ਤਾੜੀਆਂ ਨਾਲ ਗੂੰਜ ਉੱਠਿਆ।
ਇਸ ਸ਼ਾਨਦਾਰ ਜਿੱਤ ਨੇ 3  ਸਿਲਵਰ ਮੈਡਲ ਅਤੇ 8 ਬਰੋਨ ਮੈਂਡਲਾਂ ਸਮੇਤ ਕੁੱਲ 11 ਮੈਡਲ ਪ੍ਰਾਪਤ ਕਰਕੇ ਆਪਣੇ ਮਾਪਿਆਂ,ਸਕੂਲ, ਇਲਾਕੇ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ।  ਸੇਂਟ ਸੋਲਜਰ ਕਾਨਵੈਂਟ ਸਕੂਲ ਪੂਨੀਆਂ ਰੋਡ ਘਰਿਆਲਾ ਦੀ ਮੈਨੇਜਮੈਂਟ ਵਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੁਵਿੰਡ ਵਿਖੇ ਖਿਡਾਰੀਆਂ ਸਮੇਤ ਜਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਗਿਆ।

LEAVE A REPLY

Please enter your comment!
Please enter your name here