ਪੰਜਾਬ ਤਰਨ ਤਾਰਨ ਦੇ ਪੱਟੀ ਹਲਕੇ ਅੰਦਰ ਹੜ੍ਹਾਂ ਦਾ ਕਹਿਰ; ਹਰੀਕੇ ਹੈਡ ਵਰਕਰਸ ਤੋਂ ਛੱਡੇ ਪਾਣੀ ਨਾਲ ਫਸਲਾਂ ਬਰਬਾਦ; ਕਿਸਾਨਾਂ ਨੇ ਸਰਕਾਰ ਪ੍ਰਤੀ ਪ੍ਰਗਟਾਇਆ ਰੋਸ By admin - August 16, 2025 0 3 Facebook Twitter Pinterest WhatsApp ਹਰੀਕੇ ਡੈਮ ਤੋਂ ਛੱਡੇ ਪਾਣੀ ਨੇ ਤਰਨ ਤਾਰਨ ਦੇ ਹਲਕਾ ਪੱਟੀ ਦੇ ਮੰਡ ਇਲਾਕੇ ਅੰਦਰ ਭਾਰੀ ਤਬਾਹੀ ਮਚਾਹੀ ਐ। ਪਿੰਡ ਗਦਾਈਏ ਸਮੇਤ ਨੇੜਲੇ ਪਿੰਡਾਂ ਦੀ ਹਜ਼ਾਰਾਂ ਏਕੜ ਵਿਚ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇ। ਕਿਸਾਨ ਜਥੇਬੰਦੀ ਨੇ ਸਰਕਾਰ ’ਤੇ ਕਿਸਾਨਾਂ ਨੂੰ ਅਣਗੌਲਿਆ ਕਰਨ ਦੇ ਇਲਜਾਮ ਲਾਉਂਦਿਆਂ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਐ। ਦੱਸਣਯੋਗ ਐ ਕਿ ਤਰਨ ਤਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਆਉਂਦੇ ਪਿੰਡ ਗੁਦਾਈਕੇ ਵਿਖੇ ਹਰੀਕੇ ਹੈਡਵਰਕਸ ਤੋਂ ਛੱਡੇ ਹੋਏ ਪਾਣੀ ਕਾਰਨ ਮੰਡ ਖੇਤਰ ਦੇ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਨਜ਼ਰ ਆ ਰਿਹਾ। ਹਜ਼ਾਰਾਂ ਏਕੜ ਰਕਬੇ ਵਿਚ ਪਾਣੀ ਭਰਨ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਨੇ। ਉਧਰ ਕਿਸਾਨਾਂ ਅੰਦਰ ਸਰਕਾਰ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਐ। ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਜੱਜ ਵੀਰ ਸਿੰਘ ਨੇ ਦੱਸਿਆ ਕਿ ਜਦ ਹੜ ਆਉਂਦੇ ਨੇ ਤਾਂ ਕਿਸਾਨਾਂ ਨੂੰ ਅਣਗੋਲਿਆ ਕੀਤਾ ਜਾਂਦਾ ਹੈ ਕਿਉਂਕਿ ਲਗਾਤਾਰ ਪਾਣੀ ਦੀ ਮਾਰ ਹੇਠ ਆਉਂਦੇ ਕਿਸਾਨਾਂ ਨੂੰ ਸਰਕਾਰ ਵੱਲੋਂ ਅਣਗੋਲਿਆਂ ਕੀਤਾ ਜਾਂਦਾ ਐ। ਉਹਨਾਂ ਕਿਹਾ ਹੈ ਕਿ ਜਦ ਵੋਟਾਂ ਆਉਂਦੀਆਂ ਨੇ ਤਾਂ ਘਰ ਘਰ ਵਿੱਚ ਸਰਕਾਰ ਦੇ ਨੁਮਾਇੰਦੇ ਤੇ ਚਿਮਚੇ ਪਹੁੰਚਦੇ ਹਨ ਲੇਕਿਨ ਜਦ ਹੁਣ ਹੜ ਆਏ ਨੇ ਤਾਂ ਸਰਕਾਰ ਦਾ ਕੋਈ ਨੁਮਾਇਦਾ ਸਾਡੇ ਤੱਕ ਨਹੀਂ ਪਹੁੰਚਿਆ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਛੇਤੀ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਸਰਕਾਰ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।