ਸਮਰਾਲਾ ’ਚ ਨੌਜਵਾਨ ਦੇ ਕਤਲ ਮਾਮਲੇ ’ਚ ਆਇਆ ਨਵਾਂ ਮੌੜ; ਪਰਿਵਾਰ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਮੰਗਦਿਆ ਇਨਸਾਫ

0
3

ਸਮਰਾਲਾ ਨੇੜਲੇ ਪਿੰਡ ਨਾਨੋਵਾਲ ਵਿਖੇ ਬੀਤੇ ਦਿਨ ਨੌਜਵਾਨ ਦੇ ਹੋਏ ਕਤਲ ਮਾਮਲੇ ਵਿਚ ਨਵਾਂ ਮੋੜ ਆਇਆ ਐ। ਮ੍ਰਿਤਕ ਦੇ ਦੋਸਤ ਨੇ ਖੁਦ ਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਇਨਸਾਫ ਦੀ ਮੰਗ ਕੀਤੀ ਐ। ਮੁਲਜਮ ਦੇ ਪਰਿਵਾਰ ਦਾ ਕਹਿਣਾ ਐ ਕਿ ਪੁਲਿਸ ਨੇ ਆਪਣੀ ਨਾਕਾਮੀ ਛੁਪਾਉਣ ਲਈ ਕਤਲ ਦਾ ਝੂਠਾ ਪਰਚ ਦਰਜ ਕੀਤਾ ਐ। ਪਰਿਵਾਰ ਨੇ ਉਚ ਅਧਿਕਾਰੀਆਂ ਅੱਗੇ ਇਨਸਾਫ ਲਈ ਗੁਹਾਰ ਲਗਾਈ ਐ। ਪਿੰਡ ਨਾਨੋਵਾਲ ਕਲਾਂ ਵਾਸੀ ਕਿਸ਼ਨ ਸਿੰਘ ਦੇ ਦੱਸਣ ਮੁਤਾਬਕ ਸਮਰਾਲਾ ਪੁਲਿਸ ਨੇ ਆਪਣੀ ਨਕਾਮੀ ਲਕਾਉਣ ਲਈ ਗਲਤ ਮੁਕਦਮਾ ਦਰਜ ਕੀਤਾ ਐ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਸਮਰਾਲਾ ਪੁਲਿਸ ਵੱਲੋਂ ਮੇਰੇ ਪੁੱਤਰ ਜੁਝਾਰ ਸਿੰਘ ਤੇ ਕਤਲ ਦਾ ਗਲਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਹਨਾਂ ਸਮਰਾਲਾ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲਿਆ ਨਿਸ਼ਾਨ ਖੜੇ ਕੀਤੇ ਹਨ ਤੇ ਇਨਸਾਫ ਦੀ ਮੰਗ ਕੀਤੀ ਹੈ।
ਦੱਸਣਯੋਗ ਐ ਕਿ ਬੁੱਧਵਾਰ ਨੂੰ ਨੇੜਲੇ ਪਿੰਡ ਟੋਡਰਪੁਰ ਵਿੱਚ ਇੱਕ ਦੋਸਤ ਵਲੋਂ ਆਪਣੇ ਦੋਸਤ ਨੂੰ ਕੋਈ ਜ਼ਹਿਰੀਲਾ ਤੇ ਨਸ਼ੀਲਾ ਪਦਾਰਥ ਦੇਣ ਨਾਲ ਮੌਤ ਹੋ ਗਈ ਸੀ ਦੀ ਖਬਰ ਸੋਸ਼ਲ ਮੀਡੀਆ ਤੇ ਅਖਬਾਰਾਂ ਵਿੱਚ ਵਾਇਰਲ ਹੋਈ ਸੀ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਉਰਫ ਵਿੱਕੀ (35)ਵਾਸੀ ਪਿੰਡ ਅਮਰਗੜ ਥਾਣਾ ਖਮਾਣੋ ਜਿਲਾ ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਸੀ। ਸਮਰਾਲਾ ਪੁਲਿਸ ਵੱਲੋਂ ਜਾਂਚ ਕਰਨ ਤੋਂ ਬਾਅਦ ਮ੍ਰਿਤਕ ਦੇ ਦੋਸਤ ਮੁਲਜ਼ਮ ਜੁਝਾਰ ਸਿੰਘ ਨੂੰ ਗ੍ਰਿਫਤਾਰ ਕਰ ਕਤਲ ਦਾ ਮੁਕਦਮਾ ਦਰਜ ਕਰ ਗ੍ਰਿਫਤਾਰ ਕਰ ਲਿੱਤਾ ਗਿਆ ਸੀ।
ਕਿਸ਼ਨ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਜੁਝਾਰ ਸਿੰਘ 20 ਸਾਲ ਦਾ ਹੈ ਤੇ ਉਸ ਉੱਪਰ ਕਤਲ ਦਾ ਮੁਕਦਮਾ ਸਮਰਾਲਾ ਪੁਲਿਸ ਵੱਲੋ ਗਲਤ ਦਰਜ ਕੀਤਾ ਗਿਆ ਹੈ ਕਿਉਂਕਿ ਪਿੰਡ ਅਮਰਗੜ੍ਹ ਦਾ ਵਾਸੀ ਬਿਕਰਮਜੀਤ ਸਿੰਘ ਜਿਸ ਦੀ ਬੁੱਧਵਾਰ ਨੂੰ ਮੌਤ ਹੋਈ ਹੈ ਤੇ ਉਸ ਸਮੇਂ ਮੇਰਾ ਪੁੱਤਰ ਮ੍ਰਿਤਕ ਦੇ ਨਾਲ ਸੀ ਕਿਉਂਕਿ ਮ੍ਰਿਤਕ ਬਿਕਰਮਜੀਤ ਸਿੰਘ ਉਮਰ 40 ਸਾਲ ਮੇਰੇ ਪੁੱਤਰ ਨੂੰ ਨਸ਼ਾ ਕਰਨ ਲਈ ਨਾਲ ਲੈ ਜਾਂਦਾ ਸੀ। ਉਹਨਾਂ ਕਿਹਾ ਕਿ ਬੁੱਧਵਾਰ ਨੂੰ ਬਿਕਰਮਜੀਤ ਸਿੰਘ ਨੇ ਨਸ਼ਾ ਵੱਧ ਕਰ ਲਿਆ ਤੇ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਨਸ਼ਾ ਮੇਰੇ ਪੁੱਤਰ ਨੇ ਵੀ ਕੀਤਾ ਸੀ ਪਰ ਛੋਟੀ ਉਮਰ ਹੋਣ ਕਾਰਨ ਉਹ ਝੱਲ ਗਿਆ ਪਰ ਸਮਰਾਲਾ ਪੁਲਿਸ ਵੱਲੋਂ ਗਲਤ ਮੁਕਦਮਾ ਦਰਜ ਕਰਨਾ ਬੇਬੁਨਿਆਦ ਹੈ।
ਇਸੇ ਤਰ੍ਹਾਂ ਪਿੰਡ ਦੇ ਇਕ ਹੋਰ ਵਾਸੀ ਪਰਮਿੰਦਰ ਸਿੰਘ ਨੇ ਕਿਹਾ ਕਿ ਸਮਰਾਲਾ ਪੁਲਿਸ ਵੱਲੋਂ ਨਾਨੋਵਾਲ ਕਲਾ ਵਾਸੀ ਜੁਝਾਰ ਸਿੰਘ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਲੈ ਕਤਲ ਦਾ ਮੁਕਦਮਾ ਦਰਜ ਕੀਤਾ। ਸਮਰਾਲਾ ਪੁਲਿਸ ਨੇ ਆਪਣੀ ਨਕਾਮੀ ਲਕਾਉਣ ਲਈ ਮੁਕਦਮਾ ਦਰਜ ਕੀਤਾ ਹੈ । ਉਹਨਾਂ ਕਿਹਾ ਕਿ ਬਿਕਰਮਜੀਤ ਸਿੰਘ ਦੀ ਬੁੱਧਵਾਰ ਨੂੰ ਜਿਹੜੀ ਮੌਤ ਹੋਈ ਹੈ ਉਹ ਨਸ਼ੇ ਕਾਰਨ ਹੋਈ ਹੈ,ਪਰ ਪੁਲਿਸ ਵੱਲੋਂ ਇਸ ਨੂੰ ਕਤਲ ਦਾ ਮੁਕਦਮਾ ਦਿਖਾਇਆ ਗਿਆ ਹੈ। ਉਹਨਾਂ ਕਿਹਾ ਕਿ ਜੁਝਾਰ ਸਿੰਘ ਦੀ ਉਮਰ 20 ਸਾਲ ਹੈ ਤੇ ਬਿਕਰਮਜੀਤ ਸਿੰਘ ਦੀ ਉਮਰ 40 ਤੋਂ ਵੱਧ ਦੀ ਹੈ। ਉਹਨਾਂ ਕਿਹਾ ਕਿ ਜਦੋਂ ਬਿਕਰਮਜੀਤ ਸਿੰਘ ਦੀ ਮੌਤ ਹੋਈ ਹੈ ਤਾਂ ਉਸ ਸਮੇਂ ਜੁਝਾਰ ਸਿੰਘ ਦੇ ਨਾਲ ਦੋ ਹੋਰ ਨੌਜਵਾਨ ਵੀ ਸੀ ਜਿਸ ਦੀ ਇੱਕ ਛੋਟੀ ਜਿਹੀ ਕਲਿੱਪ ਵੀ ਸਾਡੇ ਕੋਲ ਹੈ। ਉਹਨਾਂ ਕਿਹਾ ਕਿ ਜਦੋਂ ਕਲਿੱਪ ਵਿੱਚ ਚਾਰ ਨੌਜਵਾਨ ਦਿਖ ਰਹੇ ਹਨ ਤਾਂ ਮੁਕਦਮਾ ਜੁਝਾਰ ਸਿੰਘ ਤੇ ਕਤਲ ਦਾ ਕਿਉਂ ਪਾਇਆ ਗਿਆ ਹੋਰਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਅਸੀਂ ਸਮਰਾਲਾ ਪੁਲਿਸ ਨੂੰ ਇਹ ਵੀ ਕਿਹਾ ਕਿ ਜੁਝਾਰ ਸਿੰਘ ਦਾ ਡੋਪ ਟੈਸਟ ਕਰਾਇਆ ਜਾਵੇ ਕਿ ਉਹ ਉਸ ਸਮੇਂ ਨਸ਼ਾ ਕਰ ਰਿਹਾ ਸੀ ਪਰ ਅਜੇ ਤੱਕ ਸਮਰਾਲਾ ਪੁਲਿਸ ਵੱਲੋਂ ਡੋਪ ਟੈਸਟ ਨਹੀਂ ਕਰਵਾਇਆ ਗਿਆ।
ਸਮਰਾਲਾ ਥਾਣੇ ਦੇ ਐਸ ਐਚ ਓ ਪਵਿੱਤਰ ਸਿੰਘ ਨੇ ਕਿਹਾ ਕਿ ਹਰ ਕੋਈ ਆਪਣਾ ਪੱਖ ਰੱਖ ਸਕਦਾ ਹੈ ਮੁਲਜਮ ਦੇ ਪਿਤਾ ਨੇ ਜੋ ਕਿਹਾ ਉਹਨਾਂ ਦਾ ਰਾਈਟ ਹੈ, ਸਾਡੇ ਵੱਲੋਂ ਮ੍ਰਿਤਕ ਦਾ ਪੋਸਟਮਾਰਟਮ ਕਰਾਇਆ ਗਿਆ ਹੈ ਜਿਸ ਦੀ ਰਿਪੋਰਟ ਆਉਣ ਵਾਲੀ ਹੈ ਅਤੇ ਮੁਜ਼ਿਮ ਦਾ ਡੋਪ ਟੈਸਟ ਵੀ ਕਰਾਇਆ ਜਾਵੇਗਾ ਕਿਉਂਕਿ 15 ਅਗਸਤ ਦੀ ਛੁੱਟੀ ਹੋਣ ਕਾਰਨ ਹਲੇ ਡੋਪ ਟੈਸਟ ਨਹੀਂ ਹੋ ਸਕਿਆ ਅਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਕੰਪਲੇਂਟ ਲਿਖਾਈ ਗਈ ਹੈ ਜਿਸ ਦੇ ਆਧਾਰ ਤੇ ਹੀ ਇਹ ਕਾਰਵਾਈ ਹੋਈ ਹੈ। ਮੁਲਜਮ ਦੇ ਪਿਤਾ ਵੱਲੋਂ ਦਿਖਾਈ ਗਈ ਵੀਡੀਓ ਕਲਿੱਪ ਬਾਰੇ ਥਾਣਾ ਮੁਖੀ ਨੂੰ ਦੱਸਿਆ ਕਿ ਇਸ ਵੀਡੀਓ ਵਿੱਚ ਜੋ ਦੋ ਹੋਰ ਵਿਅਕਤੀ ਦਿਖਾਈ ਦੇ ਰਹੇ ਹਨ ਉਹ ਸਕੂਲੀ ਬੱਚੇ ਹਨ ਜੋ ਕਿ ਉਸ ਸਮੇਂ ਮੋਟਰ ਦੇ ਕੋਲੋਂ ਜਾ ਰਹੇ ਸਨ ਤੇ ਉਹਨਾਂ ਵੱਲੋਂ ਇਹ ਵੀਡੀਓ ਬਣਾਈ ਗਈ ਸੀ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਕਿਹਾ ਕਿ ਮੁਲਜਮ ਦੇ ਪਰਿਵਾਰ ਵੱਲੋਂ ਜੋ ਇਲਜ਼ਾਮ ਲਗਾਏ ਜਾ ਰਹੇ ਹਨ ਉਹ ਸਾਰੇ ਬੇਬੁਨਿਆਦ ਹਨ।

LEAVE A REPLY

Please enter your comment!
Please enter your name here