ਮੋਗਾ ’ਚ ਸਖਸ਼ ਨੂੰ ਗੁੰਡਾਗਰਦੀ ਦੀ ਸ਼ਿਕਾਇਤ ਪਈ ਮਹਿੰਗੀ; ਚਾਰ ਜਣਿਆਂ ਨੇ ਘੇਰ ਕੇ ਕੀਤੀ ਕੁੱਟਮਾਰ; ਸੀਸੀਟੀਵੀ ਤਸਵੀਰਾਂ ਵਾਇਰਲ, ਪੁਲਿਸ ਕਰ ਰਹੀ ਜਾਂਚ

0
2

ਮੋਗਾ ਵਿੱਚ ਸੁਨਿਆਰੇ ਦਾ ਕੰਮ ਕਰਦੇ ਇਕ ਸਖਸ਼ ਨੂੰ ਗੁੰਡਾਗਰਦੀ ਦੀ ਸ਼ਿਕਾਇਤ ਕਰਨਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਉਸ ਨੂੰ ਚਾਰ ਜਣਿਆਂ ਨੇ ਘੇਰ ਕੇ ਕੁੱਟਮਾਰ ਦਿੱਤੀ। ਪੀੜਤ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ, ਜਿੱਥੇ ਉਸ ਦੇ ਮੱਥੇ ਤੇ ਟਾਂਕੇ ਲੱਗੇ ਨੇ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ।  ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਨਵਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਗੁਆਂਢ ਵਿਚ ਰਹਿੰਦੇ ਸੁਨਿਆਰੇ ਦਾ ਡਰਾਈਵਰ ਉਸ  ਦੀ ਦੁਕਾਨ ਤੇ ਆ ਕੇ ਹੁੱਲੜਬਾਜੀ ਕਰਦਾ ਸੀ, ਜਿਸ ਦੀ ਉਸ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ, ਜਿਸ ਦੀ ਰੰਜ਼ਿਸ਼ ਨੂੰ ਲੈ ਕੇ ਸੁਨਿਆਰੇ ਦੇ ਡਰਾਈਵਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸਦੀ ਕੁੱਟਮਾਰ ਕੀਤੀ। ਜ਼ਖਮੀਆਂ ਅਨੁਸਾਰ ਉਸ ‘ਤੇ ਚਾਕੂ ਨਾਲ ਵੀ ਹਮਲਾ ਕੀਤਾ ਗਿਆ। ਪੁਲਿਸ ਸਟੇਸ਼ਨ ਸਿਟੀ ਸਾਊਥ ਦੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਐ ਅਤੇ ਮੁਲਜਮਾਂ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here