ਫਿਰੋਜ਼ਪੁਰ ਸ਼ਹਿਰੀ ਤੋਂ ਆਪ ਵਿਧਾਇਕ ਰਣਬੀਰ ਸਿੰਘ ਭੁੱਲਰ ਦੀ ਗੱਡੀ ਨਾਲ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਗਿਆ ਜਦੋਂ ਹੜ੍ਹਾਂ ਦਾ ਜਾਇਜ਼ਾ ਲੈਣ ਜਾਣ ਦੌਰਾਨ ਉਨ੍ਹਾਂ ਦੀ ਕਾਰ ਮੋਟਰ ਸਾਈਕਲ ਸਵਾਰਾਂ ਨੂੰ ਬਚਾਉਂਦਿਆਂ ਖੇਤਾਂ ਵਿਚ ਉਤਰ ਗਈ। ਹਾਦਸੇ ਵਿਚ ਵਿਧਾਇਕ ਦਾ ਬਾਲ ਬਾਲ ਬਚਾਅ ਹੋ ਗਿਆ ਜਦਕਿ ਮੋਟਰ ਸਾਈਕਲ ਸਵਾਰ ਮਹਿਲਾ ਤੇ ਬੱਚੇ ਦੇ ਸੱਟਾਂ ਲੱਗੀਆਂ ਨੇ। ਵਿਧਾਇਕ ਨੇ ਜ਼ਖਮੀਆਂ ਨੂੰ ਆਪਣੀ ਗੱਡੀ ਵਿਚ ਹਸਪਤਾਲ ਪਹੁੰਚਿਆ ਐ।
ਜਾਣਕਾਰੀ ਅਨੁਸਾਰ ਵਿਧਾਇਕ ਰਣਬੀਰ ਸਿੰਘ ਭੁੱਲਰ ਹੜਾਂ ਦਾ ਜਾਇਜ਼ਾ ਲੈਣ ਵਾਸਤੇ ਨਿਕਲੇ ਸਨ ਕਿ ਪਿੰਡ ਧੀਰਾ ਘਾਰਾ ਦੇ ਨੇੜੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਉਹਨਾਂ ਦੀ ਗੱਡੀ ਦੀ ਆਹਮੋ ਸਾਹਮਣੇ ਦੀ ਟੱਕਰ ਹੋਣ ਤੋਂ ਬਚਾਉਣ ਦੇ ਚੱਕਰ ਵਿੱਚ ਡਰਾਈਵਰ ਨੇ ਜਦ ਗੱਡੀ ਮੋੜੀ ਤਾਂ ਉਹ ਖੇਤਾਂ ਵਿੱਚ ਜਾ ਉਤਰੀ ਅਤੇ ਗੱਡੀ ਦੇ ਪਲਟਣ ਤੋਂ ਬਚਾਅ ਰਿਹਾ। ਗਨੀਮਤ ਇਹ ਰਹੀ ਕਿ ਵਿਧਾਇਕ ਨੂੰ ਕੋਈ ਸੱਟ ਨਹੀਂ ਲੱਗੀ ਅਤੇ ਉਹਨਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਇੱਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਮਹਿਲਾ ਅਤੇ ਉਸਦੇ ਬੱਚੇ ਨੂੰ ਸੱਟਾਂ ਲੱਗੀਆਂ ਨੇ ਜਿਨਾਂ ਨੂੰ ਵਿਧਾਇਕ ਵੱਲੋਂ ਆਪਣੀ ਗੱਡੀ ਵਿੱਚ ਹਸਪਤਾਲ਼ ਪਹੁੰਚਾਇਆ ਗਿਆ ਹੈ। ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਸ਼ਹਿਰੀ ਆਪ ਵਿਧਾਇਕ ਰਣਬੀਰ ਭੁੱਲਰ ਆਪਣੇ ਸਾਥੀਆਂ ਦੇ ਨਾਲ ਹੜਾਂ ਦਾ ਜਾਇਜ਼ਾ ਲੈਣ ਦੇ ਲਈ ਪਿੰਡਾਂ ਵਿੱਚ ਜਾ ਰਹੇ ਸਨ।
ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਦੱਸਿਆ ਕਿ ਹਾਦਸਾ ਵੱਡਾ ਹੋ ਸਕਦਾ ਸੀ ਤੇ ਗੱਡੀ ਪਲਟ ਸਕਦੀ ਸੀ ਸਾਹਮਣੇ ਮੋਟਰਸਾਈਕਲ ਸਵਾਰ ਪਰਿਵਾਰ ਉਸ ਵੇਲੇ ਸੜਕ ’ਤੇ ਡਿੱਗ ਗਏ ਅਤੇ ਉਹਨਾਂ ਦਾ ਮੋਟਰਸਾਈਕਲ ਬੇਕਾਬੂ ਹੋ ਗਿਆ ਤਾਂ ਉਸ ਨੂੰ ਬਚਾਉਣਦੇ ਬਚਾਉਂਦੇ ਗੱਡੀ ਖੇਤਾਂ ਵੱਲ ਨੂੰ ਮੇਰੇ ਡਰਾਈਵਰ ਨੇ ਕਰ ਦਿੱਤੀ। ਉਹਨਾਂ ਦੱਸਿਆ ਕਿ ਮੋਟਰਸਾਈਕਲ ਸਵਾਰ ਮਾਂ ਪੁੱਤਰ ਬਿਲਕੁਲ ਠੀਕ ਨੇ ਤੇ ਪਰਮਾਤਮਾ ਦੀ ਮਿਹਰ ਸਦਕਾ ਸਾਰੇ ਠੀਕ-ਠੀਕ ਹਨ।