ਪੰਜਾਬ ਸੰਗਰੂਰ ਦੇ ਪਿੰਡ ਗੰਡੂਆਂ ਨੇੜੇ ਨਹਿਰ ’ਚ ਪਿਆ ਪਾੜ; ਕਿਸਾਨਾਂ ਦੇ ਖੇਤਾਂ ਤੇ ਪਿੰਡਾਂ ਵੱਲ ਵੱਧ ਰਿਹਾ ਪਾਣੀ By admin - August 15, 2025 0 2 Facebook Twitter Pinterest WhatsApp ਸੰਗਰੂਰ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਗੰਡੂਆਂ ਨੇੜਿਓਂ ਲੰਘਦੀ ਨਹਿਰ ਵਿਚ ਪਾੜ ਪੈਣ ਦੀ ਖਬਰ ਐ। ਇੱਥੇ 15 ਤੋਂ 20 ਫੁੱਟ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਨਾਲ ਨਾਲ ਪਿੰਡਾਂ ਅੰਦਰ ਨੁਕਸਾਨ ਹੋਣ ਦਾ ਖਤਰਾ ਪੈਂਦਾ ਹੋ ਗਿਆ ਐ। ਲੋਕਾਂ ਦੇ ਦੱਸਣ ਮੁਤਾਬਕ 35 ਤੋਂ 40 ਸਾਲ ਪੁਰਾਣੀ ਇਸ ਨਹਿਰ ਦੇ ਕਿਨਾਰੇ ਕਾਫੀ ਕਮਜੋਰ ਹੋ ਚੁੱਕੇ ਨੇ, ਜਿਸ ਕਾਰਨ ਨਹਿਰ ਟੁੱਟਣ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ ਐ। ਬੀਤੀ 19 ਜੁਨ ਨੂੰ ਪਿੰਡ ਖਡਿਆਲ ਨੇੜੇ ਨਹਿਰ ਟੁੱਟ ਗਈ ਸੀ। ਮੌਕੇ ਤੇ ਪਹੁੰਚੇ ਪ੍ਰਸ਼ਾਸਨ ਨੇ ਲੋਕਾਂ ਦੀ ਮਦਦ ਨਾਲ ਪਾੜ ਪੂਰਨ ਦਾ ਕੰਮ ਆਰੰਭ ਦਿੱਤਾ ਐ। ਖਬਰਾਂ ਮੁਤਾਬਕ ਹੁਣ ਤਕ 100 ਤੋਂ 150 ਏਕੜ ਖੇਤਾਂ ਵਿਚ ਪਾਣੀ ਭਰ ਗਿਆ ਐ, ਜਿਸ ਕਾਰਨ ਇੱਥੇ ਫਸਲਾਂ ਨੂੰ ਨੁਕਸਾਨ ਦਾ ਖਤਰਾ ਪੈਂਦਾ ਹੋ ਗਿਆ ਐ। ਇਸ ਤੋਂ ਇਲਾਵਾ ਨਹਿਰ ਨੇੜਰੇ ਖੇਤਾਂ ਵਿਚ ਮਿੱਟੀ ਭਰਨ ਕਾਰਨ ਵੀ ਨੁਕਸਾਨ ਹੋਣ ਦਾ ਡਰ ਪੈਦਾ ਹੋ ਗਿਆ ਐ। ਕਿਸਾਨਾਂ ਦਾ ਕਹਿਣਾ ਐ ਕਿ ਉਨ੍ਹਾਂ ਨੂੰ ਹਰ ਸਾਲ ਅਜਿਹੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਐ। ਕਿਸਾਨਾਂ ਨੇ ਸਰਕਾਰ ਤੋਂ ਨਹਿਰ ਦੇ ਕੰਢੇ ਪੱਕੇ ਕਰਨ ਦਾ ਨਾਲ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ ਐ।