ਪੰਜਾਬ ਬਠਿੰਡਾ ਦੇ ਖਾਲਸਾ ਸਕੂਲ ਦੀ ਪ੍ਰਿੰਸੀਪਲ ਸੀਟ ਦਾ ਮੁੱਦਾ ਗਰਮਾਇਆ; ਮੈਨੇਜਮੈਂਟ ਕਮੇਟੀ ਅਤੇ ਸਕੂਲ ਸਟਾਫ ਹੋਏ ਆਹਮੋ ਸਾਹਮਣੇ; ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸ਼ਾਂਤ ਕਰਵਾਇਆ ਮਾਮਲਾ By admin - August 15, 2025 0 10 Facebook Twitter Pinterest WhatsApp ਬਠਿੰਡਾ ਦੇ ਖਾਲਸਾ ਸਕੂਲ ਵਿਚ ਪ੍ਰਿੰਸੀਪਲ ਦੀ ਸੀਟ ਨੂੰ ਲੈ ਕੇ ਵਿਵਾਦ ਗਰਮਾ ਗਿਆ ਐ। ਇਸ ਨੂੰ ਲੈ ਕੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਕੂਲ ਦਾ ਸਟਾਫ ਆਹਮੋ ਸਾਹਮਣੇ ਹੋ ਗਏ ਨੇ। ਮੈਨੇਜਮੈਂਟ ਵੱਲੋਂ ਨਵਾਂ ਪ੍ਰਿੰਸੀਪਲ ਲਾਉਣ ਦਾ ਸਟਾਫ ਨੇ ਵਿਰੋਧ ਕੀਤਾ। ਇਸ ਨੂੰ ਲੈ ਕੇ ਪਏ ਰੌਲੇ ਰੱਪੇ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਸ਼ਾਂਤ ਕਰਵਾਇਆ। ਸਟਾਫ ਦਾ ਇਲਜਾਮ ਐ ਕਿ ਮੈਨੇਜਮੈਂਟ ਬਾਹਰ ਤੋਂ ਲਿਆ ਕੇ ਪ੍ਰਿੰਸੀਪਲ ਥੋਪ ਰਹੀ ਐ ਜਦਕਿ ਇੱਥੋਂ ਸਟਾਫ ਵਿਚੋਂ ਹੀ ਕਿਸੇ ਨੂੰ ਇਹ ਜ਼ਿੰਮੇਵਾਰ ਦਿੱਤੀ ਜਾ ਸਕਦੀ ਸੀ। ਸਟਾਫ ਨੇ ਕਿਹਾ ਕਿ ਉਹ ਬਾਹਰੋਂ ਲਿਆਂਦੇ ਪ੍ਰਿੰਸੀਪਲ ਨੂੰ ਸਵੀਕਾਰ ਨਹੀਂ ਕਰਨਗੇ। ਸਕੂਲ ਦੇ ਸਟਾਫ ਦਾ ਇਲਜਾਮ ਐ ਕਿ ਬਾਹਰੋਂ ਪ੍ਰਿੰਸੀਪਲ ਲਗਾਉਣਾ ਰੂਲਾਂ ਦੇ ਉਲਟ ਐ ਅਤੇ ਸਕੂਲ ਵਿੱਚੋਂ ਹੀ ਕਿਸੇ ਸਟਾਫ ਮੈਂਬਰ ਨੂੰ ਨਵਾਂ ਪ੍ਰਿੰਸੀਪਲ ਬਣਾਇਆ ਜਾ ਸਕਦਾ। ਦੂਜੇ ਪਾਸੇ ਮੈਨੇਜਮੈਂਟ ਦੀ ਪ੍ਰਧਾਨ ਦਾ ਕਹਿਣਾ ਹੈ ਕਿ ਅਸੀਂ ਨਵਾਂ ਪ੍ਰਿੰਸੀਪਲ ਲਗਾ ਸਕਦੇ ਹਾਂ ਕਿਉਂਕਿ ਅਸੀਂ ਸਕੂਲ ਦੀ ਨਵੀਂ ਮੈਨੇਜਮੈਂਟ ਕਮੇਟੀ ਵੱਲੋਂ ਇਕ ਮਤਾ ਪਾਇਆ ਗਿਆ ਹੈ ਜਿਸ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਅਤੇ ਪ੍ਰਧਾਨ ਅਤੇ ਨਾਲ ਆਏ ਮੈਂਬਰਾਂ ਵੱਲੋਂ ਪ੍ਰਿੰਸੀਪਲ ਦੀ ਸੀਟ ਦੇ ਨਾਲ ਹੀ ਨਵੇਂ ਪ੍ਰਿੰਸੀਪਲ ਦੀ ਸੀਟ ਲਗਾ ਕੇ ਉਸ ਨੂੰ ਸਰੋਪਾ ਪਾ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਸਕੂਲ ਦੇ ਸਟਾਫ ਵੱਲੋਂ ਸਕੂਲ ਦੇ ਗੇਟ ਤੇ ਮੈਨੇਜਮੈਂਟ ਖਿਲਾਫ ਨਾਅਰੇਬਾਜ਼ੀ ਕੀਤੀ ਗਈ।