ਪੰਜਾਬ ਆਜ਼ਾਦੀ ਦਿਵਸ ਮੌਕੇ ਨੈਸ਼ਨਲ ਹਾਈਵੇ ਅਥਾਰਟੀ ਦਾ ਤੋਹਫਾ; ਸਾਲਾਨਾ ਫਾਸਟੈਗ ਟੋਲ ਪਾਸ ਦੀ ਸਹੂਲਤ ਸ਼ੁਰੂ; 3000 ਰੁਪਏ ’ਚ ਪੂਰਾ ਸਾਲ ਕਰ ਸਕਣਗੇ ਸਫਰ By admin - August 15, 2025 0 8 Facebook Twitter Pinterest WhatsApp ਨੈਸ਼ਨਲ ਹਾਈਵੇ ਅਥਾਰਟੀ ਨੇ ਆਜਾਦੀ ਦਿਹਾੜੇ ਮੌਕੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਐ। ਕੰਪਨੀ ਨੇ ਸਾਲਾ ਫਾਸਟੈਗ ਟੋਲ ਪਾਸ ਦੀ ਸ਼ੁਰੂਆਤ ਕਰ ਦਿੱਤੀ ਐ। ਮਲੋਟ ਦੇ ਅਬੁਲ ਖੁਰਾਣਾ ਟੋਲ ਪਲਾਜ਼ਾ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਹੁਣ ਕੇਵਲ 3000 ਰੁਪਏ ਖਰਚ ਕਰ ਕੇ ਸਾਰਾ ਸਾਲ ਟੋਲ ਪਲਾਜਿਆਂ ਤੋਂ ਬਿਨਾਂ ਪਰਚੀ ਦਿੱਤੇ ਯਾਤਰਾ ਕੀਤੀ ਜਾ ਸਕਦੀ ਐ। ਇਸ ਸਕੀਮ ਤਹਿਤ ਪ੍ਰਤੀ ਟੋਲ ਸਿਰਫ 15 ਰੁਪਏ ਖਰਚ ਹੋਣਗੇ ਅਤੇ ਲੋਕ ਇਕ ਸਾਲ ਵਿਚ 200 ਟੋਲ ਪਲਾਜਿਆਂ ਤੇ ਬਿਨਾਂ ਰੁਕੇ ਯਾਤਰਾ ਕਰ ਸਕਦੇ ਨੇ। ਇਸ ਸਕੀਮ ਨਾਲ ਕੇਵਲ ਸਫਰ ਹੀ ਸੌਖਾ ਨਹੀਂ ਹੋਵੇਗਾ ਸਗੋਂ ਪੈਸੇ ਦੀ ਬਚਤ ਵੀ ਹੋਵੇਗਾ। ਦੱਸ ਦੇਈਏ ਕਿ ਇਸ ਯੋਜਨਾ ਦਾ ਐਲਾਨ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਵਲੋਂ ਕੀਤਾ ਗਿਆ ਸੀ। ਇਹ 15 ਅਗਸਤ ਤੋਂ ਦੇਸ਼ ਭਰ ਵਿੱਚ ਲਾਗੂ ਹੋਣ ਜਾ ਰਹੀ ਹੈ। ਇਸ ਪਾਸ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ 3000 ਰੁਪਏ ਰੀਚਾਰਜ ਕਰਨ ਤੋਂ ਬਾਅਦ ਤੁਸੀਂ ਇੱਕ ਸਾਲ ਵਿੱਚ 200 ਟੋਲ ਬੂਥਾਂ ‘ਤੇ ਬਿਨਾਂ ਵਾਧੂ ਪੈਸੇ ਦਿੱਤੇ ਯਾਤਰਾ ਕਰ ਸਕਦੇ ਹੋ। ਇਸਦਾ ਮਤਲਬ ਹੈ ਕਿ ਔਸਤਨ ਇੱਕ ਟੋਲ ਪਾਰ ਕਰਨ ‘ਤੇ ਤੁਹਾਨੂੰ ਸਿਰਫ਼ 15 ਰੁਪਏ ਖਰਚ ਹੋਣਗੇ, ਜੋ ਕਿ ਮੌਜੂਦਾ ਟੋਲ ਦਰਾਂ ਨਾਲੋਂ ਬਹੁਤ ਘੱਟ ਹੈ। ਇਹ ਯੋਜਨਾ ਡਰਾਈਵਰਾਂ ਲਈ ਇੱਕ ਵੱਡੀ ਬੱਚਤ ਦਾ ਮੌਕਾ ਹੈ। ਦੱਸ ਦੇਈਏ ਕਿ FASTag ਸਾਲਾਨਾ ਪਾਸ ਦੀ ਕੀਮਤ 3,000 ਰੁਪਏ ਪ੍ਰਤੀ ਸਾਲ ਹੈ ਅਤੇ ਇਹ ਸਿਰਫ਼ ਨਿੱਜੀ ਵਾਹਨਾਂ ਲਈ ਲਾਗੂ ਹੋਵੇਗਾ। ਇਸ ਪਾਸ ਦੇ ਤਹਿਤ ਦੋ ਮੁੱਖ ਵਿਕਲਪ ਉਪਲਬਧ ਹੋਣਗੇ। ਪਹਿਲਾ ਵਿਕਲਪ 200 ਟੋਲ-ਫ੍ਰੀ ਯਾਤਰਾ ਹੈ, ਜਿਸ ਦੇ ਤਹਿਤ ਤੁਸੀਂ ਇਸ ਪਾਸ ਰਾਹੀਂ ਟੋਲ ਦਾ ਭੁਗਤਾਨ ਕੀਤੇ ਬਿਨਾਂ 200 ਵਾਰ ਯਾਤਰਾ ਕਰ ਸਕਦੇ ਹੋ। ਦੂਜਾ ਵਿਕਲਪ 1 ਸਾਲ ਦੀ ਵੈਧਤਾ ਦਾ ਹੈ, ਜਿਸ ਅਨੁਸਾਰ ਜੇਕਰ ਤੁਸੀਂ 200 ਵਾਰ ਯਾਤਰਾ ਨਹੀਂ ਕਰਦੇ ਹੋ, ਤਾਂ ਇਹ ਪਾਸ ਇੱਕ ਸਾਲ ਲਈ ਵੈਧ ਰਹੇਗਾ। ਇਹਨਾਂ ਦੋਵਾਂ ਵਿੱਚੋਂ ਜੋ ਵੀ ਪਹਿਲਾਂ ਪੂਰਾ ਹੋ ਜਾਂਦਾ ਹੈ, ਪਾਸ ਉਦੋਂ ਤੱਕ ਵੈਧ ਰਹੇਗਾ। ਇਹ ਸਾਲਾਨਾ ਪਾਸ ਸਿਰਫ਼ ਚੁਣੇ ਹੋਏ ਰਾਸ਼ਟਰੀ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ‘ਤੇ ਹੀ ਵੈਧ ਹੋਵੇਗਾ।