ਸਮਰਾਲਾ ’ਚ ਨੌਜਵਾਨ ਦੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ; ਮ੍ਰਿਤਕ ਦੇ ਦੋਸਤ ’ਤੇ ਲੱਗੇ ਜ਼ਹਿਰੀਲਾ ਪਦਾਰਥ ਦੇਣ ਦੇ ਇਲਜ਼ਾਮ; ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਸ਼ੁਰੂ

0
10

ਸਮਰਾਲਾ ਨੇੜਲੇ ਪਿੰਡ ਟੋਡਰਪੁਰ ਵਿਖੇ ਇਕ 35 ਸਾਲਾ ਨੌਜਵਾਨ ਦੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋਣ ਦੀ ਖਬਰ ਐ। ਮ੍ਰਿਤਕ ਨੂੰ ਜ਼ਹਿਰੀਲਾ ਪਦਾਰਥ ਦੇਣ ਦੇ ਇਲਜਾਮ ਉਸ ਦੇ ਇਕ ਦੋਸਤ ਤੇ ਲੱਗੇ ਨੇ। ਮ੍ਰਿਤਕ ਦੀ ਪਛਾਣ ਬਿਕਰਮਜੀਤ ਸਿੰਘ ਉਰਫ ਵਿੱਕੀ ਪਿੰਡ ਅਮਰਗੜ ਥਾਣਾ ਖਮਾਣੋਂ ਜਿਲ੍ਹਾ ਫਤਿਹਗੜ੍ਹ ਸਾਹਿਬ ਵਜੋਂ ਹੋਈ ਐ।  ਸਥਾਨਕ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਤੇ ਜੁਝਾਰ ਸਿੰਘ ਨਾਮ ਦੇ ਸਖਸ਼ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਐਸਐਚ ਓ ਸਮਰਾਲਾ ਪਵਿੱਤਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਰਾਜਵੰਤ ਕੌਰ ਵਾਸੀ ਪਿੰਡ ਅਮਰਗੜ੍ਹ ਦਾ ਪਤੀ ਬਿਕਰਮਜੀਤ ਸਿੰਘ ਉਰਫ ਵਿੱਕੀ (35) ਸਵੇਰੇ ਸਾਢੇ ਦੱਸ ਵਜੇ ਆਪਣੇ ਦੋਸਤ ਜੁਝਾਰ ਸਿੰਘ ਉਰਫ ਚਿੱਟੂ ਵਾਸੀ ਨਾਨੋਵਾਲ ਕਲਾਂ ਨਾਲ ਮੋਟਰਸਾਈਕਲ ’ਤੇ ਬੈਠ ਕੇ ਕਿਤੇ  ਗਿਆ ਹੈ ਤੇ ਸਮਰਾਲਾ ਥਾਣੇ ਅਧੀਨ ਪੈਂਦੇ ਪਿੰਡ ਟੋਡਰਪੁਰ ਦੀ ਮੋਟਰ ਤੇ ਆਇਆ ਸੀ ਜਿੱਥੇ ਉਸ ਦੀ ਹਾਲਤ ਖਰਾਬ ਹੋਣ ਦੀ ਸੂਚਨਾ ਮ੍ਰਿਤਕ ਬਿਕਰਮਜੀਤ ਸਿੰਘ ਦੇ  ਪਰਿਵਾਰ ਨੂੰ ਦਿੱਤੀ ਗਈ ਤੇ ਪਰਿਵਾਰ ਵੱਲੋਂ ਮੌਕੇ ਤੇ ਪਹੁੰਚ ਨੜੇਲੇ ਹਸਪਤਾਲ ਲੈ ਕੇ ਗਏ। ਉਹਨਾਂ ਦੱਸਿਆ ਕਿ ਪਰਿਵਾਰ ਵੱਲੋਂ ਬਿਕਰਮਜੀਤ ਸਿੰਘ  ਵਿੱਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਮੌਤ ਹੋ ਗਈ।
ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਤੇ ਗੰਭੀਰਤਾ ਨਾਲ ਜਾਂਚ ਕਰਨ ਤੇ ਪਤਾ ਚੱਲਿਆ ਕਿ ਬਿਕਰਮਜੀਤ ਸਿੰਘ ਉਰਫ ਵਿੱਕੀ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਮੁਲਜ਼ਮ ਜੁਝਾਰ ਸਿੰਘ ਉਮਰ (22 ਸਾਲ) ਵੇਹਲਾ ਸੀ। ਮੁਲਜਮ ਜੁਝਾਰ ਸਿੰਘ ਵੱਲੋਂ ਆਪਣੇ ਦੋਸਤ ਨੂੰ ਕੋਈ ਜਹਰੀਲੀ ਤੇ ਨਸ਼ੀਲੀ ਪਦਾਰਥ ਦੇਣ ਨਾਲ ਉਸ ਦੀ ਸਿਹਤ ਵਿਗੜ ਗਈ ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਮੁਲਜ਼ਮ ਜੁਝਾਰ ਸਿੰਘ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੁਲਿਸ ਗੰਭੀਰਤਾ ਨਾਲ ਮਾਮਲੇ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਨਸ਼ੇ ਕਰਨ ਦਾ ਆਦੀ ਹੈ ਜਾਂ ਨਹੀਂ ਤੇ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਸੇ ਰੰਜਿਸ਼ ਦੇ ਤਹਿਤ ਜਾਂ ਕੋਈ ਕਤਲ ਨਹੀਂ ਕੀਤਾ ਗਿਆ।

LEAVE A REPLY

Please enter your comment!
Please enter your name here