ਪੋਂਗ ਡੈਮ ਤੋ ਲਗਾਤਾਰ ਬਿਆਸ ਦਰਿਆ ਵਿੱਚ ਪਾਣੀ ਛੱਡਿਆ ਜਾਂ ਰਿਹਾ ਹੈ ਜਿਸ ਦੇ ਚਲਦਿਆਂ ਜਿਲਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੀ ਹੱਦ ਤੇ ਸਥਿਤ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਿਆਸ ਦਰਿਆ ਦੇ ਕੰਡੇ ਨੀਵੇਂ ਇਲਾਕਿਆਂ ਵਿੱਚ ਪਾਣੀ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਦਰਿਆ ਕਿਨਾਰੇ ਵੱਸੇ ਪਿੰਡਾਂ ਦੇ ਲੋਕ ਸੁਰਖਿਅਤ ਥਾਵਾਂ ਵੱਲ ਜਾਣਾ ਸ਼ੁਰੂ ਹੋ ਗਏ ਹਨ। ਲੋਕ ਇੰਨੇ ਸਹਿਮ ਵਿੱਚ ਆ ਗਏ ਹਨ ਕਿ ਗੁਰਦੁਆਰਾ ਪਿੰਡ ਫੱਤਾ ਤੋਂ ਮਹਾਰਾਜ ਜੀ ਦੇ ਪਾਵਨ ਸਰੂਪ ਸੁਰੱਖਿਅਤ ਥਾਂ ਤੇ ਲੈ ਜਾਏ ਗਏ।
ਲੋਕਾਂ ਦਾ ਕਹਿਣਾ ਐ ਕਿ ਪ੍ਰਸ਼ਾਸਨ ਲਗਾਤਾਰ ਦਾਅਵੇ ਕਰ ਰਿਹਾ ਹੈ ਕਿ ਖਤਰੇ ਵਾਲੀ ਕੋਈ ਹਾਲਤ ਪੈਦਾ ਨਹੀਂ ਹੋਈ ਹੈ ਪਰ ਨੀਵੇਂ ਇਲਾਕਿਆਂ ਅੰਦਰ ਪਾਣੀ ਲਗਾਤਾਰ ਪਾਣੀ ਵੱਧ ਰਿਹਾ ਹੈ। ਲੋਕਾਂ ਨੇ ਕਿਹਾ ਕਿ ਭਾਵੇਂ ਪਾਣੀ ਅਜੇ ਖੇਤਾਂ ਵਿਚ ਆਇਆ ਐ ਪਰ ਇਸ ਨੂੰ ਘਰਾਂ ਤਕ ਆਉਣ ਨੂੰ ਦੇਰ ਨਹੀਂ ਲੱਗੇਗੀ, ਜਿਸ ਕਾਰਨ ਉਹ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮਿੰਦਰ ਸਿੰਘ, ਹਰਜੀਤ ਸਿੰਘ ਨਿਸ਼ਾਨ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਮੀਤ ਸਿੰਘ ਨੇ ਦੱਸਿਆ ਕਿ 2023 ਵਿੱਚ ਵੀ ਇੱਕ ਦਮ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਕਰਕੇ ਅਸੀ ਪਹਿਲਾਂ ਹੀ ਸੁਰੱਖਿਅਤ ਜਗ੍ਹਾ ਤੇ ਜਾ ਰਹੇ ਹਾਂ। ਜ਼ਿਕਰਯੋਗ ਹੈ ਕਿ ਦਰਿਆ ਕਿਨਾਰੇ ਲੱਗਭਗ 100-200 ਏਕੜ ਫ਼ਸਲ ਪਾਣੀ ਦੀ ਲਪੇਟ ਵਿੱਚ ਆ ਚੁੱਕੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਦਰਿਆ ਬਿਆਸ ਕਿਨਾਰੇ ਧੁੱਸੀ ਬੰਨ੍ਹ ਬੰਨਿਆਂ ਜਾਵੇ ਤਾਂ ਜੋ ਹਰ ਸਾਲ ਜੋ ਫਸਲ ਅਤੇ ਘਰ ਬਾਹਰ ਦਾ ਮਾਲੀ ਨੁਕਸਾਨ ਹੁੰਦਾ ਹੈ ਉਹ ਨਾ ਹੋਵੇ।