ਪੰਜਾਬ ਸੰਗਰੂਰ ਦੇ ਲੌਂਗੋਵਾਲ ਸਕੂਲ ’ਚ ਦੋ ਬੱਚੇ ਲਾਪਤਾ; ਸਕੂਲ ਲੇਟ ਪਹੁੰਚਣ ਤੋਂ ਬਾਅਦ ਹੋਏ ਸੀ ਫਰਾਰ; ਪੁਲਿਸ ਨੇ ਬੱਚਿਆਂ ਨੂੰ ਲੱਭ ਕੇ ਕੀਤਾ ਵਾਰਿਸਾਂ ਹਵਾਲੇ By admin - August 14, 2025 0 4 Facebook Twitter Pinterest WhatsApp ਸੰਗਰੂਰ ਅਧੀਨ ਆਉਂਦੇ ਲੌਂਗੋਵਾਲ ਸਕੂਲ ਵਿਚ ਅੱਜ ਮਾਹੌਲ ਉਸ ਵੇਲੇ ਚਿੰਤਾ ਵਾਲਾ ਬਣ ਗਿਆ ਜਦੋਂ ਸਕੂਲ ਦੇ ਦੋ 11 ਤੇ 12 ਸਾਲ ਦੇ ਬੱਚੇ ਅਚਾਨਕ ਲਾਪਤਾ ਹੋ ਗਏ। ਜਾਣਕਾਰੀ ਅਨੁਸਾਰ ਦੋਵੇਂ ਬੱਚੇ ਸਕੂਲ ਲੇਟ ਪਹੁੰਚਣ ਦੇ ਚਲਦਿਆਂ ਡਰ ਕੇ ਬੱਸ ਰਾਹੀਂ ਲਹਿਰਾ ਬੱਸ ਅੱਡੇ ’ਤੇ ਜਾ ਪਹੁੰਚੇ ਸਨ ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਬਰਾਮਦ ਕਰ ਕੇ ਵਾਰਿਸਾਂ ਹਵਾਲੇ ਕਰ ਦਿੱਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਦੀਪ ਇੰਦਰ ਸਿੰਘ ਜੇਜੀ ਨੇ ਕਿਹਾ ਕਿ ਦੋਵੇਂ ਬੱਚੇ ਲਹਿਰਾ ਬੱਸ ਅੱਡੇ ਤੇ ਸ਼ੱਕੀ ਹਾਲਤ ਵਿਚ ਵੇਖੇ ਗਏ ਸੀ, ਜਿਨ੍ਹਾਂ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਹ ਬੱਚੇ ਸਕੂਲ ਵਿਚ ਲੇਟ ਹੋਣ ਦੇ ਚਲਦਿਆਂ ਡਰ ਕੇ ਇੱਥੇ ਆਏ ਹਨ। ਪੁਲਿਸ ਨੇ ਬੱਚਿਆਂ ਨੂੰ ਮਾਪਿਆਂ ਹਵਾਲੇ ਕਰ ਦਿੱਤਾ ਐ।