ਪੰਜਾਬ ਗੁਰਦਾਸਪੁਰ ’ਚ ਟਰਾਂਸਫਾਰਮਰ ਨਾਲ ਟਕਰਾਈ ਨਿੱਜੀ ਸਕੂਲ ਦੀ ਬੱਸ; ਵੱਡਾ ਹਾਦਸਾ ਟਲਿਆ, ਜਾਨੀ ਨੁਕਸਾਨ ਤੋਂ ਬਚਾਅ By admin - August 14, 2025 0 2 Facebook Twitter Pinterest WhatsApp ਗੁਰਦਾਸਪੁਰ ਵਿੱਚ ਅੱਜ ਉਸ ਵੇਲੇ ਇਕ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਜਦੋਂ ਇੱਥੇ ਇਕ ਨਿੱਜੀ ਸਕੂਲ ਦੀ ਬ4ਸ ਦੀ ਬਿਜਲੀ ਦੇ ਟਰਾਂਸਫਾਰਮਰ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਟਰਾਂਸਫਾਰਮਰ ਬੱਸ ਉੱਪਰ ਜਾ ਡਿੱਗਿਆ। ਗਨੀਮਤ ਇਹ ਰਹੀ ਕਿ ਹਾਦਸੇ ਵੇਲੇ ਬੱਸ ਖਾਲੀ ਸੀ, ਜੇਕਰ ਇਸ ਵਿਚ ਬੱਚੇ ਸਵਾਰ ਹੁੰਦੇ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਦਸੇ ਦੀ ਵਜ੍ਹਾਂ ਡਰਾਈਵਰ ਨੂੰ ਨੀਂਦ ਦਾ ਝੋਕਾ ਲੱਗਣਾ ਦੱਸਿਆ ਜਾ ਰਿਹਾ ਐ। ਲੋਕਾਂ ਨੇ ਨਿੱਜੀ ਸਕੂਲਾਂ ਵੱਲੋਂ ਆਪਣੀ ਟਰਾਂਸਪੋਰਟ ਵੱਲ ਧਿਆਨ ਦੇਣ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਘਟਨਾ ਕਰੀਬ 4 ਵਜੇ ਦੀ ਐ, ਜਦੋਂ ਇੱਕ ਨਿੱਜੀ ਸਕੂਲ ਦੀ ਬੱਸ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਉੱਪਰ ਟਰਾਂਸਫਾਰਮ ਨਾਲ ਜਾ ਟਕਰਾਈ ਹਾਦਸਾ। ਇੰਨਾ ਜਿਆਦਾ ਖਤਰਨਾਕ ਸੀ ਕੀ ਟਰਾਂਸਫਾਰਮ ਦਾ ਖੰਭਾ ਟੁੱਟ ਗਿਆ ਅਤੇ ਟਰਾਂਸਫਾਰਮ ਬੱਸ ਉੱਪਰ ਜਾ ਡਿੱਗਿਆ। ਲੋਕਾਂ ਦਾ ਕਹਿਣਾ ਐ ਕਿ ਜੇਕਰ ਬੱਸ ਵਿੱਚ ਬੱਚੇ ਹੁੰਦੇ ਤਾਂ ਇੱਕ ਵੱਡਾ ਹਾਦਸਾ ਵੀ ਹੋ ਸਕਦਾ ਸੀ। ਡਰਾਈਵਰ ਦਾ ਇਹ ਕਹਿਣਾ ਸੀ ਕਿ ਉਸ ਨੂੰ ਨੀਂਦ ਦਾ ਝੌਕਾ ਲੱਗ ਗਿਆ ਜਿਸ ਕਰਕੇ ਇਹ ਹਾਦਸਾ ਹੋਇਆ ਉੱਥੇ ਹੀ ਬਿਜਲੀ ਵਿਭਾਗ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਹਨਾਂ ਵੱਲੋਂ ਬਿਜਲੀ ਬੰਦ ਕਰ ਦਿੱਤੀ ਗਈ ਐ।