ਅਕਾਲੀ ਆਗੂ ਗੁਰਜੀਤ ਸਿੰਘ ਤਲਵੰਡੀ ਦਾ ਅਕਾਲੀ ਦਲ ’ਤੇ ਹਮਲਾ; ਸਾਬਕਾ ਜਥੇਦਾਰਾਂ ਦੀ ਕਿਰਦਾਰਕੁਸ਼ੀ ਨੂੰ ਲੈ ਕੇ ਚੁੱਕੇ ਸਵਾਲ; ਕਿਹਾ, ਸਿੱਖ ਸ਼ਖਸ਼ੀਅਤਾਂ ਨੂੰ ਬਦਨਾਮ ਕਰ ਰਿਹਾ ਐ ਭਗੌੜਾ ਦਲ

0
340

ਸੁਧਾਰ ਲਹਿਰ ਦੇ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਅਕਾਲੀ ਆਗੂਆਂ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਦਿੱਤੇ ਬਿਆਨਾਂ ਦਾ ਸਖਤ ਨੋਟਿਸ ਲੈਂਦਿਆਂ ਅਕਾਲੀ ਦਲ ਨੂੰ ਘੇਰਿਆ ਐ। ਉਨ੍ਹਾਂ ਕਿਹਾ ਕਿ ਸਾਬਕਾ ਜਥੇਦਾਰ ਨੇ ਅਕਾਲੀ ਆਗੂਆਂ ਦੇ ਵਿਵਹਾਰ ਬਾਰੇ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ, ਜੋ ਅੱਜ ਸਹੀ ਸਾਬਤ ਹੋ ਰਹੀ ਐ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਖੁਦ ਪੰਥਕ ਰਹੁ-ਰੀਤਾਂ ਤੋਂ ਭਗੌੜਾ ਹੋ ਗਿਆ ਐ ਅਤੇ ਹੁਣ ਜੇਕਰ ਕੋਈ ਪੰਥਕ ਹਿੱਤਾਂ ਦੀ ਗੱਲ ਕਰਦਾ ਐ, ਉਸ ਦੀ ਕਿਰਦਾਰਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਐ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਕੇਵਲ ਸਾਬਕਾ ਜਥੇਦਾਰ ਹੀ ਨਹੀਂ ਐ, ਸਗੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਮੈਂਬਰ ਬਣੇ 15 ਲੱਖ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ।
ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ 11 ਅਗਸਤ ਨੂੰ ਅਕਾਲੀ ਦਲ ਦੇ ਆਗੂਆਂ ਦੇ ਅੱਜ ਦਿੱਤੇ ਜਾ ਰਹੇ ਬਿਆਨਾਂ ਬਾਰੇ ਭਵਿੱਖਬਾਣੀ ਕਰ ਦਿੱਤੀ ਸੀ ਜੋ ਹੁਣ ਸੱਚ ਸਾਬਤ ਹੋਈ ਐ।  ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਆਗੂ ਸੱਚੇ ਹਨ ਤਾਂ ਉਨ੍ਹਾਂ ਨੇ 10 ਮਹੀਨਿਆਂ ਤੋਂ ਕਿਉਂ ਚੁੱਪੀ ਧਾਰੀ ਸੀ ਉਸ ਵੇਲੇ ਸਾਬਕਾ ਜਥੇਦਾਰ ਖਿਲਾਫ ਐਫਆਈਆਰ ਕਿਉਂ ਨਹੀਂ ਲਿਖਵਾਈ। ਉਨ੍ਹਾਂ ਕਿਹਾ ਕਿ ਸਾਬਕਾ ਜਥੇਦਾਰ ਵੀ ਸਿੱਖ ਕੌਮ ਦੀਆਂ ਸਤਿਕਾਰਤ ਹਸਤੀਆਂ ਨੇ, ਜਿਨ੍ਹਾਂ ਦਾ ਅਦਬ-ਸਤਿਕਾਰ ਹਰ ਕੀਮਤ ‘ਤੇ ਬਣਾ ਕੇ ਰੱਖਿਆ ਜਾਣਾ ਚਾਹੀਦਾ ਐ।

LEAVE A REPLY

Please enter your comment!
Please enter your name here