ਪੰਜਾਬ ਫਰੀਦਕੋਟ ’ਚ ਪਨਬਸ ਕੱਚੇ ਮੁਲਾਜ਼ਮਾਂ ਨੇ ਕੀਤਾ ਜਾਮ; ਅਣਮਿੱਥੇ ਸਮੇਂ ਲਈ ਹੜਤਾਲ ’ਤੇ ਗਏ ਪਨਬਸ ਮੁਲਾਜ਼ਮ; ਮੰਗਾ ਨਾ ਮੰਨੇ ਜਾਣ ਦੇ ਵਿਰੋਧ ’ਚ ਕੀਤੀ ਗਈ ਹੜਤਾਲ By admin - August 14, 2025 0 2 Facebook Twitter Pinterest WhatsApp ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਪੀਆਰਟੀਸੀ ਅਤੇ ਪਨਬਸ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਇੱਕ ਵਾਰ ਮੁੜ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਦੱਸ ਦਈਏ ਕਿ ਲਗਾਤਾਰ ਮੀਟਿੰਗਾਂ ਦੇਣ ਤੋਂ ਬਾਅਦ ਉਹਨਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੀਤੇ ਜਾਣ ਦੇ ਰੋਸ ਵਜੋਂ ਪਹਿਲਾਂ ਤੋਂ ਦਿੱਤੀ ਹੋਈ ਚੇਤਾਵਨੀ ਮੁਤਾਬਿਕ ਅੱਜ ਪੀਆਰਟੀਸੀ ਅਤੇ ਪਨਬਸ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਬੱਸਾਂ ਨੂੰ ਬ੍ਰੇਕ ਲਗਾ ਦਿੱਤੀ। ਹਾਲਾਂਕਿ ਜਿਹੜੇ ਪੱਕੇ ਮੁਲਾਜ਼ਮ ਉਹਨਾਂ ਵੱਲੋਂ ਕੁਝ ਬੱਸਾਂ ਚਲਾਈਆਂ ਜਾ ਰਹੀਆਂ ਨੇ ਪਰ ਜਿਆਦਾਤਰ ਰੂਟ ਇਸ ਹੜਤਾਲ ਦੇ ਚਲਦੇ ਪ੍ਰਭਾਵਿਤ ਹੋ ਰਹੇ ਨੇ। ਹੜਤਾਲੀ ਕਰਮਚਾਰੀਆਂ ਨੇ ਕਿਹਾ ਕਿ ਸਰਕਾਰ ਲਗਾਤਾਰ ਉਹਨਾਂ ਨੂੰ ਭਰੋਸੇ ਤੋਂ ਭਰੋਸਾ ਦੇ ਰਹੀ ਹੈ ਪਰ ਉਹਨਾਂ ਦੀਆਂ ਮੰਗਾਂ ਦਾ ਕੋਈ ਵੀ ਹੱਲ ਨਹੀਂ ਕੱਢ ਰਹੀ। ਉਨ੍ਹਾਂ ਕਿਹਾ ਕਿ ਜਦੋਂ ਤਕ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਸੰਘਰਸ਼ ਜਾਰੀ ਰਹੇਗਾ। ਉਹਨਾਂ ਦੱਸਿਆ ਕਿ ਪਿਛਲੇ ਵਾਰ ਵੀ ਮੀਟਿੰਗ ਵਿੱਚ ਇੱਕ ਕਮੇਟੀ ਗਠਿਤ ਕੀਤੀ ਗਈ ਸੀ ਜਿਸ ਵਿੱਚ ਭਰੋਸਾ ਦਿੱਤਾ ਗਿਆ ਸੀ ਇਸ ਕਮੇਟੀ ਦੀ ਇੱਕ ਮਹੀਨੇ ਵਿੱਚ ਰਿਪੋਰਟ ਤਿਆਰ ਹੋ ਜਾਏਗੀ ਅਤੇ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨ ਲਿਆ ਜਾਵੇਗਾ। ਪਰ ਇੱਕ ਮਹੀਨਾ ਬੀਤੇ ਜਾਣ ਦੇ ਬਾਅਦ ਵੀ ਕਿਸੇ ਕਿਸਮ ਦਾ ਕੋਈ ਭਰੋਸਾ ਜਾਂ ਮੰਗਾਂ ਮੰਨਣ ਬਾਰੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਉਲਟਾ ਕਮੇਟੀ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ । ਉਹਨਾਂ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਵਿੱਚ ਆਈ ਸੀ ਤਾਂ ਬਹੁਤ ਜਿਆਦਾ ਭਰੋਸੇ ਦਿੱਤੇ ਸਨ ਕਿ ਕਿਸੇ ਮਹਿਕਮੇ ਵਿਚ ਕੱਚੇ ਮੁਲਾਜ਼ਮ ਨਹੀਂ ਰਹਿਣ ਦਿਤੇ ਜਾਣਗੇ ਸਬ ਨੂੰ ਪੱਕਿਆ ਕੀਤਾ ਜਾਵੇਗਾ ਪਰ ਸਰਕਾਰ ਇਹ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਸਿਰਫ ਲਾਰਿਆਂ ਤੋਂ ਹੀ ਕੰਮ ਲੈ ਰਹੀ ਹੈ। ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਦੀ ਮੀਟਿੰਗ ਵਿੱਚ ਕਿਸੇ ਕਿਸਮ ਦਾ ਕੋਈ ਹੱਲ ਨਾ ਨਿਕਲਿਆ ਤਾਂ ਕੱਲ ਆਜ਼ਾਦੀ ਦਿਹਾੜੇ ਮੌਕੇ ਝੰਡਾ ਲਹਿਰਾਣ ਆ ਰਹੇ ਕੈਬਨਟ ਮੰਤਰੀਆਂ ਦਾ ਹਰ ਜ਼ਿਲ੍ਹੇ ਵਿੱਚ ਵਿਰੋਧ ਕੀਤਾ ਜਾਵੇਗਾ ਅਤੇ ਇਸ ਤੋਂ ਇਲਾਵਾ ਫਰੀਦਕੋਟ ਵਿੱਚ ਜੋ ਰਾਜ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ। ਉਸ ਮੌਕੇ ਸਾਰੇ ਕੱਚੇ ਮੁਲਾਜ਼ਮ ਕਾਲੇ ਚੋਲੇ ਪਾ ਕੇ ਆਪਣਾ ਵਿਰੋਧ ਦਰਜ ਕਰਾਉਣਗੇ ਅਤੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੀਆਂ ਮੰਗਾਂ ਸਬੰਧੀ ਸਵਾਲ ਕਰਨਗੇ।