ਪੰਜਾਬ ਪਟਿਆਲਾ ਅੰਦਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ; ਅਰਨਾ ਵਰਨਾ ਚੌਕ ’ਤੇ ਕੀਤਾ ਕਿਰਪਾਨਾਂ ਨਾਲ ਹਮਲਾ By admin - August 14, 2025 0 2 Facebook Twitter Pinterest WhatsApp ਪਟਿਆਲਾ ਸ਼ਹਿਰ ਅੰਦਰ ਸ਼ਰੇਆਮ ਗੁੰਡਾਗਰਦੀ ਦੇ ਮਾਮਲਿਆਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਸ਼ਹਿਰ ਦੇ ਅਰਨਾ ਵਰਨਾ ਚੌਂਕ ਤੋਂ ਸਾਹਮਣੇ ਆਇਆ ਐ, ਜਿੱਥੇ ਕੁੱਝ ਨੌਜਵਾਨਾਂ ਨੇ ਇਕ ਸਖਸ਼ ਤੇ ਤਲਵਾਰਾਂ ਨਾਲ ਹਮਲਾ ਕਰ ਦਿਤਾ। ਇਸੇ ਦੌਰਾਨ ਮੌਕੇ ਤੇ ਇਕੱਠਾ ਹੋਏ ਲੋਕਾਂ ਨੇ ਇਕ ਸਖਸ਼ ਨੂੰ ਕਾਬੂ ਕਰ ਲਿਆ, ਜਿਸ ਨੂੰ ਮੌਕੇ ਤੇ ਪਹੁੰਚੀ ਪੁਲਿਸ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇੱਥੇ ਹਥਿਆਰਾਂ ਨਾਲ ਲੈਂਸ ਹੋ ਕੇ ਆਏ 8 ਤੋਂ 10 ਨੌਜਵਾਨਾਂ ਨੇ ਪੇਸ਼ੇ ਤੋਂ ਵਕੀਲ ਇਕ ਸਖਸ਼ ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਮੌਕੇ ਤੇ ਮੌਜੂਦ ਜ਼ਖਮੀ ਵਿਅਕਤੀ ਅਤੇ ਇਕ ਬਜ਼ੁਰਗ ਵਿਅਕਤੀ ਵਾਰ ਵਾਰ ਭਾਜਪਾ ਨਾਲ ਸਬੰਧਤ ਨਿਖਿਲ ਕਾਕਾ ਤੇ ਰਿਸ਼ੂ ਨਾਮ ਦੇ ਸਖਸ਼ ਦਾ ਨਾਮ ਲੈਂਦੇ ਨਜ਼ਰ ਆਏ। ਜ਼ਖਮੀ ਵਕੀਲ ਦਾ ਕਹਿਣਾ ਸੀ ਕਿ ਇੱਥੇ ਨੌਜਵਾਨ ਇਕੱਠੇ ਹੋ ਕੇ ਨਸ਼ਾ ਕਰਦੇ ਨੇ ਅਤੇ ਜੇਕਰ ਕੋਈ ਰੋਕਦਾ ਐ ਤਾਂ ਹਮਲਾ ਕਰ ਦਿੰਦੇ ਨੇ। ਫਿਲਹਾਲ ਪੁਲਿਸ ਕਾਬੂ ਕੀਤੇ ਨੌਜਵਾਨ ਨੂੰ ਹਿਰਾਸਤ ਵਿਚ ਲੈ ਕੇ ਆਪਣੇ ਨਾਲ ਲੈ ਗਈ ਐ। ਜ਼ਖਮੀ ਹੋਏ ਸਖਸ਼ ਨੇ ਹਮਲਾਵਰਾਂ ਖਿਲਾਫ ਕਾਨੂੰਨੀ ਕਾਰਵਾਈ ਦੀ ਗੱਲ ਕਹੀ ਐ।