ਲੁਧਿਆਣਾ ’ਚ ਲੁਟੇਰਿਆਂ ਨੇ ਖੋਹੀਆਂ ਬਜ਼ੁਰਗ ਦੀਆਂ ਵਾਲੀਆਂ; ਘਰ ਅੰਦਰ ਦਾਖਲ ਹੋ ਕੇ ਅੰਜ਼ਾਮ ਦਿੱਤੀ ਘਟਨਾ; ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ

0
3

ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿਚ ਉਸ ਵੇਲੇ ਸਨਸਨੀਖੇਜ ਫੈਲ ਗਈ ਜਦੋਂ ਇੱਥੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਏ ਦੋ ਲੁਟੇਰਿਆਂ ਨੇ ਇਕ ਬਜ਼ੁਰਗ ਮਹਿਲਾ ਦੀਆਂ ਕੰਨ ਦੀਆਂ ਵਾਲੀਆਂ ਝਪਟ ਕੇ ਫਰਾਰ ਹੋ ਗਏ। ਘਟਨਾ ਵੇਲੇ ਬਜ਼ੁਰਗ ਮਹਿਲਾ ਅੰਦਰਲੇ ਵਿਹੜੇ ਵਿਚ ਬੈਠੀ ਹੋਈ ਸੀ। ਲੁੱਟ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ, ਜਿਸ ਵਿਚ ਦੋ ਮੋਟਰ ਸਾਈਕਲ ਸਵਾਰ ਲੁਟੇਰੇ ਪਹਿਲਾਂ ਗਲੀ ਵਿਚ ਗੇੜੀਆਂ ਮਾਰਦੇ ਨੇ ਅਤੇ ਫਿਰ ਘਰ ਅੰਦਰ ਦਾਖਲ ਹੋ ਕੇ ਬਜ਼ੁਰਗ ਦੀਆਂ ਵਾਲੀਆਂ ਝਪਟ ਕੇ ਫਰਾਰ ਹੁੰਦੇ ਦਿਖਾਈ ਦੇ ਰਹੇ ਨੇ। ਬਜ਼ੁਰਗ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ। ਉਧਰ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here