ਫਰੀਦਕੋਟ ਵਿਖੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੋਂ ਫਿਰੋਜਪੁਰ ਜਾਂ ਰਹੀ ਇਕ ਪੀਆਰਟੀਸੀ ਦੀ ਬੱਸ ਵਿਚੋਂ ਇਕ ਲੜਕੀ ਨਾ ਅਚਾਨਕ ਛਾਲ ਮਾਰ ਦਿੱਤੀ। ਲੜਕੀ ਦੇ ਬੱਸ ਵਿਚੋਂ ਡਿਗਦੇ ਹੀ ਬੱਸ ਡਾ ਪਿਛਲਾ ਟਾਇਰ ਲੜਕੀ ਦੀ ਲੱਤ ਉਪਰੋਂ ਲੰਘ ਗਿਆ, ਜਿਸ ਕਾਰਨ ਲੜਕੀ ਗੰਭੀਰ ਜ਼ਖਮੀ ਹੋ ਗਈ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਹਾਦਸੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਜਾਣਕਾਰੀ ਅਨੁਸਾਰ ਦੋ ਮਾਵਾਂ ਧੀਆਂ ਕੋਟਕਪੂਰਾ ਜਾਣ ਲਈ ਬੱਸ ਵਿਚ ਚੜੀਆਂ ਸਨ ਅਤੇ ਜਦੋਂ ਉਨ੍ਹਾਂ ਨੂੰ ਬੱਸ ਦੇ ਫਿਰੋਜਪੁਰ ਜਾਣ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ ਪਰ ਜਦੋਂ ਤਕ ਡਰਾਈਵਰ ਬੱਸ ਰੋਕਦਾ, ਲੜਕੀ ਨੇ ਬੱਸ ਵਿਚੋਂ ਛਾਲ ਮਾਰ ਦਿੱਤੀ। ਪੁਲਿਸ ਨੇ ਸਵਾਰੀਆਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।
ਘਟਨਾ ਅੱਜ ਦੁਪਹਿਰ ਵੇਲੇ ਦੀ ਐ, ਜਦੋਂ ਪੀਆਰਟੀਸੀ ਦੀ ਬੱਸ ’ਚ ਮਾਵਾਂ ਧੀਆਂ ਚੜੀਆ ਜਿਨ੍ਹਾਂ ਨੇ ਫਰੀਦਕੋਟ ਤੋਂ ਕੋਟਕਪੂਰਾ ਜਾਣਾ ਸੀ ਪਰ ਜਦੋਂ ਬੱਸ ਬੱਸ ਅੱਡੇ ਤੋਂ ਬਾਹਰ ਨਿਕਲੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਬੱਸ ਕੋਟਕਪੂਰਾ ਨਹੀਂ ਬਲਕਿ ਫਿਰੋਜ਼ਪੁਰ ਜਾਣੀ ਹੈ ਜਿਸ ਤੋਂ ਬਾਅਦ ਲੜਕੀ ਅਤੇ ਉਸਦੀ ਮਾਤਾ ਨੇ ਬੱਸ ਚੋਂ ਉਤਰਨ ਦੀ ਕੋਸ਼ਿਸ ਕੀਤੀ ਪਰ ਜਦ ਤੱਕ ਡਰਾਈਵਰ ਬੱਸ ਰੋਕਦਾ ਲੜਕੀ ਨੇ ਚੱਲਦੀ ਬਸ ਚੋ ਛਲਾਂਗ ਲਗਾ ਦਿੱਤੀ ਜਿਸ ਕਾਰਨ ਉਹ ਹੇਠਾਂ ਡਿੱਗ ਪਈ ਅਤੇ ਬੱਸ ਦਾ ਪਿਛਲਾ ਟਾਇਰ ਉਸਦੀ ਲੱਤ ਉਪਰੋਂ ਲੰਘ ਗਿਆ ਜਿਸ ਕਾਰਨ ਉਹ ਕਾਫੀ ਜਖਮੀ ਹੋ ਗਈ। ਨਜ਼ਦੀਕੀ ਦੁਕਾਨਦਾਰਾਂ ਵੱਲੋਂ ਤੁਰੰਤ ਉਸ ਲੜਕੀ ਨੂੰ ਚੁੱਕ ਕੇ ਹਸਪਤਾਲ ਲਿਜਾਈਆ ਗਿਆ।
ਇਸ ਮੌਕੇ ਸਾਥੀ ਸਵਾਰੀਆਂ ਨੇ ਦੱਸਿਆ ਕਿ ਲੜਕੀ ਅਤੇ ਉਸਦੀ ਮਾਂ ਗਲਤ ਬੱਸ ’ਚ ਚੜ ਗਈਆਂ ਅਤੇ ਉਤਰਨ ਦੀ ਜਲਦੀ ਚ ਚਲਦੀ ਬੱਸ ਚੋ ਛਲਾਂਗ ਮਾਰ ਦਿੱਤੀ ਜਿਸ ਕਾਰਨ ਇਹ ਹਾਦਸਾ ਹੋ ਗਿਆ। ਉਧਰ ਬੱਸ ਡਰਾਈਵਰ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਦਸਿਆ ਕਿ ਉਹ ਗਲਤ ਬੱਸ ’ਚ ਚੜ ਗਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਬੱਸ ਨੂੰ ਰੋਕ ਕੇ ਉਨ੍ਹਾਂ ਨੂੰ ਉਤਾਰ ਦਿੰਦੇ ਆ ਪਰ ਬਸ ਰੁਕਣ ਤੋਂ ਪਹਿਲਾਂ ਹੀ ਲੜਕੀ ਨੇ ਚਲਦੀ ਬੱਸ ਵਿਚੋਂ ਛਲਾਂਗ ਮਾਰ ਦਿੱਤੀ ਅਤੇ ਬਸ ਦਾ ਪਿਛਲਾ ਪਹੀਆ ਉਸਦੀ ਲੱਤ ਉਪਰੋਂ ਲੰਘ ਗਿਆ। ਲੜਕੀ ਨੂੰ ਹਸਪਤਾਲ ਲਿਜਾਈਆ ਗਿਆ ਹੈ।