ਪੰਜਾਬ ਬਠਿੰਡਾ ਪੁਲਿਸ ਨੇ ਸੁਲਝਾਇਆ ਅਧਿਆਪਕਾ ਦੇ ਘਰੋਂ ਚੋਰੀ ਦਾ ਮਾਮਲਾ; ਇਕ ਕਰੋੜ ਕੀਮਤ ਦੇ ਗਹਿਣਿਆਂ ਦੀ ਹੋਈ ਸੀ ਚੋਰੀ; ਪੁਲਿਸ ਵੱਲੋਂ ਪਤੀ-ਪਤਨੀ ਗ੍ਰਿਫਤਾਰ ਬਾਕੀਆਂ ਦੀ ਭਾਲ ਜਾਰੀ By admin - August 14, 2025 0 2 Facebook Twitter Pinterest WhatsApp ਬਠਿੰਡਾ ਪੁਲਿਸ ਨੇ ਸ਼ਹਿਰ ਦੇ ਪਾਸ਼ ਇਲਾਕੇ ਸ਼ਾਂਤ ਨਗਰ ਵਿਖੇ ਅਧਿਆਪਕਾ ਦੇ ਘਰੋਂ ਇਕ ਕਰੋੜ ਕੀਮਤ ਦੇ ਗਹਿਣੇ ਚੋਰੀ ਹੋਣ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਗਹਿਣੇ ਚੋਰੀ ਕਰਨ ਵਾਲੇ ਪਤੀ-ਪਤਨੀ ਨੂੰ ਗ੍ਰਿਫਤਾਰ ਕਰ ਲਿਆ ਐ ਜਦਕਿ ਇਸ ਮਾਮਲੇ ਵਿਚ ਸ਼ਾਮਲ ਤਿੰਨ ਹੋਰ ਲੋਕਾਂ ਦੀ ਤਲਾਸ਼ ਜਾਰੀ ਐ। ਪੁਲਿਸ ਨੇ ਮੁਲਜਮਾਂ ਨੂ ਬਿਹਾਰ ਦੇ ਦਰਬੰਗਾ ਜਿਲ੍ਹੇ ਤੋਂ ਕਾਬੂ ਕੀਤਾ ਐ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਕੁੱਝ ਚੋਰੀਸ਼ੁਦਾ ਗਹਿਣੇ ਅਤੇ ਕੈਸ਼ ਬਰਾਮਦ ਕੀਤਾ ਐ। ਪੁਲਿਸ ਵੱਲੋਂ ਬਾਕੀ ਸਾਮਾਨ ਦੀ ਬਰਾਮਦਗੀ ਤੇ ਮੁਲਜਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਐ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਪਾਸ ਅਧਿਆਪਕਾ ਚਰਨਜੀਤ ਕੌਰ ਵਾਸੀ ਸ਼ਾਂਤ ਨਗਰ ਨੇ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਦੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਇੱਕ ਬੱਚਾ ਦਿੱਲੀ ਰਹਿੰਦਾ ਹੈ ਅਤੇ ਉਸ ਵੱਲੋਂ ਆਪਣੇ ਘਰ ਦੇ ਕੰਮ ਕਾਰ ਲਈ ਰਤਨੀ ਪਤਨੀ ਰੌਸ਼ਨ ਕੁਮਾਰ ਜਿਲਾ ਦਰਬੰਗਾ ਬਿਹਾਰ ਨੂੰ ਰੱਖਿਆ ਹੋਇਆ ਸੀ। ਮੈਰਿਜ ਫੰਕਸ਼ਨ ਤੇ ਜਾਣ ਲਈ ਉਸ ਵੱਲੋਂ ਬੈਂਕ ਦੇ ਲੋਕਰ ਵਿੱਚੋਂ ਜੇਵਰਾਤ ਲਿਆ ਕੇ ਘਰ ਵਿੱਚ ਰੱਖੇ ਗਏ ਸਨ ਪਰ ਇਸ ਦੌਰਾਨ ਹੀ ਰਤਨੀ ਦੇਵੀ ਵੱਲੋਂ ਉਨਾਂ ਦੇ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ 78 ਤੋਲੇ ਸੋਨੇ ਦੇ ਜੇਵਰਾਤ ਅਤੇ ਕਰੀਬ ਇਕ ਕਿਲੋ ਚਾਂਦੀ ਦੇ ਜੇਵਰਾਤ ਚੋਰੀ ਕਰ ਲਈ। ਇਸ ਘਟਨਾ ਦਾ ਪਤਾ ਚਲਦੇ ਹੀ ਉਸ ਵੱਲੋਂ ਪੁਲਿਸ ਪਾਸ ਮਾਮਲਾ ਦਰਜ ਕਰਵਾਇਆ ਗਿਆ ਸੀ। ਪੁਲਿਸ ਵੱਲੋਂ ਅਧਿਆਪਕਾਂ ਚਰਨਜੀਤ ਕੌਰ ਦੀ ਸ਼ਿਕਾਇਤ ਤੇ ਰਤਨੀ ਅਤੇ ਉਸਦੇ ਪਤੀ ਰੋਸ਼ਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ 5 ਲੱਖ ਰੁਪਏ ਨਗਦ, ਸਾਢੇ 15 ਤੋਲੇ ਸੋਨੇ ਦੇ ਗਹਿਣੇ ਅਤੇ ਕਰੀਬ 32 ਤੋਲੇ ਚਾਂਦੀ ਦੇ ਜੇਵਰਾਤ ਬਰਾਮਦ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਦੋ ਹੋਰ ਲੋਕਾਂ ਨੂੰ ਗਿਰਫਤਾਰ ਕਰਨਾ ਬਾਕੀ ਹੈ ਚੋਰੀ ਦਾ ਮਾਲ ਬਰਾਮਦ ਕਰਨ ਵਿੱਚ ਬਿਹਾਰ ਪੁਲਿਸ ਪੰਜਾਬ ਪੁਲਿਸ ਦਾ ਬਹੁਤ ਸਾਥ ਦਿੱਤਾ ਗਿਆ ਹੈ।