ਪੰਜਾਬ ਸਮਰਾਲਾ ’ਚ ਮੌਤ ਦਾ ਖੂੰਹ ਬਣੇ ਸੀਵਰੇਜ ਦੇ ਖੁੱਲ੍ਹੇ ਢੱਕਣ; ਗੰਭੀਰ ਖਤਰੇ ਦੇ ਬਾਵਜੂਦ ਮੂਕ-ਦਰਸ਼ਕ ਬਣੀ ਨਗਰ ਕੌਂਸਲ By admin - August 13, 2025 0 3 Facebook Twitter Pinterest WhatsApp ਸਮਰਾਲਾ ਸ਼ਹਿਰ ਅੰਦਰ ਸੀਵਰੇਜ ਦੇ ਖੁੱਲ੍ਹੇ ਢੱਕਣ ਲੋਕਾਂ ਲਈ ਜਾਨ ਦਾ ਖੌਅ ਬਣੇ ਹੋਏ ਨੇ। ਸ਼ਹਿਰ ਦੇ ਖੰਨਾ ਰੋਡ ਤੇ ਥਾਂ ਥਾਂ ਅਜਿਹੇ ਮੌਤ ਦੇ ਖੂਹਾਂ ਕਾਰਨ ਹਾਦਸੇ ਵਾਪਰਨ ਦਾ ਖਤਰਾ ਬਣਿਆਂ ਹੋਇਆ ਐ ਪਰ ਨਗਰ ਕੌਂਸਲ ਇਸ ਦਾ ਹੱਲ ਕਰਨ ਦੀ ਥਾਂ ਮੂਕ ਦਰਸ਼ਕ ਬਣਿਆ ਹੋਇਆ ਐ। ਇਹੀ ਕਾਰਨ ਐ ਕਿ ਖੰਨਾ ਤੋਂ ਸਮਰਾਲਾ ਵੱਲ ਆਉਣ ਵਾਲੇ ਲੋਕ ਰੱਬ–ਰੱਬ ਕਰਕੇ ਇਥੋਂ ਗੁਜ਼ਰਦੇ ਹਨ। ਲੋਕਾਂ ਨੇ ਇੱਥੇ ਸੀਵਰੇਜ ਦੇ ਕੰਮ ਵਿਚ ਘਟੀਆ ਮਟੀਰੀਅਲ ਵਰਤਣ ਦੇ ਇਲਜ਼ਾਮ ਲਾਉਂਦਿਆਂ ਨਗਰ ਕੌਂਸਲ ਤੋਂ ਸੀਵਰੇਜ ਦੇ ਖੁੱਲ੍ਹੇ ਢੱਕਣਾ ਦਾ ਹੱਲ ਕਰਨ ਦੀ ਮੰਗ ਕੀਤੀ ਐ। ਸਥਾਨਕ ਵਾਸੀਆਂ ਦੇ ਦੱਸਣ ਮੁਤਾਬਕ ਇਸ ਰੋਡ ਦੀ ਬਦਕਿਸਮਤੀ ਦੀ ਇਹ ਦਾਸਤਾਨ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਈ ਬਲਕਿ ਇਸ ਰੋਡ ਦੀ ਇਹ ਦੁਰਦਸ਼ਾਂ ਪਿਛਲੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਬਣੀ ਹੋਈ ਹੈ। ਜਦੋਂ ਵੀ ਸੀਵਰੇਜ ਦੀ ਸਮੱਸਿਆ ਆਉਂਦੀ ਹੈ ਤਾਂ ਬੜੀ ਆਸਾਨੀ ਨਾਲ ਸੜਕ ਨੂੰ ਪੁੱਟਿਆ ਜਾਂਦਾ ਹੈ ਅਤੇ ਕੰਮ ਹੋਣ ਉਪਰੰਤ ਬਹੁਤ ਹੀ ਅਣਗਹਿਲੀ ਨਾਲ ਉਸਨੂੰ ਅੱਧਅਧੂਰਾ ਪੂਰ ਕੇ ਡੰਗ ਟਪਾਊ ਕੰਮ ਕਰ ਦਿੱਤਾ ਜਾਂਦਾ ਹੈ। ਅਕਸਰ ਹੀ ਇਥੇ ਦੇਖਣ ਨੂੰ ਮਿਲਦਾ ਹੈ ਕਿ ਇਥੇ ਸੀਵਰੇਜ ਦੇ ਢੱਕਣ ਖੁੱਲ੍ਹੇ ਪਏ ਹੁੰਦੇ ਹਨ ਅਤੇ ਨਗਰ ਕੌਂਸਲ ਵੱਲੋਂ ਮਹਿਜ਼ ਦਰੱਖਤਾਂ ਦੀਆਂ ਟਾਹਣੀਆਂ ਉਸਦੇ ਦੁਆਲੇ ਗੱਡ ਕੇ ਆਪਣੀ ਖਾਨਾਪੂਰਤੀ ਵਾਲੀ ਡਿਊਟੀ ਖਤਮ ਕਰ ਦਿੱਤੀ ਜਾਂਦੀ ਹੈ। ਲੋਕਾਂ ਦਾ ਕਹਿਣਾ ਐ ਕਿ ਇਹ ਢੱਕਣ ਹੁਣ ਤੱਕ ਕਈ ਵਾਰ ਟੁੱਟ ਚੁੱਕੇ ਨੇ। ਇਥੇ ਹਰ ਰੋਜ਼ ਇਕ ਦੋ ਮੋਟਸਾਈਕਲਾਂ ਵਾਲੇ ਡਿਗਦੇ ਹਨ ਜਿਨ੍ਹਾਂ ਨੂੰ ਦੁਕਾਨਦਾਰ ਚੁੱਕ ਕੇ ਹਸਪਤਾਲ ਪਹੁੰਚਾਉਂਦੇ ਨੇ। ਲੋਕਾਂ ਦਾ ਇਲਜਾਮ ਐ ਕਿ ਇੱਥੇ ਵਾਰ ਵਾਰ ਢੱਕਣ ਟੁੱਟਣ ਦਾ ਕਾਰਨ ਘਟੀਆ ਮਟੀਰੀਅਲ ਵੀ ਹੋ ਸਕਦਾ ਐ, ਇਸ ਲਈ ਇਥੇ ਹੋਣ ਸੀਵਰੇਜ ਦੇ ਕੰਮ ਦੀ ਵੀ ਜਾਂਚ ਹੋਣੀ ਚਾਹੀਦੀ ਐ। ਇਸ ਬਾਰੇ ਫੋਨ ਤੇ ਪੁੱਛੇ ਜਾਣ ਦੇ ਕਾਰਜ ਸਾਧਕ ਅਫ਼ਸਰ ਅਮਨਦੀਪ ਸਿੰਘ ਨੇ ਕਿਹਾ ਕਿ ਆਉਣ ਵਾਲੇ ਇਕ ਦੋ ਦਿਨਾ ਵਿਚ ਹੀ ਖੁੱਲ੍ਹੇ ਪਏ ਹੋਲਾਂ ਦੇ ਢੱਕਣ ਲਗਵਾ ਕੇ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਸੜਕ ਉਪਰ ਟੋਏ ਬਣੇ ਹੋਏ ਹਨ ਉਹ ਕੰਮ ਪੀ ਡਬਲਿਊਡੀ ਦਾ ਹੈ, ਜਿਸ ਉਨ੍ਹਾਂ ਨੂੰ ਲਿਖ ਦਿੱਤਾ ਗਿਆ ਐ।