ਬਠਿੰਡਾ ਦੇ ਹੋਟਲ ’ਚੋਂ ਨੌਜਵਾਨ ਦੀ ਲਾਸ਼ ਬਰਾਮਦ; ਹੋਟਲ ’ਚ ਮਹਿਲਾ ਸਾਥੀ ਨਾਲ ਰੁਕਿਆ ਸੀ ਨੌਜਵਾਨ; ਪੁਲਿਸ ਨੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਸ਼ੁਰੂ

0
3

 

ਬਠਿੰਡਾ ਦੇ ਗੋਲਡਗੀ ਮਾਰਕੀਟ ਟੈਲੀਫੋਨ ਐਕਸਚੇਂਜ ਦੇ ਨਜ਼ਦੀਕ ਬਣੇ ਇੱਕ ਨਿੱਜੀ ਹੋਟਲ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਐ। ਮ੍ਰਿਤਕ ਦੀ ਪਛਾਣ ਰਾਕੇਸ਼ ਵਜੋਂ ਹੋਈ ਐ। ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੀ ਮਹਿਲਾ ਸਾਥੀ ਨਾਲ ਨਿੱਜੀ ਹੋਟਲ ਵਿੱਚ ਬੀਤੀ ਰਾਤ ਦਾ ਰੁਕਿਆ ਹੋਇਆ ਸੀ ਜਿਸ ਤੋਂ ਬਾਅਦ ਹੋਟਲ ਦੇ ਸਟਾਫ ਵੱਲੋਂ ਨੌਜਵਾਨ ਦੀ ਕਮਰੇ ਵਿੱਚੋਂ ਲਾਸ਼ ਬਰਾਮਦ ਹੋਣ ਦੀ ਸੂਚਨਾ ਮਿਲੀ। ਘਟਨਾ ਤੋਂ ਬਾਅਗ ਲੜਕੀ ਮੌਕੇ ਤੋਂ ਫਰਾਰ ਹੋ ਚੁੱਕੀ ਸੀ। ਹੋਟਲ ਸਟਾਫ  ਵੱਲੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਸਬੰਧੀ ਐਮਰਜਸੀ ਮੈਡੀਕਲ ਅਫਸਰ ਨੇ ਦੱਸਿਆ  ਕਿ ਮੌਤ ਤੇ ਅਸਲ ਕਾਰਨਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗ ਸਕੇਗਾ। ਫਿਲਹਾਲ ਕੋਈ ਮ੍ਰਿਤਕ ਦੇ ਸਰੀਰ ਉੱਪਰ ਕੋਈ ਨਿਸ਼ਾਨ ਵੀ ਨਹੀਂ ਹੈ ਜਿਸ ਦੇ ਨਾਲ ਅੰਦਾਜ਼ਾ ਲਗਾਇਆ ਜਾ ਸਕੇ ਕਿ ਇਸ ਦੀ ਮੌਤ ਦਾ ਕਾਰਨ ਕੀ ਹੈ।
ਇਸ ਸਬੰਧੀ ਪੁਲਿਸ ਅਧਿਕਾਰੀ ਪਰਵਿੰਦਰ ਸਿੰਘ ਦੇ ਵੱਲੋਂ ਦੱਸਿਆ ਗਿਆ ਕਿ ਵਿਅਕਤੀ ਦੀ ਸ਼ਨਾਖਤ ਰਾਕੇਸ਼ ਕੁਮਾਰ ਵਜੋਂ ਹੋਈ ਹੈ ਜੋ ਕਿ ਭੁੱਚੋ ਮੰਡੀ ਦੇ ਲਹਿਰਾ ਕਲੋਨੀ ਦਾ ਰਹਿਣ ਵਾਲਾ ਹੈ ਜੋ ਕਿ ਆਪਣੀ ਮਹਿਲਾ ਸਾਥੀ ਦੇ ਨਾਲ ਹੋਟਲ ਦੇ ਵਿੱਚ ਰੁਕਿਆ ਸੀ ਜਿਸ ਤੋਂ ਬਾਅਦ ਉਸਦੀ  ਮੌਤ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਮੌਕੇ ਤੇ ਤਬਦੀਸ਼ ਕੀਤੀ ਜਾ ਰਹੀ ਹੈ। ਆਖਰ ਉਸ ਦਾ ਕਾਰਨ ਕੀ ਹੈ ਮਹਿਲਾ ਸਾਥੀ ਨੂੰ ਵੀ ਜਾਂਚ ਵਿੱਚ ਸ਼ਾਮਿਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here