ਪੰਜਾਬ ਚੰਡੀਗੜ੍ਹ ਦੇ ਸੈਕਟਰ 17 ’ਚ ਭਾਜਪਾ ਨੇ ਕੱਢੀ ਤਿਰੰਗਾ ਯਾਤਰਾ; ਭਾਜਪਾ ਮੰਡਲ ਪ੍ਰਧਾਨ ਸੁਮਿਤਾ ਕੋਹਲੀ ਨੇ ਕੀਤੀ ਅਗਵਾਈ By admin - August 13, 2025 0 4 Facebook Twitter Pinterest WhatsApp ਭਾਜਪਾ ਵੱਲੋਂ ਦੇਸ਼ ਭਰ ਅੰਦਰ 15 ਅਗਸਤ ਤੋਂ ਪਹਿਲਾਂ ਤਿਰੰਗਾ ਯਾਤਰਾ ਕੱਢੀ ਜਾ ਰਹੀ ਐ। ਇਸੇ ਤਹਿਤ ਅੱਜ ਚੰਡੀਗੜ੍ਹ ਦੇ ਸੈਕਟਰ-17 ਵਿਖੇ ਵੀ ਭਾਜਪਾ ਵੱਲੋਂ ਤਿਰੰਗਾ ਯਾਤਰਾ ਕੱਢੀ ਗਈ। ਭਾਜਪਾ ਮੰਡਲ ਦੀ ਸੁਮਿਤਾ ਕੋਹਲੀ ਦੀ ਅਗਵਾਈ ਹੇਠ ਕੱਢੀ ਗਈ ਇਹ ਯਾਤਰਾ ਸੈਕਟਰ-17 ਤੋਂ ਹੋ ਕੇ ਸੈਕਟਰ 22 ਤੋਂ ਹੁੰਦੀ ਹੋਈ ਸੈਕਟਰ 23 ਵਿਖੇ ਜਾ ਕੇ ਸਮਾਪਤ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਭਾਜਪਾ ਮੰਡਲ ਦੀ ਸੁਮਿਤਾ ਕੋਹਲੀ ਨੇ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਦੀ ਗੂੰਜ ਵਿਚਕਾਰ ਦੇਸ਼ ਭਰ ਅੰਦਰ 15 ਅਗਸਤ ਤੋਂ ਪਹਿਲਾਂ ਤਿਰੰਗਾ ਯਾਤਰਾ ਦੀ ਲਹਿਰ ਚੱਲ ਰਹੀ ਹੈ। ਇਸੇ ਤਹਿਤ ਇਸ ਵਿਸ਼ਾਲ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਐ। ਉਨ੍ਹਾਂ ਕਿਹਾ ਕਿ ਇਹ ਤਿਰੰਗਾ ਯਾਤਰਾ ਸ਼ਹੀਦਾਂ ਨੂੰ ਯਾਦ ਕਰਨ ਅਤੇ ਦੇਸ਼ ਭਗਤੀ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਪ੍ਰਤੀਕ ਹੈ। ਕੋਹਲੀ ਨੇ ਕਿਹਾ ਕਿ 10 ਸਾਲ ਪਹਿਲਾਂ, ਮਾਨਯੋਗ ਪ੍ਰਧਾਨ ਮੰਤਰੀ ਨੇ ਤਿਰੰਗਾ ਯਾਤਰਾ ਸ਼ੁਰੂ ਕੀਤੀ ਸੀ, ਜੋ ਅੱਜ ਭਾਰਤ ਭਰ ਦੇ ਹਰ ਪਿੰਡ, ਹਰ ਬਲਾਕ ਵਿੱਚ ਪਹੁੰਚੀ ਹੈ। ਇਸੇ ਤਹਿਤ ਅੱਜ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ।